
ਏਮਜ਼ ਦਿੱਲੀ ਦੇ ਇਕ ਅਧਿਐਨ 'ਚ ਕਿਹਾ ਗਿਆ ਹੈ ਕਿ ਕੋਰੋਨਾ ਵੈਕਸੀਨ ਦੀ ਪਹਿਲੀ ਜਾਂ ਦੂਜੀ ਖੁਰਾਕ ਲੈਣ ਤੋਂ ਬਾਅਦ ਵੀ ਇਹ ਲਪੇਟ 'ਚ ਲੈ ਰਿਹਾ ਹੈ
ਨਵੀਂ ਦਿੱਲੀ- ਕੋਰੋਨਾ ਵਾਇਰਸ ਦਾ ਹੁਣ ਖਤਰਨਾਕ ਡੈਲਟਾ ਵੈਰੀਐਂਟ ਪੂਰੀ ਦੁਨੀਆ 'ਚ ਪੈਰ ਪਸਾਰ ਰਿਹਾ ਹੈ। ਇਸ ਵੈਰੀਐਂਟ ਨੂੰ ਦੇਖਦੇ ਹੋਏ ਕਈ ਦੇਸ਼ਾਂ ਨੇ ਹੋਰ ਸਖਤ ਪਾਬੰਦੀਆਂ ਲੱਗਾ ਦਿੱਤੀਆਂ ਹਨ ਅਤੇ ਕਈਆਂ ਨੇ ਤਾਂ ਅਨਲਾਕ ਕਰਨ ਦੀ ਯੋਜਨਾ ਟਾਲ ਦਿੱਤੀ ਹੈ। ਏਮਜ਼ ਦਿੱਲੀ ਦੇ ਇਕ ਅਧਿਐਨ 'ਚ ਕਿਹਾ ਗਿਆ ਹੈ ਕਿ ਕੋਰੋਨਾ ਵੈਕਸੀਨ ਦੀ ਪਹਿਲੀ ਜਾਂ ਦੂਜੀ ਖੁਰਾਕ ਲੈਣ ਤੋਂ ਬਾਅਦ ਵੀ ਇਹ ਲਪੇਟ 'ਚ ਲੈ ਰਿਹਾ ਹੈ।
ਇਹ ਵੀ ਪੜ੍ਹੋ-ਅਨਾਥ ਤੇ ਬੇਸਹਾਰਾ ਬੱਚਿਆਂ ਲਈ ਜਲਦ ਬਣਾਈ ਜਾਵੇਗੀ ਯੋਜਨਾ : CM ਚੌਹਾਨ
Coronavirus
ਫਰਾਂਸ 'ਚ ਡੈਲਟਾ ਵੈਰੀਐਂਟ ਦਾ ਪਹਿਲਾਂ ਮਾਮਲਾ 29 ਅਪ੍ਰੈਲ ਨੂੰ ਸਾਹਮਣੇ ਆਇਆ ਸੀ। ਸਿਹਤ ਮੰਤਰਾਲਾ ਨੇ ਕਿਹਾ ਕਿ ਦੱਖਣੀ ਫਰਾਂਸ ਦੇ ਬਚੇਸ ਡੂ ਰੋਨੇ ਅਤੇ ਲੋਤ ਏਤ ਗਾਰੋਨੇ ਖੇਤਰ 'ਚ ਤਿੰਨ ਲੋਕਾਂ ਦੇ ਵਾਇਰਸ ਦੇ ਨਵੇਂ ਵੈਰੀਐਂਟ ਨਾਲ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਹੈ। ਦੱਖਣੀ ਸੂਬੇ ਗਵਾਨਝੋਓ 'ਚ ਕੋਵਿਡ-19 ਦੇ ਨਵੇਂ ਵੈਰੀਐਂਟ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸਿਨੇਮਾ ਘਰ, ਥਿਏਟਰ, ਨਾਈਟ ਕਲੱਬ ਅਤੇ ਬੰਦ ਥਾਵਾਂ 'ਤੇ ਹੋਣ ਵਾਲੀਆਂ ਹੋਰ ਗਤੀਵਿਧੀਆਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ।
ਇਹ ਵੀ ਪੜ੍ਹੋ-ਦਿੱਲੀ ਸਰਕਾਰ ਨੇ ਇਸ ਨਵੀਂ ਯੋਜਨਾ ਤਹਿਤ ਬਿਨ੍ਹਾਂ ਰਾਸ਼ਨ ਕਾਰਡ ਵਾਲਿਆਂ ਨੂੰ ਦਿੱਤਾ ਅਨਾਜ
Coronavirus
ਬ੍ਰਿਟੇਨ 'ਚ ਵੀ ਕੋਰੋਨਾ ਦੇ ਡੈਲਟਾ ਵੈਰੀਐਂਟ ਦੇ ਮਾਮਲਿਆਂ 'ਚ ਵਾਧੇ ਨੂੰ ਦੇਖਦੇ ਹੋਏ 21 ਜੂਨ ਤੋਂ ਬਾਅਦ ਸਾਰੀਆਂ ਲਾਕਡਾਊਨ ਪਾਬੰਦੀਆਂ ਚਾਰ ਹਫਤਿਆਂ ਤੱਕ ਵਧਾਉਣ 'ਤੇ ਵਿਚਾਰ ਕੀਤਾ ਗਿਆ ਹੈ। ਜ਼ਿੰਬਾਵੇ 'ਚ 12 ਜੂਨ ਨੂੰ ਦੇਸ਼ 'ਚ ਡੈਲਟਾ ਵੈਰੀਐਂਟ ਪਾਏ ਜਾਣ ਤੋਂ ਬਾਅਦ ਕਈ ਜ਼ਿਲ੍ਹਿਆਂ 'ਚ ਦੋ ਹਫਤਿਆਂ ਲਈ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਪਿਛਲੇ ਤਿੰਨ ਦਿਨਾਂ 'ਚ ਕੋਰੋਨਾ ਵਾਇਰਸ ਦੇ ਕਰੀਬ 40 ਤੋਂ ਵਧੇਰੇ ਮਾਮਲੇ ਦਰਜ ਕੀਤੇ ਗਏ ਹਨ।
ਇਹ ਵੀ ਪੜ੍ਹੋ-ਇਸ ਦੇਸ਼ 'ਚ ਸਿਰਫ 12 ਰੁਪਏ 'ਚ ਮਿਲ ਰਿਹੈ ਘਰ, ਮੁਰੰਮਤ ਲਈ ਵੀ ਸਰਕਾਰ ਦੇਵੇਗੀ ਲੱਖਾਂ ਰੁਪਏ