Amaravati News : ਆਂਧਰਾ ਸ਼ਰਾਬ ਘਪਲਾ ਮਾਮਲੇ ’ਚ ਭਾਰਤੀ ਸੀਮੈਂਟ ਦੇ ਈ.ਡੀ. ਗ੍ਰਿਫਤਾਰ 

By : BALJINDERK

Published : May 13, 2025, 7:39 pm IST
Updated : May 13, 2025, 7:39 pm IST
SHARE ARTICLE
file photo
file photo

Amaravati News : ਗੋਵਿੰਦੱਪਾ ਇਸ ਮਾਮਲੇ ਦੇ ਕਈ ਮੁਲਜ਼ਮਾਂ ’ਚੋਂ ਇਕ ਹੈ ਅਤੇ ਉਨ੍ਹਾਂ ਨੂੰ ਗੁਆਂਢੀ ਕਰਨਾਟਕ ਦੇ ਮੈਸੂਰੂ ਤੋਂ ਚੁਕਿਆ ਗਿਆ ਸੀ। 

Amaravati News : ਆਂਧਰਾ ਪ੍ਰਦੇਸ਼ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ ਭਾਰਤੀ ਸੀਮੈਂਟ ਪ੍ਰਾਈਵੇਟ ਲਿਮਟਿਡ ਦੇ ਕਾਰਜਕਾਰੀ ਨਿਰਦੇਸ਼ਕ ਬਾਲਾਜੀ ਗੋਵਿੰਦੱਪਾ ਨੂੰ ਪਿਛਲੀ ਵਾਈ.ਐਸ.ਆਰ.ਸੀ.ਪੀ ਸਰਕਾਰ ਦੌਰਾਨ ਕਥਿਤ ਤੌਰ ’ਤੇ ਹੋਏ 3,200 ਕਰੋੜ ਰੁਪਏ ਦੇ ਸ਼ਰਾਬ ਘਪਲੇ ਦੀ ਜਾਂਚ ਕਰਦਿਆਂ ਗ੍ਰਿਫ਼ਤਾਰ ਕੀਤਾ ਹੈ। ਗੋਵਿੰਦੱਪਾ ਇਸ ਮਾਮਲੇ ਦੇ ਕਈ ਮੁਲਜ਼ਮਾਂ ’ਚੋਂ ਇਕ ਹੈ ਅਤੇ ਉਨ੍ਹਾਂ ਨੂੰ ਗੁਆਂਢੀ ਕਰਨਾਟਕ ਦੇ ਮੈਸੂਰੂ ਤੋਂ ਚੁਕਿਆ ਗਿਆ ਸੀ। 

ਸੂਤਰਾਂ ਮੁਤਾਬਕ ਐਸ.ਆਈ.ਟੀ. ਅਧਿਕਾਰੀਆਂ ਨੇ ਤਿੰਨ ਦਿਨ ਪਹਿਲਾਂ ਹੈਦਰਾਬਾਦ ’ਚ ਗੋਵਿੰਦੱਪਾ ਦੇ ਘਰ ਦੀ ਤਲਾਸ਼ੀ ਲਈ ਸੀ, ਜਿਸ ਤੋਂ ਬਾਅਦ ਮੰਗਲਵਾਰ ਨੂੰ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਹਾਲ ਹੀ ’ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਥਿਤ ਸ਼ਰਾਬ ਘਪਲੇ ਦੇ ਸਬੰਧ ’ਚ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਸੀ। ਈ.ਡੀ. ਦਾ ਮਾਮਲਾ ਰਾਜ ਪੁਲਿਸ ਦੀ ਆਰਥਕ ਅਪਰਾਧ ਸੀ.ਆਈ.ਡੀ. ਦੀ ਸਤੰਬਰ 2024 ਦੀ ਐਫ.ਆਈ.ਆਰ. ਤੋਂ ਪੈਦਾ ਹੋਇਆ ਹੈ। 

ਕਥਿਤ ਸ਼ਰਾਬ ਘਪਲੇ ਦੇ ਮੁੱਖ ਮੁਲਜ਼ਮ ਕਸੀਰੈਡੀ ਰਾਜਾ ਸ਼ੇਖਰ ਰੈੱਡੀ ਦੀ ਤਾਜ਼ਾ ਰਿਮਾਂਡ ਰੀਪੋਰਟ ’ਚ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ ਕਈ ਲੋਕਾਂ ਦੇ ਨਾਮ ਲਏ ਹਨ ਜਿਨ੍ਹਾਂ ਨੇ 2019 ਅਤੇ 2024 ਦੇ ਵਿਚਕਾਰ ਕਥਿਤ ਤੌਰ ’ਤੇ ਅਹਿਮ ਭੂਮਿਕਾ ਨਿਭਾਈ ਸੀ। ਨਾਵਾਂ ਦੀ ਸੂਚੀ ’ਚ ਵਾਸੂਦੇਵ ਰੈੱਡੀ, ਸੱਤਿਆ ਪ੍ਰਸਾਦ, ਰਾਜਮਪੇਟ ਦੇ ਸੰਸਦ ਮੈਂਬਰ ਪੀਵੀ ਮਿਧੁਨ ਰੈਡੀ, ਵਾਈ.ਐਸ.ਆਰ.ਸੀ.ਪੀ. ਦੇ ਸਾਬਕਾ ਸੰਸਦ ਮੈਂਬਰ ਵੀ ਵਿਜੇਸਾਈ ਰੈਡੀ, ਸਜਲਾ ਸ਼੍ਰੀਧਰ ਰੈੱਡੀ, ਸੇਵਾਮੁਕਤ ਆਈ.ਏ.ਐਸ. ਅਧਿਕਾਰੀ ਧਨੁਜੈ ਰੈਡੀ, ਕ੍ਰਿਸ਼ਨ ਮੋਹਨ ਰੈੱਡੀ ਅਤੇ ਗੋਵਿੰਦੱਪਾ ਸ਼ਾਮਲ ਹਨ। 

 (For more news apart from Bharatiya Cement's ED in Andhra liquor scam case arrested News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement