ਕੁਸ਼ੀਨਗਰ 'ਚ ਫਿਰ ਪੈਰ ਪਸਾਰ ਰਿਹੈ ਇੰਸੇਫੇਲਾਈਟਿਸ, ਮਰੀਜ਼ਾਂ ਦੀ ਗਿਣਤੀ 'ਚ ਹੋਇਆ ਵਾਧਾ
Published : May 13, 2018, 11:08 am IST
Updated : May 13, 2018, 11:33 am IST
SHARE ARTICLE
up number of encephalitis patients increased in kushinagar
up number of encephalitis patients increased in kushinagar

ਉਤਰ ਪ੍ਰਦੇਸ਼ ਦੇ ਕੁਸ਼ੀਨਗਰ ਵਿਚ ਇੰਸੇਫੇਲਾਈਟਿਸ ਫਿਰ ਪੈਰ ਪਸਾਰ ਰਿਹਾ ਹੈ। ਇਸ ਵਾਰ ਆਫ਼ ਸੀਜ਼ਨ ਵਿਚ ਹੀ ਇੰਸੇਫੇਲਾਈਟਿਸ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ।

ਕੁਸ਼ੀਨਗਰ (ਉਤਰ ਪ੍ਰਦੇਸ਼) : ਉਤਰ ਪ੍ਰਦੇਸ਼ ਦੇ ਕੁਸ਼ੀਨਗਰ ਵਿਚ ਇੰਸੇਫੇਲਾਈਟਿਸ ਫਿਰ ਪੈਰ ਪਸਾਰ ਰਿਹਾ ਹੈ। ਇਸ ਵਾਰ ਆਫ਼ ਸੀਜ਼ਨ ਵਿਚ ਹੀ ਇੰਸੇਫੇਲਾਈਟਿਸ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹਰ ਦਿਨ ਜ਼ਿਲ੍ਹਾ ਹਸਪਤਾਲ ਵਿਚ ਔਸਤਨ 10 ਮਰੀਜ਼ ਭਰਤੀ ਹੋ ਰਹੇ ਹਨ, ਜਿਨ੍ਹਾਂ ਵਿਚ ਦੋ ਤੋਂ ਤਿੰਨ ਦੀ ਖ਼ਰਾਬ ਹਾਲਤ ਹੋਣ ਕਾਰਨ ਆਈਸੀਯੂ ਵਾਰਡ ਵਿਚ ਰੱਖਣਾ ਪੈ ਰਿਹਾ ਹੈ। ਇਹ ਸਿਲਸਿਲਾ ਇਕ ਹਫ਼ਤੇ ਤੋਂ ਚੱਲ ਰਿਹਾ ਹੈ। 

up number of encephalitis patients increased in kushinagarup number of encephalitis patients increased in kushinagar

ਜ਼ਿਲ੍ਹਾ ਹਸਪਤਾਲ ਵਿਚ 10 ਬੈੱਡ ਦਾ ਏਈਐਸ ਵਾਰਡ ਅਤੇ 10 ਬੈੱਡ ਆਈਸੀਯੂ ਹੈ। ਸਨਿਚਰਵਾਰ ਸਵੇਰੇ ਏਈਐਸ ਵਾਰਡ ਫੁਲ ਸੀ, ਜਦਕਿ ਆਈਸੀਯੂ ਵਿਚ ਇੰਸੇਫੇਲਾਈਟਿਸ ਦੇ ਤਿੰਨ ਗੰਭੀਰ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਸੀ। ਇਹ ਤਿੰਨੇ 10 ਸਾਲ ਤੋਂ ਘੱਟ ਉਮਰ ਦੇ ਬੱਚੇ ਹਨ। ਡਾਕਟਰਾਂ ਮੁਤਾਬਕ ਰੋਜ਼ ਔਸਤਨ 10 ਮਰੀਜ਼ ਆ ਰਹੇ ਹਨ, ਜਿਨ੍ਹਾਂ ਵਿਚੋਂ ਦੋ ਤੋਂ ਤਿੰਨ ਨੂੰ ਇਕ ਦੋ ਦਿਨ ਆਈਸੀਯੂ ਵਿਚ ਰੱਖਣਾ ਪੈ ਰਿਹਾ ਹੈ। 

up number of encephalitis patients increased in kushinagarup number of encephalitis patients increased in kushinagar

ਸਾਰੇ ਸੀਐਚਸੀ ਅਤੇ ਪੀਐਚਸੀ 'ਤੇ ਇੰਸੇਫੇਲਾਈਟਿਸ ਲਈ 4-4 ਬੈੱਡ ਰਾਖਵੇਂ ਹਨ। ਮੁੱਖ ਮੈਡੀਕਲ ਅਧਿਕਾਰੀ ਡਾ. ਬਜਰੰਗੀ ਪਾਂਡੇ ਨੇ ਦਸਿਆ ਕਿ ਜ਼ਿਲ੍ਹਾ ਹਸਪਤਾਲ ਵਿਚ ਏਈਐਸ ਅਤੇ ਆਈਸੀਯੂ ਸਰਗਰਮ ਹਨ। ਮਰੀਜ਼ਾਂ ਦੇ ਆਉਣ ਦਾ ਸਿਲਸਿਲਾ ਲਗਾਤਾਰ ਬਣਿਆ ਹੋਇਆ ਹੈ।

up number of encephalitis patients increased in kushinagarup number of encephalitis patients increased in kushinagar

ਦਸ ਦਈਏ ਕਿ ਕੁਸ਼ੀਨਗਰ ਗੋਰਖ਼ਪੁਰ ਨਾਲ ਜੁੜਿਆ ਹੋਇਆ ਜ਼ਿਲ੍ਹਾ ਹੈ ਅਤੇ ਇਹ ਜ਼ਿਲ੍ਹਾ ਪਹਿਲਾਂ ਵੀ ਇੰਸੇਫੇਲਾਈਟਿਸ ਦਾ ਕਹਿਰ ਝੱਲ ਚੁੱਕਾ ਹੈ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement