
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ 'ਆਪ' ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਕੁੜਮਾਈ 'ਚ ਸ਼ਾਮਲ ਹੋਏ।
ਨਵੀਂ ਦਿੱਲੀ- ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਐਮਪੀ ਰਾਘਵ ਚੱਢਾ ਦੀ ਦਿੱਲੀ ਵਿਚ ਅੱਜ ਕੁੜਮਾਈ ਹੋਈ। ਉਹਨਾਂ ਦੀ ਕੁੜਮਾਈ ਦਿੱਲੀ ਦੇ ਕਪੂਰਥਲਾ ਹਾਊਸ ਵਿਚ ਹੋਈ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ 'ਆਪ' ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਕੁੜਮਾਈ 'ਚ ਸ਼ਾਮਲ ਹੋਏ।
Parineeti Chopra and Raghav Chadha got engaged
ਇਹਨਾਂ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ, ਡਾ. ਗੁਰਪ੍ਰੀਤ ਕੌਰ ਤੇ ਅਰਵਿੰਦ ਕੇਜਰੀਵਾਲ ਆਪਣੇ ਪੂਰੇ ਪਰਿਵਾਰ ਸਮੇਤ ਕੁੜਮਾਈ 'ਚ ਸ਼ਾਮਲ ਹੋਏ ਤੇ ਜੋੜੇ ਨੂੰ ਮੁਬਾਰਕਾਂ ਦਿੱਤੀਆਂ। ਪਰਿਣੀਤੀ ਚੋਪੜਾ ਦੀ ਮੰਗਣੀ ਵਿਚ ਭੈਣ ਪ੍ਰਿਯੰਕਾ ਚੋਪੜਾ ਵੀ ਸ਼ਾਮਲ ਹੋਏ। ਮੰਗਣੀ ਤੋਂ ਪਹਿਲਾਂ ਸੁਖਮਨੀ ਸਾਹਿਬ ਦਾ ਪਾਠ ਹੋਇਆ।
ਮੰਗਣੀ ਤੋਂ ਪਹਿਲਾਂ ਰਾਘਵ ਚੱਢਾ (Raghav Chadha)ਦੀ ਪਹਿਲੀ ਝਲਕ ਦੇਖਣ ਨੂੰ ਮਿਲੀ ਹੈ। ਸਮਾਗਮ ਵਾਲੀ ਥਾਂ 'ਤੇ 'ਆਪ' ਆਗੂ ਕੁੜਤੇ ਪਜਾਮੇ 'ਚ ਨਜ਼ਰ ਆਏ।
Parineeti Chopra and Raghav Chadha got engaged
ਜ਼ਿਕਰਯੋਗ ਹੈ ਕਿ ਪਰਿਣੀਤੀ ਚੋਪੜਾ ਪਿਛਲੇ ਕਈ ਦਿਨਾਂ ਤੋਂ 'ਆਪ' ਨੇਤਾ ਰਾਘਵ ਚੱਢਾ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ 'ਚ ਹੈ। ਦੋਵਾਂ ਨੂੰ ਲੰਚ ਡੇਟ 'ਤੇ ਅਤੇ ਕਦੇ ਆਈਪੀਐਲ ਮੈਚ ਦੇਖਦੇ ਹੋਏ ਦੇਖਿਆ ਗਿਆ ਸੀ ਪਰ ਜੋੜੇ ਨੇ ਕਦੇ ਵੀ ਆਪਣੇ ਰਿਸ਼ਤੇ 'ਤੇ ਮੋਹਰ ਨਹੀਂ ਲਗਾਈ। ਹਾਲਾਂਕਿ ਅੱਜ ਦੋਵਾਂ ਦੀ ਕੁੜਮਾਈ ਹੋ ਗਈ।
Parineeti Chopra and Raghav Chadha got engaged