
ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਅਤੇ ਆਸਪਾਸ ਦੇ ਜ਼ਿਲ੍ਹਿਆਂ ਵਿਚ ਇਕ ਵਾਰ ਫਿਰ ਹਨ੍ਹੇਰੀ ਤੂਫ਼ਾਨ ਆਉਣ ਦਾ ਸ਼ੱਕ ਪ੍ਰਗਟਾਇਆ ਗਿਆ ਹੈ।
ਲਖਨਊ : ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਅਤੇ ਆਸਪਾਸ ਦੇ ਜ਼ਿਲ੍ਹਿਆਂ ਵਿਚ ਇਕ ਵਾਰ ਫਿਰ ਹਨ੍ਹੇਰੀ ਤੂਫ਼ਾਨ ਆਉਣ ਦਾ ਸ਼ੱਕ ਪ੍ਰਗਟਾਇਆ ਗਿਆ ਹੈ। ਮੌਸਮ ਵਿਭਾਗ ਦੇ ਅਨੁਸਾਰ 13 ਅਤੇ 14 ਮਈ ਨੂੰ ਉਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿਚ ਤੂਫ਼ਾਨ ਆਉਣ ਦੇ ਆਸਾਰ ਹਨ। ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਇਸ ਸਬੰਧੀ ਅਲਰਟ ਰਹਿਣ ਦਾ ਨਿਰਦੇਸ਼ ਜਾਰੀ ਕੀਤਾ ਗਿਆ ਹੈ।
weather alert dust storm and thundershower likely to hit delhi ncr on sunday
ਉਤਰ ਪ੍ਰਦੇਸ਼ ਮੌਸਮ ਵਿਭਾਗ ਦੇ ਨਿਦੇਸ਼ਕ ਜੇ ਪੀ ਗੁਪਤਾ ਦੇ ਅਨੁਸਾਰ ਅਗਲੇ ਦੋ ਦਿਨਾਂ ਦੇ ਅੰਦਰ ਤੂਫ਼ਾਨ ਅਤੇ ਹਨ੍ਹੇਰੀ ਆਉਣ ਦੇ ਆਸਾਰ ਹਨ। ਤੇਜ਼ ਧੁੱਪ ਨਿਕਲੇਗੀ ਪਰ ਤੇਜ਼ ਹਵਾਵਾਂ ਦੀ ਵਜ੍ਹਾ ਨਾਲ ਇਸ ਦਾ ਅਸਰ ਘੱਟ ਰਹੇਗਾ। ਆਗਰਾ, ਮੱਧ ਉਤਰ ਪ੍ਰਦੇਸ਼ ਅਤੇ ਪੂਰਬੀ ਉਤਰ ਪ੍ਰਦੇਸ਼ ਵਿਚ 13 ਅਤੇ 14 ਮਈ ਨੂੰ ਮੌਸਮ ਖ਼ਰਾਬ ਹੋ ਸਕਦਾ ਹੈ। ਕੁੱਝ ਥਾਵਾਂ 'ਤੇ ਬਾਰਸ਼ ਵੀ ਹੋ ਸਕਦੀ ਹੈ।
weather alert dust storm and thundershower likely to hit delhi ncr on sunday
ਮੌਸਮ ਵਿਭਾਗ ਅਨੁਸਾਰ ਸਨਿਚਰਵਾਰ ਨੂੰ ਰਾਜਧਾਨੀ ਲਖਨਊ ਦਾ ਘੱਟੋ ਘੱਟ ਤਾਪਮਾਨ 23 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਜ਼ਿਆਦਾਤਰ ਤਾਪਮਾਨ 40 ਡਿਗਰੀ ਸੈਲਸੀਅਸ ਤਕ ਦਰਜ ਕੀਤੇ ਜਾਣ ਦਾ ਅਨੁਮਾਨ ਹੈ। ਲਖਨਊ ਦੇ ਇਲਾਵਾ ਸਨਿਚਰਵਾਰ ਨੂੰ ਗੋਰਖ਼ਪੁਰ ਦਾ ਘੱਟੋ ਘੱਟ ਤਾਪਮਾਨ 25 ਡਿਗਰੀ, ਕਾਨਪੁਰ ਦਾ 22.4 ਡਿਗਰੀ, ਬਨਾਰਸ ਦਾ 24 ਡਿਗਰੀ, ਇਲਾਹਾਬਾਦ ਦਾ 22 ਡਿਗਰੀ ਅਤੇ ਝਾਂਸੀ ਦਾ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।
weather alert dust storm and thundershower likely to hit delhi ncr on sunday
ਇੱਧਰ ਉਤਰ ਪ੍ਰਦੇਸ਼ ਦੇ ਰਾਹਤ ਕਮਿਸ਼ਨਰ ਸੰਜੇ ਕੁਮਾਰ ਨੇ ਉਤਰ ਪ੍ਰਦੇਸ਼ ਦੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਅਤੇ ਮੰਡਲ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ ਕਰ ਕੇ ਚੌਕਸ ਰਹਿਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਆਏ ਹਨ੍ਹੇਰੀ ਤੂਫ਼ਾਨ ਵਿਚ ਘੱਟ ਤੋਂ ਘੱਟ 18 ਲੋਕਾਂ ਦੀ ਮੌਤ ਹੋ ਗਈ ਅਤੇ 30 ਲੋਕ ਜ਼ਖ਼ਮੀ ਹੋ ਗਏ ਸਨ। ਇਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ।