ਕੀਰਤਪੁਰ-ਮਨਾਲੀ ਫੋਰਲੇਨ 'ਤੇ ਚੱਲਣਗੀਆਂ ਗੱਡੀਆਂ: ਹਿਮਾਚਲ ਦੇ ਨੇਰਚੌਕ ਤੋਂ 18 ਮਈ ਤੱਕ ਹੋਣਗੀਆਂ ਸ਼ੁਰੂ
Published : May 13, 2023, 7:19 pm IST
Updated : May 13, 2023, 7:19 pm IST
SHARE ARTICLE
 PHOTO
PHOTO

ਇਸ ਨਾਲ ਮਨਾਲੀ ਦਾ ਸਫਰ 47 ਕਿਲੋਮੀਟਰ ਘੱਟ ਹੋਣ ਵਾਲਾ ਹੈ

 

ਮਨਾਲੀ : ਹਿਮਾਚਲ ਦੇ ਮਨਾਲੀ ਤੱਕ ਬਣਨ ਵਾਲੇ ਚਹੁੰ-ਮਾਰਗੀ 'ਚੋਂ ਪੰਜਾਬ ਦੇ ਕੀਰਤਪੁਰ ਤੋਂ ਨਾਰਚੌਕ ਤੱਕ ਸੜਕ 18 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਕੇਂਦਰੀ ਸੂਚਨਾ ਪ੍ਰਸਾਰਣ ਅਤੇ ਯੁਵਕ ਸੇਵਾਵਾਂ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਬੀਤੇ ਦਿਨ ਇਸ ਦੀ ਜਾਣਕਾਰੀ ਦਿਤੀ ਹੈ। ਇਹ ਵੱਡਾ ਹਿੱਸਾ ਤਿਆਰ ਹੋਣ 'ਤੇ ਲੋਕਾਂ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ। ਇਸ ਨਾਲ ਮਨਾਲੀ ਦਾ ਸਫਰ 47 ਕਿਲੋਮੀਟਰ ਘੱਟ ਹੋਣ ਵਾਲਾ ਹੈ।

ਕੀਰਤਪੁਰ-ਮਨਾਲੀ ਚਾਰ ਮਾਰਗੀ ਬਣਨ ਨਾਲ ਚੰਡੀਗੜ੍ਹ ਦੀ ਦੂਰੀ ਜੋ ਪਹਿਲਾਂ 237 ਕਿਲੋਮੀਟਰ ਸੀ, ਹੁਣ ਘਟ ਕੇ ਸਿਰਫ਼ 190 ਕਿਲੋਮੀਟਰ ਰਹਿ ਜਾਵੇਗੀ। ਇੰਨਾ ਹੀ ਨਹੀਂ ਚਾਰ ਮਾਰਗੀ ਹੋਣ ਨਾਲ ਵਾਹਨਾਂ ਦੀ ਰਫ਼ਤਾਰ ਵੀ ਸੁਧਰੇਗੀ। ਇਸ ਦੇ ਨਾਲ ਹੀ ਇਹ ਪ੍ਰੋਜੈਕਟ ਅਗਲੇ ਸਾਲ ਜੂਨ 2024 ਤੱਕ ਪੂਰਾ ਹੋਣ ਦੀ ਉਮੀਦ ਹੈ। ਜਿਸ ਲਈ ਕੰਮ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ।

ਪ੍ਰਾਜੈਕਟ ਦੇ ਪੂਰਾ ਹੋਣ ਤੋਂ ਬਾਅਦ ਚੰਡੀਗੜ੍ਹ ਤੋਂ ਮਨਾਲੀ ਤੱਕ ਦੀ ਸੜਕ ਰੋਮਾਂਚ ਨਾਲ ਭਰਪੂਰ ਹੋ ਜਾਵੇਗੀ। ਹਿਮਾਚਲ ਦੇ ਖ਼ੂਬਸੂਰਤ ਮੈਦਾਨਾਂ ਵਿੱਚੋਂ ਲੰਘਦੀਆਂ 14 ਸੁੰਦਰ ਸੁਰੰਗਾਂ ਵੀ ਮਿਲਣਗੀਆਂ। ਇਸ ਤੋਂ ਇਲਾਵਾ ਝੀਲਾਂ ਅਤੇ ਨਦੀਆਂ 'ਤੇ ਬਣੇ ਸੁੰਦਰ ਪੁਲ ਯਾਤਰਾ ਨੂੰ ਹੋਰ ਆਕਰਸ਼ਕ ਬਣਾਉਣਗੇ।

14 ਸੁਰੰਗਾਂ ਵਿੱਚੋਂ ਸਭ ਤੋਂ ਲੰਬੀ ਸੁਰੰਗ ਪੰਡੋਹ ਅਤੇ ਟਾਕੋਲੀ ਵਿਚਕਾਰ ਬਣਾਈ ਜਾ ਰਹੀ ਹੈ, ਜੋ ਕਿ 2.8 ਕਿਲੋਮੀਟਰ ਲੰਬੀ ਹੈ। ਜਦਕਿ ਸਭ ਤੋਂ ਛੋਟੀ ਸੁਰੰਗ ਬਿਲਾਸਪੁਰ ਦੇ ਕੋਲ ਹੈ, ਜਿਸ ਦੀ ਲੰਬਾਈ 465 ਮੀਟਰ ਹੈ। 14 ਸੁਰੰਗਾਂ 'ਚੋਂ 5 ਨੂੰ ਇਸ ਮਹੀਨੇ ਦੇ ਅੰਤ ਤੱਕ ਚਾਲੂ ਕਰ ਦਿਤਾ ਜਾਵੇਗਾ, ਜਦਕਿ 5 ਸੁਰੰਗਾਂ ਨੂੰ ਜੂਨ ਦੇ ਅੰਤ ਤੱਕ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ।

ਇਸ ਪੂਰੇ ਪ੍ਰੋਜੈਕਟ ਵਿੱਚ ਸਭ ਤੋਂ ਖੂਬਸੂਰਤ ਯਾਤਰਾ ਪੰਡੋਹ-ਟਕੋਲੀ ਤੱਕ ਹੋਣ ਵਾਲੀ ਹੈ। ਪਰ ਇਸ ਦਾ ਨਿਰਮਾਣ ਵੀ ਆਸਾਨ ਨਹੀਂ ਸੀ। ਇਸ ਮਾਰਗ ’ਤੇ ਮਜ਼ਦੂਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਦਾ ਕਾਰਨ ਇੱਥੇ ਇੱਕ ਪਾਸੇ ਵਗਦਾ ਬਿਆਸ ਦਰਿਆ ਅਤੇ ਦੂਜੇ ਪਾਸੇ ਉੱਚੇ ਪਹਾੜ ਹਨ।

ਫਿਲਹਾਲ ਕੀਰਤਪੁਰ ਤੋਂ ਨੇਰਚੌਕ ਤੱਕ ਸੜਕ ਨੂੰ ਲੋਕਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਪਰ ਬਾਕੀ ਦੇ ਸਫ਼ਰ ਨੂੰ ਜਲਦੀ ਹੀ ਸੁਹਾਵਣਾ ਬਣਾਉਣ ਦਾ ਕੰਮ ਲਗਾਤਾਰ ਜਾਰੀ ਹੈ। ਇਹ ਸਾਰਾ ਪ੍ਰੋਜੈਕਟ ਅਗਲੇ ਸਾਲ ਜੂਨ 2024 ਤੱਕ ਪੂਰਾ ਕਰ ਲਿਆ ਜਾਵੇਗਾ। ਫਿਲਹਾਲ ਕੀਰਤਪੁਰ ਤੋਂ ਨੇਰਚੌਕ ਤੱਕ ਸੜਕ ਖੁੱਲ੍ਹਣ ਨਾਲ ਮਨਾਲੀ ਦੀ ਦੂਰੀ 37 ਕਿਲੋਮੀਟਰ ਘੱਟ ਗਈ ਹੈ।

SHARE ARTICLE

ਏਜੰਸੀ

Advertisement

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM

Punjab ਸਣੇ ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ SPOKESMAN ਨਾਲ |

08 May 2024 5:12 PM

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM
Advertisement