
ਕਾਂਗਰਸ ਪਾਰਟੀ ਨੂੰ ਇਤਿਹਾਸਕ ਜਨਾਦੇਸ਼ ਦੇਣ ਲਈ ਕਰਨਾਟਕ ਦੀ ਜਨਤਾ ਦਾ ਤਹਿ ਦਿਲ ਤੋਂ ਧੰਨਵਾਦ।
ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਜਿੱਤ ਨੂੰ ਲੈ ਕੇ ਪ੍ਰਦੇਸ਼ ਦੀ ਜਨਤਾ ਦਾ ਧੰਨਵਾਦ ਕੀਤਾ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਇਹ ਦੇਸ਼ ਨੂੰ ਜੋੜਨ ਵਾਲੀ ਸਿਆਸਤ ਦੀ ਜਿੱਤ ਹੈ। ਕਰਨਾਟਕ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਲਈ ਖੂਬ ਪ੍ਰਚਾਰ ਕਰਨ ਵਾਲੀ ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ ਕਿ ਕਾਂਗਰਸ ਪਾਰਟੀ ਨੂੰ ਇਤਿਹਾਸਕ ਜਨਾਦੇਸ਼ ਦੇਣ ਲਈ ਕਰਨਾਟਕ ਦੀ ਜਨਤਾ ਦਾ ਤਹਿ ਦਿਲ ਤੋਂ ਧੰਨਵਾਦ।
ਇਹ ਤੁਹਾਡੇ ਮੁੱਦਿਆਂ ਦੀ ਜਿੱਤ ਹੈ। ਇਹ ਕਰਨਾਟਕ ਦੀ ਤਰੱਕੀ ਦੇ ਵਿਚਾਰ ਨੂੰ ਤਰਜੀਹ ਦੇਣ ਦੀ ਜਿੱਤ ਹੈ। ਇਹ ਦੇਸ਼ ਨੂੰ ਜੋੜਨ ਵਾਲੀ ਸਿਆਸਤ ਦੀ ਜਿੱਤ ਹੈ। ਕਰਨਾਟਕ ਕਾਂਗਰਸ ਦੇ ਤਮਾਮ ਮਿਹਨਤੀ ਵਰਕਰਾਂ ਅਤੇ ਨੇਤਾਵਾਂ ਨੂੰ ਮੇਰੀ ਸ਼ੁੱਭਕਾਮਨਾਵਾਂ। ਤੁਹਾਡੀ ਸਾਰਿਆਂ ਦੀ ਮਿਹਨਤ ਰੰਗ ਲਿਆਈ। ਕਾਂਗਰਸ ਪਾਰਟੀ ਪੂਰੀ ਲਗਨ ਨਾਲ ਕਰਨਾਟਕ ਦੀ ਜਨਤਾ ਨੂੰ ਦਿੱਤੀ ਗਈ ਗਰੰਟੀ ਨੂੰ ਲਾਗੂ ਕਰਨ ਦਾ ਕੰਮ ਕਰੇਗੀ। ਜੈ ਕਰਨਾਟਕ, ਜੈ ਕਾਂਗਰਸ।