ਸਬ ਇੰਸਪੈਕਟਰ ਨੇ ਅਪਣੀ ਇਨੋਵਾ ਕਾਰ ’ਚ ਬੈਠ ਰਾਤ 1.30 ਵਜੇ ਦੇ ਕਰੀਬ ਖ਼ੁਦ ਨੂੰ ਮਾਰੀ ਗੋਲੀ
ਜਲੰਧਰ: ਜਲੰਧਰ ’ਚ ਦਿਹਾਤੀ ਪੁਲਿਸ ਦੇ ਸੀਆਈਏ ਸਟਾਫ਼ ’ਚ ਤੈਨਾਤ ਸਬ ਇੰਸਪੈਕਟਰ ਵਲੋਂ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਬ ਇੰਸਪੈਕਟਰ ਦਾ ਨਾਂਅ ਵਿਪਨ ਕੁਮਾਰ ਦੱਸਿਆ ਜਾ ਰਿਹਾ ਹੈ, ਜੋ ਮਾਡਲ ਹਾਊਸ ਵਿਖੇ ਰਹਿੰਦਾ ਸੀ। ਜਾਣਕਾਰੀ ਮੁਤਾਬਕ, ਵਿਪਨ ਕੁਮਾਰ ਨੇ ਸ਼ਨਿਚਰਵਾਰ ਰਾਤ 1.30 ਦੇ ਲਗਭੱਗ ਅਪਣੇ ਘਰ ਦੇ ਬਾਹਰ ਖੜੀ ਇਨੋਵਾ ਗੱਡੀ ਵਿਚ ਬੈਠ ਕੇ ਅਪਣੀ ਸਰਵਿਸ ਰਿਵਾਲਵਰ ਨਾਲ ਖ਼ੁਦ ਨੂੰ ਗੋਲੀ ਮਾਰ ਲਈ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
Died
ਗੋਲੀ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕਾਂ ਨੇ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲੈਂਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਸੀ। ਪੁਲਿਸ ਵਲੋਂ ਮਾਮਲੇ ਦੀ ਜਾਂਚ ਲਈ ਅਗਲੇਰੀ ਕਾਰਵਾਈ ਆਰੰਭ ਦਿਤੀ ਗਈ ਹੈ। ਪੁਲਿਸ ਇਸ ਗੱਲ ਦਾ ਪਤਾ ਲਗਾ ਰਹੀ ਹੈ ਕਿ ਸਬ-ਇੰਸਪੈਕਟਰ ਵਲੋਂ ਆਖ਼ਰ ਖ਼ੁਦ ਨੂੰ ਗੋਲੀ ਮਾਰਨ ਦੇ ਪਿੱਛੇ ਕੀ ਕਾਰਨ ਹੋ ਸਕਦਾ ਸੀ।
                    
                