
ਦੇਸ਼ ਵਿਚ ਕੋਰੋਨਾ ਵਾਇਰਸ ਦਾ ਨਵਾਂ ਰੀਕਾਰਡ
ਨਵੀਂ ਦਿੱਲੀ, 12 ਜੂਨ : ਦੇਸ਼ ਵਿਚ ਸ਼ੁਕਰਵਾਰ ਨੂੰ ਇਕ ਦਿਨ ਵਿਚ ਕੋਵਿਡ-19 ਲਾਗ ਦੇ ਨਵੇਂ ਮਾਮਲੇ ਪਹਿਲੀ ਵਾਰ 11 ਹਜ਼ਾਰ ਦੇ ਨੇੜੇ ਪਹੁੰਚ ਗਏ ਜਿਸ ਤੋਂ ਬਾਅਦ ਲਾਗ ਦੇ ਕੁਲ ਮਾਮਲੇ ਵੱਧ ਕੇ 2,97,535 ਹੋ ਗਏ ਹਨ ਹਨ ਜਦਕਿ ਹੋਰ 396 ਲੋਕਾਂ ਦੀ ਮੌਤ ਹੋ ਗਈ। ਦੇਸ਼ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 8498 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਸ਼ੁਕਰਵਾਰ ਸਵੇਰੇ ਅੱਠ ਵਜੇ ਤਕ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਲਾਗ ਦੇ 10956 ਨਵੇਂ ਮਾਮਲੇ ਸਾਹਮਣੇ ਆਏ।
File Photo
'ਵਰਲਡੋਮੀਟਰ' ਮੁਤਾਬਕ ਕੋਰੋਨਾ ਵਾਇਰਸ ਦੇ ਮਾਮਲਿਆਂ ਪੱਖੋਂ ਵੀਰਵਾਰ ਨੂੰ ਭਾਰਤ ਬ੍ਰਿਟੇਨ ਨੂੰ ਪਿੱਛੇ ਛੱਡ ਕੇ ਦੁਨੀਆਂ ਦਾ ਚੌਥਾ ਸੱਭ ਤੋਂ ਪ੍ਰਭਾਵਤ ਮੁਲਕ ਬਣ ਗਿਆ। ਮੰਤਰਾਲੇ ਨੇ ਦਸਿਆ ਕਿ ਹੁਣ ਵੀ 1,41,842 ਲੋਕ ਲਾਗ ਦੀ ਲਪੇਟ ਵਿਚ ਹਨ ਜਦਕਿ 147194 ਲੋਕ ਸਿਹਤਯਾਬ ਹੋ ਚੁਕੇ ਹਨ ਅਤੇ ਇਕ ਮਰੀਜ਼ ਵਿਦੇਸ਼ ਚਲਾ ਗਿਆ ਹੈ। ਹੁਣ ਤਕ 49.47 ਫ਼ੀ ਸਦੀ ਮਰੀਜ਼ ਠੀਕ ਹੋ ਚੁਕੇ ਹਨ। (ਏਜੰਸੀ)