
ਦਿੱਲੀ ਵਿਚ ਮਾਨਸੂਨ ਤੋਂ ਬਾਅਦ ਅਤੇ ਸਰਦੀ ਦੇ ਮੌਸਮ ਤੋਂ ਪਹਿਲਾਂ ਹਰ ਸਾਲ ਪ੍ਰਦੂਸ਼ਣ ਵਧਣ ਦੀ ਸਭ ਤੋਂ ਵੱਡੀ ਵਜ੍ਹਾ ਦਾ ਨਾਸਾ ਨੇ ਪਤਾ ਲਗਾਇਆ ...
ਨਵੀਂ ਦਿੱਲੀ,: ਦਿੱਲੀ ਵਿਚ ਮਾਨਸੂਨ ਤੋਂ ਬਾਅਦ ਅਤੇ ਸਰਦੀ ਦੇ ਮੌਸਮ ਤੋਂ ਪਹਿਲਾਂ ਹਰ ਸਾਲ ਪ੍ਰਦੂਸ਼ਣ ਵਧਣ ਦੀ ਸਭ ਤੋਂ ਵੱਡੀ ਵਜ੍ਹਾ ਦਾ ਨਾਸਾ ਨੇ ਪਤਾ ਲਗਾਇਆ ਹੈ। ਅਮਰੀਕੀ ਏਜੰਸੀ ਦੇ ਵਿਗਿਆਨੀਆਂ ਨੇ ਅਪਣੀ ਨਵੀਂ ਸਟੱਡੀ ਵਿਚ ਕਿਹਾ ਹੈ ਕਿ ਪੰਜਾਬ ਅਤੇ ਹਰਿਆਦਾ ਵਿਚ ਫ਼ਸਲਾਂ ਦੀ ਰਹਿੰਦ ਖੂੰਹਦ ਜਲਾਏ ਜਜਾਣ ਦਾ ਦਿੱਲੀ ਵਿਚ ਪ੍ਰਦੂਸ਼ਣ ਵਧਣ ਨਾਲ ਸਿੱਧਾ ਸਬੰਧ ਹੈ।
Nasa told to burn waste residues in Punjab and Haryana due to pollution
ਰਿਪੋਰਟ ਮੁਤਾਬਕ ਫ਼ਸਲਾਂ ਦੀ ਰਹਿੰਦ ਖ਼ੂੰਹਦ ਜਲਾਏ ਜਾਣ ਦਾ ਸਿੱਧਾ ਅਸਰ ਦਿੱਲੀ 'ਤੇ ਪੈਂਦਾ ਹੈ ਕਿਉਂਕਿ ਪੰਜਾਬ ਅਤੇ ਹਰਿਆਣਾ ਦੀ ਹਵਾ ਇੱਥੇ ਆਉਂਦੀ ਹੈ। ਅਜਿਹੇ ਵਿਚ ਜੇਕਰ ਇਨ੍ਹਾਂ ਦੋਵੇਂ ਸੂਬਿਆਂ ਵਿਚ ਫ਼ਸਲਾਂ ਦੀ ਰਹਿੰਦ ਖੂੰਹਦ ਜਲਾਈ ਜਾਂਦੀ ਹੈ ਤਾਂ ਪੀਐਮ 2.5 ਦੇ ਪੱਧਰ ਵਿਚ ਵਾਧਾ ਹੋ ਜਾਂਦਾ ਹੈ।
Nasa told to burn waste residues in Punjab and Haryana due to pollution
ਫ਼ਸਲਾਂ ਦੀ ਰਹਿੰਦ ਖੂੰਹਦ ਜਲਾਏ ਜਾਣ ਨਾਲ ਦਿੱਲੀ 'ਤੇ ਕਿੰਨਾ ਉਲਟ ਅਸਰ ਪੈਂਦਾ ਹੈ, ਇਸ ਗੱਲ ਦਾ ਅੰਦਾਜ਼ਾ ਇਸ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਆਮ ਦਿਨਾਂ ਵਿਚ ਦਿੱਲੀ ਵਿਚ ਪੀਐਮ 2.5 ਦਾ ਪੱਧਰ 50 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਹੁੰਦਾ ਹੈ ਜਦਕਿ ਨਵੰਬਰ ਦੀ ਸ਼ੁਰੂਆਤ ਵਿਚ ਇਹ 300 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਹੋ ਜਾਂਦਾ ਹੈ।
Nasa told to burn waste residues in Punjab and Haryana due to pollution
ਇਨ੍ਹਾਂ ਦਿਨਾਂ ਵਿਚ ਆਮ ਤੌਰ 'ਤੇ ਕਿਸਾਨ ਝੋਨੇ ਦੀ ਫ਼ਸਲ ਦੀ ਪਰਾਲੀ ਜਲਾਉਂਦੇ ਹਨ। 2016 ਦੀਆਂ ਸਰਦੀਆਂ ਵਿਚ ਇਹ ਸਮੱਸਿਆ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲੀ ਸੀ, ਜਦਕਿ ਪਰਾਲੀ ਜਲਾਏ ਜਾਣ ਦੇ ਚਲਦੇ ਪੀਐਮ 2.5 ਦਾ ਪੱਧਰ 550 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਹੋ ਗਿਆ ਸੀ। ਖ਼ਾਸ ਤੌਰ 'ਤੇ ਨਵੰਬਰ ਮਹੀਨੇ ਵਿਚ ਸਮੋਗ ਦੀ ਸਮੱਸਿਆ ਕਾਫ਼ੀ ਵਧ ਗਈ ਸੀ ਅਤੇ 5 ਨਵੰਬਰ ਨੂੰ ਤਾਂ ਪੀਐਮ 2.5 ਦਾ ਪੱਧਰ 700 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਹੋ ਗਿਆ ਸੀ। ਹਾਲਾਂਕਿ ਸਟੱਡੀ ਵਿਚ ਇਹ ਵੀ ਕਿਹਾ ਗਿਆ ਹੈ ਕਿ ਪਰਾਲੀ ਤੋਂ ਇਲਾਵਾ 95 ਲੱਖ ਸਥਾਨਕ ਵਾਹਨਾਂ, ਇੰਡਸਟਰੀਜ਼ ਅਤੇ ਕੰਸਟਰੱਕਸ਼ਨ ਵੀ ਏਅਰ ਪ੍ਰਦੂਸ਼ਣ ਦੇ ਲਈ ਜ਼ਿੰਮੇਵਾਰ ਹੈ। ਇਸ ਸਟੱਡੀ ਵਿਚ ਸਰਕਾਰ ਨੂੰ ਸਮੋਗ ਦੀ ਸਮੱਸਿਆ ਨਾਲ ਨਿਪਟਣ ਲਈ ਕੁੱਝ ਅਹਿਮ ਸੁਝਾਅ ਵੀ ਦਿਤੇ ਗਏ ਹਨ।
Nasa told to burn waste residues in Punjab and Haryana due to pollution
ਸਟੱਡੀ ਵਿਚ ਇਕ ਅਹਿਮ ਗੱਲ ਹੋਰ ਆਖੀ ਗਈ ਹੈ ਕਿ ਪਰਾਲੀ ਪਹਿਲਾਂ ਵੀ ਜਲਾਈ ਜਾਂਦੀ ਸੀ ਪਰ ਉਸ ਦਾ ਸਮਾਂ ਅਕਤੂਬਰ ਮਹੀਨੇ ਦਾ ਹੁੰਦਾ ਸੀ। ਬੀਤੇ ਕੁੱਝ ਸਾਲਾਂ ਵਿਚ ਹੌਲੀ-ਹੌਲੀ ਇਹ ਟਾਈਮਿੰਗ ਨਵੰਬਰ ਤਕ ਆ ਗਈ, ਜਦ ਹਵਾ ਹੌਲੀ ਹੁੰਦੀ ਹੈ ਅਤੇ ਸਰਦੀਆਂ ਦਾ ਮੌਸਮ ਸ਼ੁਰੂ ਹੁੰਦਾ ਹੈ। ਅਜਿਹੇ ਵਿਚ ਪਰਾਲੀ ਜਲਣ ਕਾਰਨ ਪੈਦਾ ਹੋਇਆ ਧੂੰਆ ਹਵਾ ਵਿਚ ਉਡ ਨਹੀਂ ਪਾਉਂਦਾ।