
ਮਧੂ ਮੱਖੀ ਪਾਲਣ ਦਾ ਵੀ ਕਰ ਰਹੇ ਕੰਮ
ਕਾਂਗੜਾ : ਆਮ ਤੌਰ 'ਤੇ ਰਿਟਾਇਰਮੈਂਟ ਤੋਂ ਬਾਅਦ ਲੋਕ ਆਰਾਮ ਚਾਹੁੰਦੇ ਹਨ। ਕੋਈ ਵੀ ਇਸ ਯੁੱਗ ਵਿੱਚ ਪੇਸ਼ੇਵਰ ਜੀਵਨ ਦੀ ਸ਼ੁਰੂਆਤ ਨਹੀਂ ਕਰਨਾ ਚਾਹੁੰਦਾ, ਪਰ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ ਵਿੱਚ ਰਹਿਣ ਵਾਲੇ ਕਰਨਲ ਪ੍ਰਕਾਸ਼ ਚੰਦ ਰਾਣਾ ਦੀ ਕਹਾਣੀ ਕੁਝ ਵੱਖਰੀ ਹੈ। ਆਰਮੀ ਤੋਂ ਸੇਵਾਮੁਕਤੀ ਤੋਂ ਬਾਅਦ ਉਹਨਾਂ ਨੇ ਵਪਾਰਕ ਖੇਤੀ ਸ਼ੁਰੂ ਕੀਤੀ। ਸੇਵਾਮੁਕਤ ਕਰਨਲ ਪ੍ਰਕਾਸ਼ ਚੰਦ ਰਾਣਾ, ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੇ ਪਿੰਡ ਸੋਹਰਾਂ ਦਾ ਵਸਨੀਕ ਹੈ।
Prakash Chand Rana
ਉਹ ਹਲਦੀ, ਅਦਰਕ, ਲਸਣ ਵਰਗੀਆਂ ਫਸਲਾਂ ਨਾਲ ਮਧੂ ਮੱਖੀ ਪਾਲਣ ਦਾ ਕੰਮ ਵੀ ਕਰ ਰਹੇ ਹਨ। ਨਾਲ ਹੀ ਉਹ ਹਲਦੀ ਪਾਊਡਰ, ਪੰਜ ਕਿਸਮਾਂ ਦੇ ਅਚਾਰ ਅਤੇ ਦੋ ਕਿਸਮਾਂ ਦੇ ਸ਼ਹਿਦ ਨੂੰ ਸਿੱਧੇ ਗ੍ਰਾਹਕਾਂ ਨੂੰ ਮੁਹੱਈਆਂ ਕਰਵਾ ਰਹੇ ਹਨ। ਉਹਨਾਂ ਕਿਹਾ ਕਿ 2007 ਵਿਚ ਭਾਰਤੀ ਫੌਜ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਜਦੋਂ ਪਿੰਡ ਵਾਪਸ ਆਇਆ ਤਾਂ ਮੈਂ ਦੇਖਿਆ ਕਿ ਪਿੰਡ ਦੇ ਬਹੁਤੇ ਖੇਤ ਬੰਜਰ ਹਨ। ਪਿੰਡ ਦੇ ਨੌਜਵਾਨ ਸਿੱਖਿਆ ਅਤੇ ਰੁਜ਼ਗਾਰ ਲਈ ਸ਼ਹਿਰਾਂ ਵੱਲ ਜਾ ਰਹੇ ਹਨ।
Prakash Chand Rana
ਖੇਤੀਬਾੜੀ ਪ੍ਰਤੀ ਲੋਕਾਂ ਦੀ ਘਟ ਰਹੀ ਰੁਚੀ ਨੂੰ ਵੇਖਦਿਆਂ ਮੈਂ ਇਸ ਵੱਲ ਕੁਝ ਕਰਨ ਦਾ ਫੈਸਲਾ ਕੀਤਾ। ਤਾਂ ਜੋ ਲੋਕ ਪਿੰਡ ਵਿਚ ਰਹਿ ਕੇ ਹੀ ਆਪਣੀ ਰੋਜ਼ੀ-ਰੋਟੀ ਕਮਾ ਸਕਣ। ਕਰਨਲ ਪੀਸੀ ਰਾਣਾ 2012 ਤੋਂ ਜੈਵਿਕ ਖੇਤੀ ਅਤੇ ਆਪਣੀ ਉਪਜ ਦੀ ਪ੍ਰੋਸੈਸਿੰਗ ਕਰ ਰਿਹਾ ਹੈ। ਉਹਨਾਂ ਨੂੰ ਦਿ ਹਲਦੀ ਮੈਨ ਆਫ 'ਹਿਮਚਲ ਵਜੋਂ ਜਾਣਿਆ ਜਾਂਦਾ ਹੈ ਕਿਉਂਕਿ, ਉਨ੍ਹਾਂ ਨੇ ਆਪਣੇ ਖੇਤਰ ਵਿਚ ਹਲਦੀ ਦੀ ਕਾਸ਼ਤ ਨੂੰ ਬਹੁਤ ਉਤਸ਼ਾਹਤ ਕੀਤਾ ਹੈ।
Prakash Chand Rana
ਰਾਣਾ ਨੇ 2012 ਵਿੱਚ ਚੰਦਰ ਸ਼ੇਖਰ ਆਜ਼ਾਦ ਤੋਂ ‘ਪ੍ਰਗਤੀ’ ਕਿਸਮ ਦੇ ਹਲਦੀ ਦਾ ਬੀਜ ਖਰੀਦ ਕੇ ਖੇਤੀ ਸ਼ੁਰੂ ਕੀਤੀ ਸੀ। ਉਹਨਾਂ ਦਾ ਕਹਿਣਾ ਹੈ ਕਿ ਉਹ ਸ਼ੁਰੂ ਤੋਂ ਹੀ ਦ੍ਰਿੜ ਸੀ ਕਿ ਉਹ ਜੈਵਿਕ ਤਰੀਕਿਆਂ ਨਾਲ ਖੇਤੀ ਕਰਨਗੇ। ਇਸ ਲਈ, ਉਨ੍ਹਾਂ ਨੇ ਕਦੇ ਵੀ ਆਪਣੇ ਖੇਤਾਂ ਵਿੱਚ ਕਿਸੇ ਕਿਸਮ ਦੀ ਕੀਟਨਾਸ਼ਕਾਂ ਜਾਂ ਰਸਾਇਣਕ ਖਾਦ ਦੀ ਵਰਤੋਂ ਨਹੀਂ ਕੀਤੀ। ਉਹਨਾਂ ਨੇ ਕਿਹਾ, “ਜਦੋਂ ਮੈਂ ਹਲਦੀ ਬਾਰੇ ਖੋਜ ਕਰ ਰਿਹਾ ਸੀ ਤਾਂ ਮੈਨੂੰ ਪਤਾ ਲੱਗਿਆ ਕਿ ਹਲਦੀ ਵਿਚ ਕਰਕੁਮਿਨ ਨਾਂ ਦਾ ਇਕ ਮਹੱਤਵਪੂਰਣ ਤੱਤ ਪਾਇਆ ਜਾਂਦਾ ਹੈ, ਜੋ ਹਲਦੀ ਦੀ ਗੁਣਵਤਾ ਦਾ ਅਧਾਰ ਹੈ।
Prakash Chand Rana,
ਜੇ ਹਲਦੀ ਵਿਚ ਇਹ ਤੱਤ 4% ਤੋਂ ਵੱਧ ਹੈ, ਤਾਂ ਤੁਸੀਂ ਮਾਰਕੀਟ ਵਿਚ ਸਭ ਤੋਂ ਵਧੀਆ ਕੀਮਤ ਪ੍ਰਾਪਤ ਕਰ ਸਕਦੇ ਹਾਂ। ਇਥੋਂ ਤੱਕ ਕੇ ਜਿਸ ਹਲਦੀ ਵਿਚ ਸਭ ਤੋਂ ਘੱਟ ਕਰਕੁਮਿਨ ਹੁੰਦਾ ਹੈ, ਤੁਸੀਂ ਇਸਨੂੰ ਬਾਹਰਲੇ ਦੇਸ਼ਾਂ ਵਿਚ ਨਿਰਯਾਤ ਨਹੀਂ ਕਰ ਸਕਦੇ।
Prakash Chand Rana