ਬੰਦ ਕਮਰੇ ਵਿਚ ਮਿਲੀ ਵਿਅਕਤੀ ਦੀ ਲਾਸ਼
Published : Jun 13, 2019, 9:59 am IST
Updated : Jun 13, 2019, 1:33 pm IST
SHARE ARTICLE
The body of the person found in the closed room
The body of the person found in the closed room

ਸ਼ਰੀਰ 'ਤੇ ਜ਼ਖ਼ਮਾਂ ਦੇ ਮਿਲੇ ਹਨ ਨਿਸ਼ਾਨ

ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਮੁੱਲਾ ਦੇਵ ਨਗਰ ਵਿਚ ਉਸ ਸਮੇਂ ਹਲਚਲ ਮਚ ਗਈ ਜਦੋਂ ਸਥਾਨਕ ਨਿਵਾਸੀ ਦੀਪਕ ਸ਼ਰਮਾ ਦੇ ਘਰ ਤੋਂ ਬਦਬੂ ਆਉਣ ਲੱਗੀ। ਇਸ ਦੀ ਸੂਚਨਾ ਗੁਆਂਢੀਆਂ ਨੇ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ ਦੀਪਕ ਦੀ ਮੌਤ ਹੋ ਚੁੱਕੀ ਸੀ ਅਤੇ ਘਰ ਦਾ ਸਮਾਨ ਵੀ ਖਿਲਰਿਆ ਪਿਆ ਸੀ। ਮਿਲੀ ਜਾਣਕਾਰੀ ਅਨੁਸਾਰ ਦੀਪਕ ਸ਼ਰਮਾ ਨੂੰ ਪੰਜਾਬ ਰੋਡਵੇਜ਼ ਨੰਗਲ ਡੀਪੂ ਵਿਚ ਬਤੌਰ ਇੰਸਪੈਕਟਰ ਸੀ ਜਿਸ ਨੂੰ ਅਪਣੇ ਪਿਤਾ ਦੇ ਨਾਲ ਹੀ ਨੌਕਰੀ ਮਿਲੀ ਸੀ।

HomeHome

ਦੀਪਕ ਸ਼ਰਮਾ ਹਾਲ ਹੀ ਵਿਚ ਹੋਈਆਂ ਛੁੱਟੀਆਂ ਕੱਟਣ ਅਪਣੇ ਘਰ ਆਇਆ ਸੀ। ਉਸ ਦੀ ਪਤਨੀ ਅਪਣੇ ਪੇਕੇ ਘਰ ਗਈ ਹੋਈ ਸੀ। ਦੀਪਕ ਦੀ ਪਤਨੀ ਨੂੰ ਉਸ ਦੇ ਪਤੀ ਦੀ ਮੌਤ ਦੀ ਸੂਚਨਾ ਦਿੱਤੀ ਗਈ। ਦੀਪਕ ਦੇ ਸ਼ਰੀਰ 'ਤੇ ਹਲਕੇ ਜ਼ਖ਼ਮਾਂ ਦੇ ਨਿਸ਼ਾਨ ਨਜ਼ਰ ਆ ਰਹੇ ਸਨ। ਦੀਪਕ ਦੀ ਪਤਨੀ ਮੁਤਾਬਕ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅਤੇ ਨਾ ਹੀ ਕਿਸੇ ਨਾਲ ਝਗੜਾ ਹੋਇਆ ਹੈ। ਦੀਪਕ ਸ਼ਰਮਾ ਸ਼ਰਾਬ ਪੀਣ ਦਾ ਆਦੀ ਸੀ।

PhotoPhoto

ਜਦੋਂ ਪਤਨੀ ਘਰ ਗਈ ਹੋਈ ਸੀ ਤਾਂ ਉਹ ਘਰ ਵਿਚ ਇਕੱਲਾ ਹੀ ਸੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਸ਼ਰੀਰ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਮੁਤਾਬਕ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਲਾਸ਼ ਕਾਫ਼ੀ ਖ਼ਰਾਬ ਹਾਲਤ ਵਿਚ ਸੀ। ਸ਼ਰੀਰ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ।

ਮਿਲੀ ਜਾਣਕਾਰੀ ਅਨੁਸਾਰ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਆਖਰ ਪੂਰਾ ਮਾਮਲਾ ਕੀ ਹੈ। ਦੀਪਕ ਸ਼ਰਮਾ ਦੀ ਹੱਤਿਆ ਕੀਤੀ ਗਈ ਹੈ ਜਾਂ ਉਸ ਨੇ ਆਤਮ ਹੱਤਿਆ ਕੀਤੀ ਹੈ। ਪੁਲਿਸ ਦੀ ਟੀਮ ਜਾਂਚ ਵਿਚ ਜੁੱਟ ਗਈ ਹੈ।

Location: India, Punjab, Hoshiarpur

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement