ਜਿਨਾਹ ਵਿਵਾਦ : 12 ਦਿਨ ਬਾਅਦ ਖੁੱਲ੍ਹਿਆ ਏਐਮਯੂ ਦਾ ਮੇਨ ਗੇਟ, ਵਿਦਿਆਰਥੀਆਂ ਦੀ ਭੁੱਖ ਹੜਤਾਲ ਜਾਰੀ
Published : May 13, 2018, 11:33 am IST
Updated : May 13, 2018, 11:33 am IST
SHARE ARTICLE
amu students continue hunger strike main gate open after 12 days jinnah controversy
amu students continue hunger strike main gate open after 12 days jinnah controversy

ਜਿਨਾਹ ਦੀ ਤਸਵੀਰ ਦੇ ਮਾਮਲੇ ਤੋਂ ਬਾਅਦ ਬੰਦ ਹੋਇਆ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏਐਮਯੂ) ਦਾ ਮੇਨ ਗੇਟ ਐਤਵਾਰ ਨੂੰ ਖੁੱਲ੍ਹ ਗਿਆ, ਜਿਸ...

ਅਲੀਗੜ੍ਹ: ਜਿਨਾਹ ਦੀ ਤਸਵੀਰ ਦੇ ਮਾਮਲੇ ਤੋਂ ਬਾਅਦ ਬੰਦ ਹੋਇਆ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏਐਮਯੂ) ਦਾ ਮੇਨ ਗੇਟ ਐਤਵਾਰ ਨੂੰ ਖੁੱਲ੍ਹ ਗਿਆ, ਜਿਸ ਨਾਲ ਇੱਥੇ ਆਉਣ ਜਾਣ ਵਾਲਿਆਂ ਨੂੰ ਸਹੂਲਤ ਮਿਲੀ ਹੈ। 2 ਮਈ ਨੂੰ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਦੇ ਏਐਮਯੂ ਆਉਣ 'ਤੇ ਹਿੰਦੁ ਜਾਗਰਣ ਮੰਚ ਦੇ ਵਰਕਰਾਂ ਨੇ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੀ ਤਸਵੀਰ ਹਟਾਉਣ ਨੂੰ ਲੈ ਕੇ ਹੰਗਾਮਾ ਕੀਤਾ ਸੀ।

amu students continue hunger strike main gate open after 12 days jinnah controversyamu students continue hunger strike main gate open after 12 days jinnah controversy

ਇਸ ਤੋਂ ਬਾਅਦ ਹਾਲਤ ਤਣਾਅਪੂਰਨ ਹੋਣ ਕਾਰਨ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ ਸੀ। ਇਸ ਤੋਂ ਬਾਅਦ ਵਿਰੋਧ ਵਿਚ ਉਤਰੇ ਵਿਦਿਆਰਥੀ ਸੰਘ ਨੇਤਾਵਾਂ ਨੇ ਬਾਬੇ ਸੱਯਦ ਮੇਨ ਗੇਟ ਬੰਦ ਕਰ ਕੇ ਧਰਨਾ ਸ਼ੁਰੂ ਕਰ ਦਿਤਾ ਸੀ ਪਰ ਸਨਿਚਰਵਾਰ ਤੋਂ ਏਐਮਯੂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋਈਆਂ। ਐਤਵਾਰ ਨੂੰ ਬੀਟੈਕ ਅਤੇ ਬੀਆਰਕ ਦੀ ਪ੍ਰੀਖਿਆ ਵਿਚ ਸ਼ਾਮਲ ਹੋਣ ਲਈ ਬਾਹਰ ਤੋਂ ਵੀ ਵਿਦਿਆਰਥੀ ਪਹੁੰਚੇ। 

amu students continue hunger strike main gate open after 12 days jinnah controversyamu students continue hunger strike main gate open after 12 days jinnah controversy

ਅਜਿਹੇ ਵਿਚ ਵਿਦਿਆਰਥੀ ਸੰਘ ਨੇਤਾਵਾਂ ਨੇ ਸਵੇਰੇ ਖ਼ੁਦ ਹੀ ਬਾਬੇ ਸੱਯਦ ਗੇਟ ਆਉਣ ਜਾਣ ਲਈ ਖੋਲ੍ਹ ਦਿਤਾ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਸਹੂਲਤ ਮਿਲੀ ਹੈ। ਏਐਮਯੂ ਵਿਚ ਵਿਦਿਆਰਥੀਆਂ ਦੀ ਭੁੱਖ ਹੜਤਾਲ ਜਾਰੀ ਹੈ। ਵਿਦਿਆਰਥੀ ਸੰਗਠਨ ਉਪ ਪ੍ਰਧਾਨ ਸੱਜਾਦ ਸੁਭਾਨ ਰਾਥਰ ਦੇ ਨਾਲ ਦੋ ਵਿਦਿਆਰਥੀ ਅਤੇ ਤਿੰਨ ਵਿਦਿਆਰਥੀ ਭੁੱਖ ਹੜਤਾਲ 'ਤੇ ਬੈਠੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ, ਉਦੋਂ ਤਕ ਭੁੱਖ ਹੜਤਾਲ ਜਾਰੀ ਰਹੇਗੀ। 

amu students continue hunger strike main gate open after 12 days jinnah controversyamu students continue hunger strike main gate open after 12 days jinnah controversy

ਉਧਰ ਅਜੇ ਤਕ ਵਿਦਿਆਰਥੀ ਸੰਘ ਪ੍ਰਧਾਨ ਮਸ਼ਕੂਰ ਅਹਿਮਦ ਉਸਮਾਨੀ ਅਤੇ ਸਕੱਤਰ ਮੁਹੰਮਦ ਫਹਦ ਭੁੱਖ ਹੜਤਾਲ ਤੋਂ ਦੂਰ ਹਨ। ਹਾਲਾਂਕਿ ਯੂਨੀਅਨ ਦੋਫਾੜ ਹੋਣ ਦੀ ਗੱਲ ਤੋਂ ਯੂਨੀਅਨ ਦੇ ਅਹੁਦੇਦਾਰ ਇਨਕਾਰ ਕਰ ਰਹੇ ਹਨ।

amu students continue hunger strike main gate open after 12 days jinnah controversyamu students continue hunger strike main gate open after 12 days jinnah controversy

ਉਨ੍ਹਾਂ ਦਾ ਕਹਿਣਾ ਹੈ ਕਿ ਸਨਿਚਵਾਰ ਨੂੰ ਦੋ ਵਿਦਿਆਰਥਣਾਂ ਭੁੱਖ ਹੜਤਾਲ 'ਤੇ ਬੈਠ ਗਈਆਂ ਸੇਨ। ਅਜਿਹੇ ਵਿਚ ਉਪ ਪ੍ਰਧਾਨ ਸੱਜਾਦ ਰਾਥਰ ਨੂੰ ਵੀ ਉਨ੍ਹਾਂ ਦੇ ਨਾਲ ਭੁੱਖ ਹੜਤਾਲ ਵਿਚ ਬੈਠਣਾ ਪਿਆ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement