
ਦੇਸ਼ ਵਿਚ ਹੁਣ ਤਕ 17,72,14,256 ਲੋਕਾਂ ਨੂੰ ਲੱਗ ਚੁੱਕੀ ਵੈਕਸੀਨ
ਨਵੀਂ ਦਿੱਲੀ: ਦੇਸ਼ ’ਚ ਕੋਰੋਨਾ ਵਾਇਰਸ ਦਾ ਹਮਲਾ ਲਗਾਤਾਰ ਜਾਰੀ ਹੈ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਬੇਹੱਦ ਭਿਆਨਕ ਹੁੰਦੀ ਜਾ ਰਹੀ ਹੈ। ਪਿਛਲੇ 24 ਘੰਟਿਆਂ ’ਚ ਦੇਸ਼ ’ਚ ਕੋਰੋਨਾ ਦੇ 3,62,727 ਨਵੇਂ ਮਾਮਲੇ ਦਰਜ ਕੀਤੇ ਗਏ ਹਨ।
देश में कुल 17,72,14,256 लोगों को कोरोना वायरस की वैक्सीन लगाई गई है। #CovidVaccine https://t.co/31mOQnPg69
— ANI_HindiNews (@AHindinews) May 13, 2021
ਉੱਥੇ ਹੀ ਕੋਰੋਨਾ ਨਾਲ ਰੀਕਾਰਡ ਤੋੜ ਮੌਤਾਂ ਵੀ ਹੋਈਆਂ ਹਨ। ਪਿਛਲੇ 24 ਘੰਟਿਆਂ ’ਚ 4,120 ਹੋਰ ਮੌਤਾਂ ਨਾਲ ਮ੍ਰਿਤਕਾਂ ਦਾ ਅੰਕੜਾ 2,58,317 ਤਕ ਪੁੱਜ ਗਿਆ ਹੈ। ਲਗਾਤਾਰ ਵਧਦੇ ਮਾਮਲਿਆਂ ਦੇ ਬਾਅਦ ਦੇਸ਼ ’ਚ ਇਲਾਜ ਅਧੀਨ ਰੋਗੀਆਂ ਦੀ ਗਿਣਤੀ 37,10,525 ਹੋ ਗਈ ਹੈ।
corona virus
ਸਵੇਰੇ ਦੇ ਅੰਕੜਿਆਂ ਮੁਤਾਬਕ ਬੀਮਾਰੀ ਨਾਲ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 1,97,34,823 ਹੋ ਗਈ ਹੈ। ਦੇਸ਼ ਵਿਚ ਹੁਣ ਤਕ 17,72,14,256 ਲੋਕਾਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ।
Corona Case