
Fact check: ਫ਼ੈਕਟ ਚੈੱਕ ’ਚ ਪਾਕਿਸਤਾਨ ਦਾ ‘ਆਮ ਆਦਮੀ’ ਨਿਕਲਿਆ ਪਾਬੰਦੀਸ਼ੁਦਾ ਅਤਿਵਾਦੀ
Is Hafiz Abdul Rauf really a common man? Pakistan's lie exposed: ਅਤਿਵਾਦ ਦੇ ਮੁੱਦੇ ’ਤੇ ਪਾਕਿਸਤਾਨ ਇੱਕ ਵਾਰ ਫਿਰ ਦੁਨੀਆ ਵਿੱਚ ਬੇਨਕਾਬ ਹੋ ਗਿਆ ਹੈ। ਹਾਫਿਜ਼ ਅਬਦੁਲ ਰਊਫ਼ ਨੂੰ ਭਾਰਤ ਦੇ ਆਪ੍ਰੇਸ਼ਨ ਸਿੰਦੂਰ ਦੌਰਾਨ ਮਾਰੇ ਗਏ ਅਤਿਵਾਦੀਆਂ ਲਈ ਪ੍ਰਾਰਥਨਾ ਦੀ ਅਗਵਾਈ ਕਰਦੇ ਦੇਖਿਆ ਗਿਆ। ਉਹ ਅਮਰੀਕਾ ਦੁਆਰਾ ਨਾਮਜ਼ਦ ਅਤਿਵਾਦੀ ਹੈ ਅਤੇ ਉਸਦਾ ਨਾਮ ਅਮਰੀਕਾ ਦੀ ਪਾਬੰਦੀਸ਼ੁਦਾ ਸੂਚੀ ਵਿੱਚ ਹੈ। ਇਸ ਦੇ ਬਾਵਜੂਦ, ਪਾਕਿਸਤਾਨ ਨੇ ਬੇਸ਼ਰਮੀ ਨਾਲ ਉਸਨੂੰ ‘ਆਮ ਆਦਮੀ’ ਕਹਿ ਕੇ ਉਸਦਾ ਬਚਾਅ ਕੀਤਾ ਹੈ। ਭਾਰਤ ਪਾਕਿਸਤਾਨ ਦੀ ਇਸ ਦੋਗਲੀ ਨੀਤੀ ’ਤੇ ਸਖ਼ਤ ਹਮਲਾ ਕਰ ਰਿਹਾ ਹੈ। ਭਾਰਤ ਨੇ ਕਿਹਾ ਕਿ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਅਤਿਵਾਦ ਨੂੰ ਪਾਕਿਸਤਾਨ ਸਰਕਾਰ ਅਤੇ ਫ਼ੌਜ ਦਾ ਸਿੱਧਾ ਸਮਰਥਨ ਮਿਲਦਾ ਹੈ।
ਹਾਫਿਜ਼ ਅਬਦੁਲ ਰਊਫ਼ ਦਾ ਜ਼ਿਕਰ ਕਰਦੇ ਹੋਏ, ਅਹਿਮਦ ਸ਼ਰੀਫ ਬੇਸ਼ਰਮ ਹੋ ਗਏ ਅਤੇ ਕਿਹਾ ਕਿ ਉਹ ਇੱਕ ਆਮ ਆਦਮੀ ਹੈ ਅਤੇ ਆਪਣੇ ਬੱਚਿਆਂ ਨਾਲ ਇੱਕ ਸਾਦਾ ਜੀਵਨ ਬਤੀਤ ਕਰਦਾ ਹੈ। ਜਦੋਂ ਕਿ ਫ਼ੈਕਟ ਚੈੱਕ ’ਚ ਸਾਹਮਣੇ ਆਇਆ ਹੈ ਕਿ ਹਾਫਿਜ਼ ਅਬਦੁਲ ਰਊਫ਼ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦਾ ਅਸਲੀ ਭਰਾ ਹੈ। ਉਹ ਜੈਸ਼ ਵਲੋਂ ਪ੍ਰਚਾਰ ਅਤੇ ਫ਼ੰਡਿੰਗ ਦਾ ਕੰਮ ਸੰਭਾਲਦਾ ਹੈ। ਉਹ ‘ਫਲਾਹ-ਏ-ਇਨਸਾਨੀਅਤ ਫ਼ਾਊਂਡੇਸ਼ਨ’ ਨਾਮਕ ਇੱਕ ਫ਼ਰੰਟ ਚੈਰੀਟੇਬਲ ਸੰਸਥਾ ਵੀ ਚਲਾਉਂਦਾ ਹੈ, ਜਿਸ ਰਾਹੀਂ ਅਤਿਵਾਦੀਆਂ ਨੂੰ ਫ਼ੰਡ ਦੇਣ ਲਈ ਪੈਸਾ ਇਕੱਠਾ ਕੀਤਾ ਜਾਂਦਾ ਹੈ।
ਅਮਰੀਕਾ ਨੇ ਐਲਾਨਿਆ ਹੈ ਅਤਿਵਾਦੀ
ਫ਼ੈਕਟ ਚੈੱਕ ਅਨੁਸਾਰ, ਹਾਫਿਜ਼ ਅਬਦੁਲ ਰਊਫ਼ ਇੱਕ ਘੋਸ਼ਿਤ ਅਤਿਵਾਦੀ ਹੈ। ਉਸਨੂੰ ਅਮਰੀਕੀ ਖਜ਼ਾਨਾ ਵਿਭਾਗ ਨੇ ‘ਵਿਸ਼ੇਸ਼ ਤੌਰ ’ਤੇ ਗਲੋਬਲ ਅਤਿਵਾਦੀ’ ਘੋਸ਼ਿਤ ਕੀਤਾ ਹੈ। ਉਸਦਾ ਨਾਮ ਅਮਰੀਕਾ ਦੇ ਓਐਫ਼ਏਸੀ ਪਾਬੰਦੀਸ਼ੁਦਾ ਸੂਚੀ ’ਚ ਵੀ ਦਰਜ ਹੈ। ਉਸਦਾ ਪਾਕਿਸਤਾਨੀ ਨਾਗਰਿਕਤਾ ਪਛਾਣ ਪੱਤਰ ਯਾਨੀ ਸੀਐਨਆਈਸ ਨੰਬਰ 35202-5400413-9 ਹੈ। ਇੰਨੇ ਸਪੱਸ਼ਟ ਸਬੂਤਾਂ ਦੇ ਬਾਵਜੂਦ, ਜਿਸ ਤਰ੍ਹਾਂ ਪਾਕਿਸਤਾਨੀ ਫ਼ੌਜ ਦੇ ਜਨਰਲ ਘੋਸ਼ਿਤ ਅਤਿਵਾਦੀ ਨੂੰ ਆਮ ਆਦਮੀ ਕਹਿ ਕੇ ਉਸਦਾ ਬਚਾਅ ਕਰ ਰਹੇ ਹਨ। ਇਸ ਤੋਂ ਇਹ ਸਪੱਸ਼ਟ ਹੈ ਕਿ ਅਤਿਵਾਦੀਆਂ ਅਤੇ ਉਨ੍ਹਾਂ ਦੀ ਹਮਾਇਤ ਕਰਨ ਵਾਲੀ ਪਾਕਿਸਤਾਨੀ ਫ਼ੌਜ ਵਿਚ ਕੋਈ ਫ਼ਰਕ ਨਹੀਂ ਹੈ।
(For more news apart from Hafiz Abdul Rauf Latest News, stay tuned to Rozana Spokesman)