
ਭਾਜਪਾ ਨੇਤਾ ਸ਼ਤਰੂਘਨ ਸਿਨ੍ਹਾ ਨੇ ਇਕ ਵਾਰ ਫਿ਼ਰ ਪੀਐਮ ਮੋਦੀ 'ਤੇ ਵਾਰ ਕੀਤਾ ਹੈ। ਸਿਨ੍ਹਾਂ ਨੇ ਪੀਐਮ ਦਾਅਵੇਦਾਰੀ ਨੂੰ ਲੈ ਕੇ ਕਾਂਗਰਸ ਪ੍ਰਧਾਨ...
ਨਵੀਂ ਦਿੱਲੀ: ਭਾਜਪਾ ਨੇਤਾ ਸ਼ਤਰੂਘਨ ਸਿਨ੍ਹਾ ਨੇ ਇਕ ਵਾਰ ਫਿ਼ਰ ਪੀਐਮ ਮੋਦੀ 'ਤੇ ਵਾਰ ਕੀਤਾ ਹੈ। ਸਿਨ੍ਹਾਂ ਨੇ ਪੀਐਮ ਦਾਅਵੇਦਾਰੀ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਬਿਆਨ ਨੂੰ ਲੈ ਕੇ ਆਲੋਚਨਾ ਲਈ ਪੀਐਮ ਮੋਦੀ 'ਤੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਦੇ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਪੀਐਮ ਮੋਦੀ ਧਿਆਨ ਹਟਾਉਣ ਦੀ ਰਾਜਨੀਤੀ ਕਰ ਰਹੇ ਹਨ।
shatrughan sinha big attack over pm narendra modi
ਨਾਲ ਹੀ ਸ਼ਤਰੂਘਨ ਸਿਨ੍ਹਾਂ ਨੇ ਰਾਹੁਲ ਗਾਂਧੀ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਹ ਪਿਛਲੇ ਸਾਲਾਂ ਵਿਚ ਮਜ਼ਬੂਤ ਹੋਏ ਹਨ ਅਤੇ ਉਨ੍ਹਾਂ ਨੇ ਦੇਸ਼ ਦੇ ਹਿੱਤ ਵਿਚ ਕਈ ਪ੍ਰਸੰਗਿਕ ਸਵਾਲ ਉਠਾਏ ਹਨ। ਦਰਅਸਲ ਬੀਤੇ ਦੋ-ਤਿੰਨ ਸਾਲਾਂ ਤੋਂ ਪਾਰਟੀ ਵਿਚ ਅਣਦੇਖੀ ਦੀ ਵਜ੍ਹਾ ਨਾਲ ਸ਼ਤਰੂਘਨ ਸਿਨ੍ਹਾਂ ਪਾਰਟੀ ਹਾਈ ਕਮਾਨ ਤੋਂ ਨਰਾਜ਼ ਹਨ ਅਤੇ ਉਨ੍ਹਾਂ ਨੇ ਪਹਿਲਾਂ ਵੀ ਯਸ਼ਵੰਤ ਸਿਨ੍ਹਾ ਦੇ ਸੁਰ ਵਿਚ ਸੁਰ ਮਿਲਾਉਂਦੇ ਹੋਏ ਪੀਐਮ ਮੋਦੀ ਅਤੇ ਅਮਿਤ ਸ਼ਾਹ 'ਤੇ ਸਵਾਲ ਉਠਾਏ ਹਨ।
shatrughan sinha big attack over pm narendra modi
ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਪਿਛਲੇ ਕੁੱਝ ਸਾਲਾਂ ਵਿਚ ਮਜ਼ਬੂਤ ਹੋਏ ਹਨ ਅਤੇ ਉਹ ਆਮ ਜਨਤਾ ਵਿਚਕਾਰ ਹਰਮਨ ਪਿਆਰੇ ਹਨ। ਜੇਕਰ ਦੇਸ਼ ਦੀ ਸਭ ਤੋਂ ਵੱਡੀ ਅਤੇ ਪੁਰਾਣੀ ਪਾਰਟੀ ਦੇ ਨੇਤਾ ਦੇ ਅੰਦਰ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਬਣਨ ਦੀ ਸੰਭਾਵਨਾ ਦਿਖਦੀ ਹੈ ਤਾਂ ਇਸ ਵਿਚ ਗ਼ਲਤ ਕੀ ਹੈ? ਕੋਈ ਵੀ ਪੀਐਮ ਬਣਨ ਦਾ ਸੁਪਨਾ ਦੇਖ ਸਕਦਾ ਹੈ ਅਤੇ ਸੁਪਨੇ ਤਾਂ ਹੀ ਸੱਚ ਹੁੰਦੇ ਹਨ ਜਦੋਂ ਤੁਸੀਂ ਸੁਪਨੇ ਦੇਖਦੇ ਹੋ। ਸਾਡੇ ਦੇਸ਼ ਵਿਚ ਕੋਈ ਵੀ ਦੇਸ਼ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ। ਨਾਮਦਾਰ, ਕਾਮਦਾਰ, ਦਾਮਦਾਰ ਜਾਂ ਫਿਰ ਕੋਈ ਔਸਤ ਸਮਝਦਾਰ ਪੀਐਮ ਬਣ ਸਕਦਾ ਹੈ। ਜੇਕਰ ਉਸ ਦੇ ਕੋਲ ਸਮਰਥਨ ਹਾਸਲ ਹੈ।
shatrughan sinha big attack over pm narendra modi
ਸਿਨ੍ਹਾਂ ਨੇ ਕਿਹਾ ਕਿ ਅਸੀਂ ਇਸ 'ਤੇ ਇੰਨਾ ਹੱਲਾ ਕਿਉਂ ਮਚਾ ਰਹੇ ਹਾਂ। ਵੈਸੇ ਵੀ ਇਹ ਉਨ੍ਹਾਂ ਦਾ ਅੰਦਰੂਨੀ ਮਾਮਲਾ ਹੈ ਅਤੇ ਕੋਈ ਵੀ ਬਹੁਮਤ ਹਾਸਲ ਕਰਨ ਤੋਂ ਬਾਅਦ ਹੀ ਪੀਐਮ ਬਣ ਸਕਦਾ ਹੈ। ਪਿਛਲੇ ਕੁੱਝ ਸਾਲਾਂ ਵਿਚ ਸਾਡੇ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੇ ਨੇਤਾ ਮਜ਼ਬੂਤ ਹੋਏ ਹਨ। ਉਨ੍ਹਾਂ ਦੇ ਪ੍ਰਸੰਗਿਕ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਮਜ਼ਾਕ ਬਣਾਇਆ ਜਾ ਰਿਹਾ ਹੈ। ਨੀਰਵ, ਲਲਿਤ, ਮਾਲਿਆ, ਬੈਂਕ, ਰਾਫ਼ਾਲ ਡੀਲ ਅਤੇ ਹੋਰ ਵੀ ਬਹੁਤ ਕੁੱਝ 'ਤੇ ਜਵਾਬ ਦੇਣ ਦੀ ਬਜਾਏ ਅਸੀਂ ਭਟਕਾਉਣ ਦੀ ਰਾਜਨੀਤੀ ਵਿਚ ਚਲੇ ਜਾਂਦੇ ਹਾਂ।