ਸਮਰਥਨ ਮੁੱਲ ਘਟਾਉਣ ਦੀ ਕਦੇ ਹਮਾਇਤ ਨਹੀਂ ਕੀਤੀ : ਗਡਕਰੀ
Published : Jun 13, 2020, 9:18 pm IST
Updated : Jun 13, 2020, 9:18 pm IST
SHARE ARTICLE
Nitin Gadkari
Nitin Gadkari

ਸਮਰਥਨ ਮੁੱਲ ਘਟਾਉਣ ਜਿਹੀਆਂ ਖ਼ਬਰਾਂ ਨੂੰ ਝੂਠੀਆਂ ਤੇ ਸ਼ਰਾਰਤਪੂਰਨ ਦਸਿਆ

ਨਵੀਂ ਦਿੱਲੀ : ਸੜਕ ਆਵਾਜਾਈ ਅਤੇ ਸ਼ਾਹਰਾਹ ਤੇ ਐਮ.ਐਸ.ਐਮ.ਈ. ਬਾਰੇ ਕੇਂਦਰੀ ਮੰਤਰੀ ਨੇ ਮੀਡੀਆ 'ਚ ਆਈਆਂ ਅਜਿਹੀਆਂ ਖ਼ਬਰਾਂ ਨੂੰ ਸਿਰਿਉਂ ਖ਼ਾਰਜ ਕੀਤਾ ਹੈ ਕਿ ਉਨ੍ਹਾਂ ਨੇ ਕਦੇ ਬਿਆਨ ਦਿਤਾ ਸੀ ਕਿ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਘੱਟ ਹੋਣ ਦੀ ਉਮੀਦ ਹੈ।

Nitin GadkariNitin Gadkari

ਉਨ੍ਹਾਂ ਨੇ ਅਜਿਹੀਆਂ ਖ਼ਬਰਾਂ ਨੂੰ ਨਾ ਸਿਰਫ਼ ਗ਼ਲਤ ਬਲਕਿ ਸ਼ਰਾਰਤਪੂਰਨ ਵੀ ਦਸਿਆ। ਇਸ ਮੁੱਦੇ 'ਤੇ ਬਿਆਨ ਜਾਰੀ ਕਰਦਿਆਂ ਗਡਕਰੀ ਨੇ ਕਿਹਾ ਕਿ ਉਹ ਹਮੇਸ਼ਾ ਵੱਖੋ-ਵੱਖ ਤਰੀਕਿਆਂ ਨਾਲ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਬਾਰੇ ਸੋਚਦੇ ਰਹੇ ਹਨ।

 Nitin GadkariNitin Gadkari

ਉਨ੍ਹਾਂ ਕਿਹਾ ਕਿ ਜਿਸ ਵੇਲੇ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਬਾਰੇ ਐਲਾਨ ਹੋ ਰਿਹਾ ਸੀ ਉਸ ਵੇਲੇ ਉਹ ਵੀ ਉਥੇ ਮੌਜੂਦ ਸਨ ਇਸ ਲਈ ਸਮਰਥਨ ਮੁੱਲ ਘਟਾਉਣ ਦੀ ਹਮਾਇਤ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬਿਹਤਰ ਆਮਦਨ ਦੇ ਸਰੋਤ ਦੇਣਾ ਭਾਰਤ ਸਰਕਾਰ ਦੀ ਪਹਿਲ ਰਹੀ ਹੈ ਅਤੇ ਇਸੇ ਕਰ ਕੇ ਘੱਟੋ-ਘੱਟ ਸਮਰਥਨ ਮੁੱਲ ਨੂੰ ਵਧਾਇਆ ਗਿਆ ਹੈ।

Nitin GadkariNitin Gadkari

ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਜ਼ਿਆਦਾ ਕਰਨ ਲਈ ਫ਼ਸਲਾਂ ਬੀਜਣ ਦੀ ਵਾਨਗੀ 'ਚ ਬਦਲਾਅ ਜ਼ਰੂਰੀ ਹੈ ਜਿਵੇਂ ਤੇਲਾਂ ਦੇ ਬੀਜ ਦੀ ਫ਼ਸਲ ਪੈਦਾ ਕਰਨਾ ਭਾਰਤ 'ਚ ਜ਼ਿਆਦਾ ਲਾਭਕਾਰੀ ਸਿੱਧ ਹੋ ਸਕਦਾ ਹੈ ਕਿਉਂਕਿ ਭਾਰਤ ਹਰ ਸਾਲ 90 ਹਜ਼ਾਰ ਕਰੋੜ ਰੁਪਏ ਤੇਲਾਂ ਦੇ ਆਯਾਤ 'ਤੇ ਖ਼ਰਚ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਚੌਲਾਂ/ਝੋਨੇ/ਕਣਕ/ਮੱਕੀ ਤੋਂ ਈਥੇਨਾਲ ਦੇ ਉਤਾਪਦਨ ਨਾਲ ਨਾ ਸਿਰਫ਼ ਕਿਸਾਨਾਂ ਨੂੰ ਲਾਭ ਮਿਲੇਗਾ ਬਲਕਿ ਆਯਾਤ ਦਾ ਬਿੱਲ ਵੀ ਘਟੇਗਾ।
 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM

ਚਮਕੀਲਾ ਗੰਦੇ ਗੀਤਾਂ ਕਾਰਨ ਮਰਿਆ, ਪਰ ਬਾਕੀ ਕਿਵੇਂ ਬੱਚ ਗਏ? ਪਾਸ਼ ਦਾ ਕੀ ਕਸੂਰ ਸੀ...

20 Apr 2024 9:49 AM
Advertisement