Advertisement
  ਖ਼ਬਰਾਂ   ਰਾਸ਼ਟਰੀ  13 Jun 2019  ਬੱਚੇ ਦੀ ਫ਼ੀਸ ਜਮਾਂ ਨਾ ਕਰਵਾ ਪਾਉਣ 'ਤੇ ਪੂਰੇ ਪਰਵਾਰ ਨੇ ਕੀਤੀ ਖ਼ੁਦਕੁਸ਼ੀ

ਬੱਚੇ ਦੀ ਫ਼ੀਸ ਜਮਾਂ ਨਾ ਕਰਵਾ ਪਾਉਣ 'ਤੇ ਪੂਰੇ ਪਰਵਾਰ ਨੇ ਕੀਤੀ ਖ਼ੁਦਕੁਸ਼ੀ

ਏਜੰਸੀ | Edited by : PANKAJ
Published Jun 13, 2019, 4:25 pm IST
Updated Jun 13, 2019, 4:35 pm IST
ਸਕੂਲ ਫ਼ੀਸ ਜਮਾਂ ਕਰਵਾਉਣ ਲਈ ਕਈ ਥਾਵਾਂ ਤੋਂ ਪੈਸੇ ਉਧਾਰ ਲਏ ਹੋਏ ਸਨ
Tamil Nadu: Man, wife commit suicide with 11-year-old son
 Tamil Nadu: Man, wife commit suicide with 11-year-old son

ਚੇਨਈ : ਤਾਮਿਲਨਾਡੂ ਦੇ ਨਾਗਾਪਟੱਨਮ ਜ਼ਿਲ੍ਹੇ ਤੋਂ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਜ਼ਿਲ੍ਹੇ ਦੇ ਵੇਲੀਪਾਇਮ ਇਲਾਕੇ 'ਚ ਇਕ ਜੋੜੇ ਅਤੇ ਉਨ੍ਹਾਂ ਦੇ 11 ਸਾਲਾ ਬੱਚੇ ਦੀ ਲਾਸ਼ ਘਰ ਅੰਦਰੋਂ ਮਿਲੀ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਮੁਤਾਬਕ ਪਰਵਾਰ ਨੇ ਬੱਚੇ ਦੀ ਸਕੂਲ ਫ਼ੀਸ ਜਮਾਂ ਕਰਵਾਉਣ ਲਈ ਪੈਸੇ ਉਧਾਰ ਲਏ ਸਨ ਅਤੇ ਵਾਪਸ ਨਾ ਕਰ ਸਕਣ 'ਤੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ 35 ਸਾਲਾ ਸੈਂਥਿਲ ਕੁਮਾਰ ਵਜੋਂ ਹੋਈ ਹੈ।

Tamil Nadu: Man, wife commit suicide with 11-year-old sonTamil Nadu: Man, wife commit suicide with 11-year-old son

ਪੁਲਿਸ ਨੇ ਦੱਸਿਆ ਕਿ ਸੈਂਥਿਲ ਪੇਸ਼ੇ ਤੋਂ ਸੁਨਿਆਰ ਸੀ ਅਤੇ ਇਹੀ ਉਸ ਦੀ ਆਮਦਨ ਦਾ ਸਰੋਤ ਸੀ। ਸੈਂਥਿਲ ਦੇ ਇਕ ਦੋਸਤ ਨੇ ਉਸ ਨੂੰ ਕਈ ਵਾਰ ਫ਼ੋਨ ਕੀਤਾ ਪਰ ਜਦੋਂ ਉਸ ਨੇ ਫ਼ੋਨ ਨਾ ਚੁੱਕਿਆ ਤਾਂ ਉਹ ਉਸ ਦੇ ਘਰ ਗਿਆ। ਘਰ ਅੰਦਰ ਤਿੰਨਾਂ ਜਣਿਆਂ ਦੀਆਂ ਲਾਸ਼ਾਂ ਵੇਖ ਕੇ ਉਹ ਹੈਰਾਨ ਰਹਿ ਗਿਆ। ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੈਂਥਿਲ ਦੇ ਦੋਸਤ ਨੇ ਦੱਸਿਆ ਕਿ ਬੱਚੇ ਦੀ ਸਕੂਲ ਫ਼ੀਸ ਜਮਾਂ ਕਰਵਾਉਣ ਲਈ ਸੈਂਥਿਲ ਨੇ ਕਈ ਥਾਵਾਂ ਤੋਂ ਪੈਸੇ ਉਧਾਰ ਲਏ ਹੋਏ ਸਨ।

Tamil Nadu: Man, wife commit suicide with 11-year-old sonTamil Nadu: Man, wife commit suicide with 11-year-old son

ਸੈਂਥਿਲ ਕਾਫ਼ੀ ਸਮੇਂ ਤੋਂ ਉਧਾਰੀ ਦਾ ਪੈਸਾ ਵਾਪਸ ਨਹੀਂ ਕਰ ਪਾ ਰਿਹਾ ਸੀ, ਜਿਸ ਕਾਰਨ ਉਹ ਕਾਫ਼ੀ ਪ੍ਰੇਸ਼ਾਨ ਸੀ। ਇਕ ਰਿਸ਼ਤੇਦਾਰ ਨੇ ਦੱਸਿਆ ਕਿ ਸੈਂਥਿਲ ਨੂੰ ਹੁਣ ਬੱਚੇ ਦੀ ਫ਼ੀਸ ਜਮਾਂ ਕਰਵਾਉਣ ਲਈ ਪੈਸੇ ਉਧਾਰ ਨਹੀਂ ਮਿਲ ਰਹੇ ਸਨ। ਸੈਂਥਿਲ ਦਾ ਪੁੱਤਰ ਇਕ ਪ੍ਰਾਈਵੇਟ ਸਕੂਲ ਵਿਚ 6ਵੀਂ ਜਮਾਤ 'ਚ ਪੜ੍ਹਦਾ ਸੀ। ਬੱਚੇ ਨੇ ਖ਼ੁਦਕੁਸ਼ੀ ਸਮੇਂ ਸਕੂਲੀ ਕਪੜੇ ਪਾਏ ਹੋਏ ਸਨ।

Tamil Nadu: Man, wife commit suicide with 11-year-old sonTamil Nadu: Man, wife commit suicide with 11-year-old son

ਮੁਢਲੀ ਜਾਂਚ 'ਚ ਪਤਾ ਲੱਗਾ ਹੈ ਕਿ ਪੂਰੇ ਪਰਵਾਰ ਨੇ ਜ਼ਹਿਰੀਲਾ ਖਾਣਾ ਖਾਧਾ ਸੀ। ਹਾਲਾਂਕਿ ਪੋਸਟਮਾਰਟਮ ਰਿਪੋਰਟ ਆਉਣੀ ਬਾਕੀ ਹੈ। ਪੁਲਿਸ ਨੇ ਇਸ ਸਬੰਧ 'ਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਰ 'ਚੋਂ ਕੋਈ ਖ਼ੁਦਕੁਸ਼ੀ ਪੱਤਰ ਨਹੀਂ ਮਿਲਿਆ ਹੈ।

Advertisement
Advertisement

 

Advertisement
Advertisement