Delhi News : ਸੀ.ਬੀ.ਐਸ.ਈ. ਮੁਕਾਬਲੇਬਾਜ਼ੀ ਤੋਂ ਬਚਣ ਲਈ ਨਹੀਂ ਜਾਰੀ ਕੀਤੀ ਗਈ ਮੈਰਿਟ ਸੂਚੀ 

By : BALJINDERK

Published : May 13, 2025, 7:21 pm IST
Updated : May 13, 2025, 7:21 pm IST
SHARE ARTICLE
file photo
file photo

Delhi News : 90 ਫੀ ਸਦੀ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ’ਚ ਆਈ ਕਮੀ

Delhi News in Punjabi : ਸੀ.ਬੀ.ਐਸ.ਈ. ਨੇ ਐਲਾਨ ਕੀਤਾ ਹੈ ਕਿ ‘‘ਗੈਰ-ਸਿਹਤਮੰਦ ਮੁਕਾਬਲੇ ਤੋਂ ਬਚਣ ਲਈ ਕੋਈ ਮੈਰਿਟ ਸੂਚੀ ਨਹੀਂ ਹੋਵੇਗੀ।’’ ਅਧਿਕਾਰੀਆਂ ਨੇ ਦਸਿਆ ਕਿ ਬੋਰਡ ਨੇ ਅੰਕਾਂ ਦੇ ਆਧਾਰ ’ਤੇ ਪਹਿਲੀ, ਦੂਜੀ ਅਤੇ ਤੀਜੀ ਡਿਵੀਜ਼ਨ ਦੇਣ ਨੂੰ ਵੀ ਰੱਦ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵਿਚਾਲੇ ਗੈਰ-ਸਿਹਤਮੰਦ ਮੁਕਾਬਲੇ ਤੋਂ ਬਚਣ ਲਈ ਬੋਰਡ ਦੇ ਪਹਿਲਾਂ ਦੇ ਫੈਸਲੇ ਅਨੁਸਾਰ ਸੀ.ਬੀ.ਐਸ.ਈ. ਨੇ ਮੈਰਿਟ ਸੂਚੀ ਪ੍ਰਕਾਸ਼ਤ ਨਹੀਂ ਕੀਤੀ ਹੈ। ਹਾਲਾਂਕਿ, ਬੋਰਡ ਵੱਖ-ਵੱਖ ਵਿਸ਼ਿਆਂ ’ਚ ਸੱਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 0.1 ਫ਼ੀ ਸਦੀ ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ ਜਾਰੀ ਕਰੇਗਾ।

ਸੀ.ਬੀ.ਐਸ.ਈ. ਬੋਰਡ ਦੇ 10ਵੀਂ ਅਤੇ 12ਵੀਂ ਜਮਾਤ ਦੇ ਇਮਤਿਹਾਨ ’ਚ ਲੜਕੀਆਂ ਨੇ ਲੜਕਿਆਂ ਨੂੰ ਇਕ ਵਾਰੀ ਫਿਰ ਪਿੱਛੇ ਛੱਡ ਦਿਤਾ ਹੈ। ਨਤੀਜਿਆਂ ਅਨੁਸਾਰ ਦੋਹਾਂ ਜਮਾਤਾਂ ’ਚ 90 ਫ਼ੀ ਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਦੀ ਗਿਣਤੀ ’ਚ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਦੋਹਾਂ ਜਮਾਤਾਂ ’ਚ ਪਾਸ ਫ਼ੀ ਸਦੀ ’ਚ ਮਾਮੂਲੀ ਵਾਧਾ ਵੇਖਿਆ ਗਿਆ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਨੇ ਸੋਮਵਾਰ ਨੂੰ ਦੋਹਾਂ ਜਮਾਤਾਂ ਦੇ ਨਤੀਜਿਆਂ ਦਾ ਐਲਾਨ ਕਰ ਦਿਤਾ। 

12ਵੀਂ ਜਮਾਤ ’ਚ 88.39 ਫੀ ਸਦੀ ਵਿਦਿਆਰਥੀਆਂ ਨੇ ਇਮਤਿਹਾਨ ਪਾਸ ਕੀਤਾ, ਜੋ ਪਿਛਲੇ ਸਾਲ ਦੇ 87.98 ਫੀ ਸਦੀ ਤੋਂ ਮਾਮੂਲੀ ਵਾਧਾ ਹੈ। 10ਵੀਂ ਜਮਾਤ ਦੀ ਪਾਸ ਫ਼ੀ ਸਦੀ ਤਾ 93.66 ਰਹੀ, ਜੋ ਪਿਛਲੇ ਸਾਲ ਦੇ 93.60 ਫ਼ੀ ਸਦੀ ਤੋਂ ਮਾਮੂਲੀ ਵੱਧ ਹੈ। 

12ਵੀਂ ਜਮਾਤ ’ਚ ਲੜਕੀਆਂ ਦੀ ਪਾਸ ਹੋਣ ਦੀ ਗਿਣਤੀ ਨੇ ਲੜਕਿਆਂ ਤੋਂ 5.94 ਫੀ ਸਦੀ ਵੱਧ ਰਹੀ। ਜਦਕਿ 10ਵੀਂ ਜਮਾਤ ਦੀ ਪਾਸ ਫ਼ੀ ਸਦੀਤਾ ’ਚ 2.37 ਫੀ ਸਦੀ ਦਾ ਫਰਕ ਰਿਹਾ। ਟਰਾਂਸਜੈਂਡਰਾਂ ਦੀ ਪਾਸ ਫ਼ੀ ਸਦੀਤਾ 12ਵੀਂ ਜਮਾਤ ’ਚ 100 ਸੀ ਜਦਕਿ ਪਿਛਲੇ ਸਾਲ ਇਹ 50 ਸੀ। 10ਵੀਂ ਜਮਾਤ ’ਚ ਟਰਾਂਸਜੈਂਡਰਾਂ ਦੀ ਪਾਸ ਫ਼ੀ ਸਦੀ ਤਾ 95 ਰਹੀ, ਜਦਕਿ ਪਿਛਲੇ ਸਾਲ ਇਹ 91.30 ਸੀ। ਹਾਲਾਂਕਿ, ਬੋਰਡ ਨੇ ਦੋਹਾਂ ਜਮਾਤਾਂ ’ਚ ਇਮਤਿਹਾਨ ਦੇਣ ਵਾਲੇ ਟਰਾਂਸਜੈਂਡਰ ਉਮੀਦਵਾਰਾਂ ਦੀ ਗਿਣਤੀ ਦਾ ਪ੍ਰਗਟਾਵਾ ਨਹੀਂ ਕੀਤਾ।  ਸੀ.ਬੀ.ਐਸ.ਈ. ਦੇ ਅਧਿਕਾਰੀਆਂ ਨੇ ਪਾਸ ਫ਼ੀ ਸਦੀਤਾ ’ਚ ਵਾਧੇ ਦਾ ਕਾਰਨ ਇਸ ਸਾਲ ਯੋਗਤਾ-ਅਧਾਰਤ ਪ੍ਰਸ਼ਨਾਂ ਦੀ ਗਿਣਤੀ ’ਚ ਵਾਧੇ ਨੂੰ ਦਸਿਆ। 

ਭਾਰਦਵਾਜ ਨੇ ਕਿਹਾ, ‘‘ਸਾਲ 2025 ’ਚ ਸੀ.ਬੀ.ਐਸ.ਈ. ਨੇ ਇਮਤਿਹਾਨ ’ਚ 50 ਫੀ ਸਦੀ ਯੋਗਤਾ ਆਧਾਰਤ ਪ੍ਰਸ਼ਨ ਪੇਸ਼ ਕੀਤੇ ਸਨ। ਇਮਤਿਹਾਨ ਦੀ ਬਿਹਤਰ ਤਿਆਰੀ ਲਈ ਵਿਦਿਆਰਥੀਆਂ ਦੀ ਮਦਦ ਕਰਨ ਲਈ, ਸੀ.ਬੀ.ਐਸ.ਈ. ਨੇ ਡੇਟਸ਼ੀਟ, ਨਮੂਨੇ ਦੇ ਪੇਪਰ ਅਤੇ ਮਾਡਲ ਪ੍ਰਸ਼ਨਾਂ ਨੂੰ ਜਲਦੀ ਜਾਰੀ ਕਰਨ ਸਮੇਤ ਕਈ ਉਪਾਅ ਕੀਤੇ ਸਨ। ਭਾਰਦਵਾਜ ਨੇ ਕਿਹਾ ਕਿ ਨਤੀਜਿਆਂ ’ਚ ਸੁਧਾਰ ਦੇ ਰੂਪ ’ਚ ਸਾਰੇ ਯਤਨਾਂ ਦੇ ਨਤੀਜੇ ਸਾਹਮਣੇ ਆਏ ਹਨ।’’

12ਵੀਂ ਜਮਾਤ ’ਚ ਕੁਲ 1,11,544 ਉਮੀਦਵਾਰਾਂ ਨੇ 90 ਫ਼ੀ ਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ, ਜਦਕਿ 24,867 ਉਮੀਦਵਾਰਾਂ ਨੇ 95 ਫ਼ੀ ਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ। ਪਿਛਲੇ ਸਾਲ 12ਵੀਂ ਜਮਾਤ ’ਚ 1.16 ਲੱਖ ਵਿਦਿਆਰਥੀਆਂ ਨੇ 90 ਫੀ ਸਦੀ ਤੋਂ ਵੱਧ ਅਤੇ 24,068 ਵਿਦਿਆਰਥੀਆਂ ਨੇ 95 ਫੀ ਸਦੀ ਤੋਂ ਵੱਧ ਅੰਕ ਹਾਸਲ ਕੀਤੇ ਸਨ। 90 ਫ਼ੀ ਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿਚੋਂ 290 ਵਿਸ਼ੇਸ਼ ਲੋੜਾਂ ਵਾਲੇ ਬੱਚੇ (ਸੀ.ਐਸ.ਡਬਲਯੂ.ਐਨ.) ਸਨ। ਇਸ ਸ਼੍ਰੇਣੀ ਦੇ 55 ਵਿਦਿਆਰਥੀਆਂ ਨੇ 95 ਫ਼ੀ ਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ। 

10ਵੀਂ ਜਮਾਤ ’ਚ 1.99 ਲੱਖ ਤੋਂ ਵੱਧ ਉਮੀਦਵਾਰਾਂ ਨੇ 90 ਫ਼ੀ ਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ, ਜਦਕਿ 45,516 ਉਮੀਦਵਾਰਾਂ ਨੇ 95 ਫ਼ੀ ਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ। ਪਿਛਲੇ ਸਾਲ, 47,000 ਵਿਦਿਆਰਥੀਆਂ ਨੇ 10ਵੀਂ ਜਮਾਤ ’ਚ 95 ਫ਼ੀ ਸਦੀ ਤੋਂ ਵੱਧ ਅਤੇ 2.12 ਲੱਖ ਤੋਂ ਵੱਧ ਵਿਦਿਆਰਥੀਆਂ ਨੇ 90 ਫ਼ੀ ਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਸਨ। 10ਵੀਂ ਜਮਾਤ ’ਚ 90 ਫ਼ੀ ਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ’ਚੋਂ 411 ਸੀ.ਐਸ.ਡਬਲਯੂ.ਐਨ. ਸਨ। ਇਸ ਸ਼੍ਰੇਣੀ ਦੇ 66 ਵਿਦਿਆਰਥੀਆਂ ਨੇ 95 ਫ਼ੀ ਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ। 

10ਵੀਂ ਜਮਾਤ ’ਚ 1.41 ਲੱਖ ਤੋਂ ਵੱਧ ਉਮੀਦਵਾਰਾਂ ਨੂੰ ਸਪਲੀਮੈਂਟਰੀ ਸ਼੍ਰੇਣੀ ਜਾਂ ਕੰਪਾਰਟਮੈਂਟ ’ਚ ਰੱਖਿਆ ਗਿਆ ਹੈ, ਜਦਕਿ 12ਵੀਂ ਜਮਾਤ ਲਈ ਇਹ ਅੰਕੜਾ 1.29 ਲੱਖ ਤੋਂ ਵੱਧ ਹੈ। ਦੋਹਾਂ ਵਰਗਾਂ ਲਈ ਇਹ ਗਿਣਤੀ ਮਾਮੂਲੀ ਵੱਧ ਹੈ। 10ਵੀਂ ਅਤੇ 12ਵੀਂ ਜਮਾਤ ਦੀਆਂ ਸਪਲੀਮੈਂਟਰੀ ਇਮਤਿਹਾਨ ਜੁਲਾਈ ’ਚ ਲਈਆਂ ਜਾਣਗੀਆਂ। 

ਭਾਰਦਵਾਜ ਨੇ ਕਿਹਾ ਕਿ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੂਰਕ ਇਮਤਿਹਾਨ ’ਚ ਇਕ ਵਿਸ਼ੇ ’ਚ ਅਪਣੀ ਕਾਰਗੁਜ਼ਾਰੀ ’ਚ ਸੁਧਾਰ ਕਰਨ ਦੀ ਇਜਾਜ਼ਤ ਦਿਤੀ ਜਾਵੇਗੀ। 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦੋ ਵਿਸ਼ਿਆਂ ’ਚ ਅਪਣੀ ਕਾਰਗੁਜ਼ਾਰੀ ’ਚ ਸੁਧਾਰ ਕਰਨ ਦੀ ਇਜਾਜ਼ਤ ਦਿਤੀ ਜਾਵੇਗੀ। 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਤੀਜਿਆਂ ’ਤੇ ਵਿਦਿਆਰਥੀਆਂ ਨੂੰ ਵਧਾਈ ਦਿਤੀ ਅਤੇ ਕਿਹਾ ਕਿ ਇਕ ਇਮਤਿਹਾਨ ਉਨ੍ਹਾਂ ਨੂੰ ਪਰਿਭਾਸ਼ਿਤ ਨਹੀਂ ਕਰ ਸਕਦੀ ਅਤੇ ਉਨ੍ਹਾਂ ਦੀ ਤਾਕਤ ਅੰਕਾਂ ਤੋਂ ਕਿਤੇ ਵੱਧ ਹੈ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿਤੀ ਅਤੇ ਉਨ੍ਹਾਂ ਨੂੰ ਸਖਤ ਮਿਹਨਤ, ਸਮਰਪਣ ਅਤੇ ਲਗਨ ਦੇ ਫਲ ਨੂੰ ਸਾਂਭਣ ਲਈ ਕਿਹਾ। 

 (For more news apart from       News in Punjabi, stay tuned to Rozana Spokesman)

 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Jaswinder Bhalla Funeral News Live: Jaswinder Bhalla ਦੇ ਚਲਾਣੇ ਉਤੇ ਹਰ ਅੱਖ ਰੋਈ, ਭੁੱਬਾਂ ਮਾਰ-ਮਾਰ ਰੋਏ ਲੋਕ

23 Aug 2025 1:28 PM

Jaswinder Bhalla Funeral News Live: ਜਸਵਿੰਦਰ ਭੱਲਾ ਦੇ ਪੁੱਤ ਦੇ ਨਹੀਂ ਰੁਕ ਰਹੇ ਹੰਝੂ | Bhalla death news

23 Aug 2025 1:25 PM

Jaswinder Bhalla Death News : ਭੱਲਾ ਦੇ ਘਰ ਦੀਆਂ ਤਸਵੀਰਾਂ ਆਈਆਂ ਸਾਹਮਣੇ Jaswinder Bhalla passes Away

22 Aug 2025 9:35 PM

Gurpreet Ghuggi Emotional On jaswinder bhalla Death : ਆਪਣੇ ਯਾਰ ਭੱਲਾ ਨੂੰ ਯਾਦ ਕਰ ਭਾਵੁਕ ਹੋਏ Ghuggi

22 Aug 2025 9:33 PM

jaswinder bhalla ਦੇ chhankata ਦੇ producer ਨੇ ਬਿਆਨ ਕੀਤੇ ਜਜ਼ਬਾਤ|Bahadur Singh Bhalla|Bhalla Death News

22 Aug 2025 3:15 PM
Advertisement