ਇਸ ਦੇਸ਼ 'ਚ ਸਿਰਫ 12 ਰੁਪਏ 'ਚ ਮਿਲ ਰਿਹੈ ਘਰ, ਮੁਰੰਮਤ ਲਈ ਵੀ ਸਰਕਾਰ ਦੇਵੇਗੀ ਲੱਖਾਂ ਰੁਪਏ
Published : Jun 13, 2021, 6:49 pm IST
Updated : Jun 13, 2021, 6:53 pm IST
SHARE ARTICLE
Crotia Homes
Crotia Homes

ਹਾਲਾਂਕਿ ਇਥੇ ਘਰ ਖਰੀਦਣ ਲਈ ਤੁਹਾਨੂੰ ਘਟੋ-ਘੱਟ 15 ਸਾਲ ਰਹਿਣਾ ਜ਼ਰੂਰੀ ਹੈ।

ਨਵੀਂ ਦਿੱਲੀ-ਉੱਤਰੀ ਕ੍ਰੋਏਸ਼ੀਆ ਦੇ ਪਿੰਡ ਕਈ ਘਰ ਖਾਲ੍ਹੀ ਪਏ ਹਨ। ਆਪਣੇ ਪਿੰਡ ਦੀ ਆਬਾਦੀ ਨੂੰ ਵਧਾਉਣ ਲਈ ਅਤੇ ਨਵੇਂ ਨਾਗਰਿਕਾਂ ਨੂੰ ਆਕਰਸ਼ਿਤ ਕਰਨ ਲਈ ਬੇਹੱਦ ਸਸਤੀ ਕੀਮਤ 'ਚ ਘਰ ਵੇਚੇ ਜਾ ਰਹੇ ਹਨ। ਮੀਡੀਆ ਰਿਪੋਰਟ ਮੁਤਾਬਕ ਲੇਗ੍ਰਾਡ ਕ੍ਰੋਏਸ਼ੀਆ ਖੇਤਰ ਦੇ ਦੂਜੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਟਾਊਨ 'ਚ 1 ਕੂਨਾ (ਲਗਭਗ 12 ਰੁਪਏ) 'ਚ ਘਰ ਮਿਲ ਰਿਹਾ ਹੈ। ਲੇਗਾਰਡ 'ਚ ਰਹਿਣ ਲਈ ਕੁਝ ਸ਼ਰਤਾਂ ਵੀ ਹਨ। ਹਾਲਾਂਕਿ ਇਥੇ ਘਰ ਖਰੀਦਣ ਲਈ ਤੁਹਾਨੂੰ ਘਟੋ-ਘੱਟ 15 ਸਾਲ ਰਹਿਣਾ ਜ਼ਰੂਰੀ ਹੈ।

ਇਹ ਵੀ ਪੜ੍ਹੋ-ਨਵਾਂ ਸੰਕਟ : ਚੀਨ 'ਚ ਫਿਰ ਮਿਲੇ 24 ਤਰ੍ਹਾਂ ਦੇ 'ਕੋਰੋਨਾ ਵਾਇਰਸ'

Crotia HomesCrotia Homes

ਹਰੇ-ਭਰੇ ਜੰਗਲਾਂ, ਖੇਤਾਂ ਨਾਲ ਘਿਰਿਆ ਹੋਇਆ ਇਹ ਟਾਊਨ ਹੰਗਰੀ ਦੇ ਬਾਰਡਰ 'ਤੇ ਹੈ। ਅਜੇ ਇਸ ਟਾਊਨ 'ਚ 2,250 ਲੋਕ ਰਹਿੰਦੇ ਹਨ ਅਤੇ 70 ਸਾਲ ਪਹਿਲਾਂ ਇਸ ਦੀ ਆਬਾਦੀ ਹੁਣ ਤੋਂ ਦੁੱਗਣੀ ਸੀ। ਇਥੇ ਰਹਿਣ ਲਈ ਉਨ੍ਹਾਂ ਦੀ ਘਟੋ-ਘੱਟ ਉਮਰ 40 ਤੋਂ ਘੱਟ ਅਤੇ ਉਹ ਆਰਥਿਕ ਤੌਰ 'ਤੇ ਸੁਤੰਤਰ ਹੋਣੇ ਚਾਹੀਦੇ ਹਨ। ਇਸ ਦੇ ਨਾਲ ਹੀ ਇਥੇ 15 ਸਾਲ ਤੱਕ ਐਗਰੀਮੈਂਟ ਵੀ ਕਰਨਾ ਹੋਵੇਗਾ। ਲੇਗ੍ਰਾਡ ਦੇ ਮੇਅਰ ਇਵਾਨ ਸਾਬੋਲਿਕ ਨੇ ਦੱਸਿਆ ਕਿ ਸ਼ਹਿਰ 'ਚ ਟ੍ਰਾਂਸਪੋਰਟ ਨਾ ਦੇ ਬਰਾਬਰ ਹੈ। ਸ਼ਹਿਰ 'ਚ ਆਬਾਦੀ ਘੱਟ ਨਾ ਹੋਵੇ ਇਸ ਲਈ ਖਾਲ੍ਹੀ ਪਏ ਘਰਾਂ ਵੇਚਣ ਦਾ ਫੈਸਲਾ ਕੀਤਾ ਹੈ। 

ਇਹ ਵੀ ਪੜ੍ਹੋ-ਚੀਨ : ਗੈਸ ਪਾਈਪਲਾਈਨ 'ਚ ਹੋਇਆ ਵੱਡਾ ਧਮਾਕਾ, 11 ਦੀ ਮੌਤ ਤੇ 37 ਜ਼ਖਮੀ

croatia croatia

ਹੁਣ ਤੱਕ ਇਥੇ 17 ਘਰ ਹੀ ਬਚੇ ਹਨ। ਇਨ੍ਹਾਂ ਘਰਾਂ ਨੂੰ ਮੁਰਮੰਤ ਦੀ ਲੋੜ ਹੈ। ਇਸ ਕਾਰਨ ਇਥੇ ਦਾ ਪ੍ਰਸ਼ਾਸਨ ਨਵੇਂ ਨਾਗਰਿਕਾਂ ਨੂੰ ਘਰ ਦੀ ਮੁਰੰਮਤ ਲਈ 2500 ਕੂਨਾ ਦੇ ਰਹੀ ਹੈ। ਭਾਰਤੀ ਕਰੰਸੀ ਮੁਤਾਬਕ ਇਸ ਦੀ ਕੀਮਤ ਲਗਭਗ 3 ਲੱਖ ਰੁਪਏ ਹੈ। ਉਥੇ, ਜੇਕਰ ਕਿਸੇ ਜੋੜੇ ਨੇ ਆਪਣਾ ਪ੍ਰਾਈਵੇਟ ਘਰ ਖਰੀਦਣਾ ਹੈ ਤਾਂ ਪ੍ਰਸ਼ਾਸਨ ਉਸ ਘਰ ਦੀ 20 ਫੀਸਦੀ ਕੀਮਤ ਦੇ ਸਕੇਗੀ। ਹਾਲਾਂਕਿ ਇਹ ਕੀਮਤ 35000 ਕੂਨਾ ਤੋਂ ਵਧੇਰੇ ਨਹੀਂ ਹੋ ਸਕਦੀ ਹੈ।

ਇਹ ਵੀ ਪੜ੍ਹੋ-ਸਿਹਤ ਮੰਤਰਾਲਾ ਨੇ 7 ਗੁਣਾ ਵਧ ਮੌਤਾਂ ਦਾ ਦਾਅਵਾ ਕਰਨ ਵਾਲੀ ਵਿਦੇਸ਼ੀ ਮੀਡੀਆ ਦੀ ਰਿਪੋਰਟ ਕੀਤੀ ਖਾਰਿਜ

croatia towncroatia town

ਖਬਰ ਮੁਤਾਬਕ ਯੂਕ੍ਰੇਨ, ਰੂਸ, ਤੁਰਕੀ, ਅਰਜਨਟੀਨਾ ਅਤੇ ਕੋਲੰਬੀਆ ਵਰਗੇ ਦੇਸ਼ਾਂ ਤੋਂ ਲੋਕਾਂ ਨੇ ਘਰ ਖਰੀਦਣ ਦੀ ਇੱਛਾ ਜ਼ਾਹਿਰ ਕੀਤੀ ਹੈ। ਕ੍ਰੋਏਸ਼ੀਆ ਦਾ ਇੰਮੀਗ੍ਰੇਸ਼ਨ ਕੰਪਲੈਕਸ ਹੈ ਇਸ ਲਈ ਇਹ ਆਫਰ ਟਾਊਨ ਦੇ ਲੋਕਾਂ ਨੇ ਲੋਕਲ ਹੀ ਰੱਖਿਆ ਗਿਆ ਹੈ। ਹਾਲਾਂਕਿ ਇਥੇ ਰਹਿਣ ਵਾਲੇ ਚਾਹਵਾਨ ਲੋਕਾਂ ਨੂੰ ਫੂਡ, ਵੁੱਡ ਅਤੇ ਮੈਟਲ ਪ੍ਰੋਸੈਸਿੰਗ ਵਰਗੇ ਰੁਜ਼ਗਾਰ ਦੇ ਮੌਕੇ ਵੀ ਮਿਲਣਗੇ । ਹਾਲਾਂਕਿ ਮੇਅਰ ਇਵਾਨ ਨੇ ਇਹ ਵੀ ਦੱਸਿਆ ਹੈ ਕਿ ਇਹ ਘਰ ਮੁਫਤ 'ਚ ਮਿਲਣ ਦੇ ਸਮਾਨ ਹੈ। ਲੋਕ ਇਥੇ ਆਉਂਦੇ ਤਾਂ ਹਨ ਪਰ ਕੁਝ ਸਮੇਂ ਬਾਅਦ ਹੀ ਘਰ ਛੱਡ ਕੇ ਚੱਲੇ ਜਾਂਦੇ ਹਨ। ਇਸ ਲਈ ਘਰ ਖਰੀਦਣ ਵਾਲਿਆਂ ਨਾਲ 15 ਸਾਲ ਦੀ ਐਗਰੀਮੈਂਟ ਪਵੇਗਾ ਤਾਂ ਲੋਕ ਇਥੇ ਰਹਿਣ ਅਤੇ ਸ਼ਹਿਰ ਦੀ ਆਬਾਦੀ ਵਧੇ।

SHARE ARTICLE

ਏਜੰਸੀ

Advertisement

Gurpreet Ghuggi Gets Emotional Remembering Surjit Patar | ਬੋਲੇ, "ਪਾਤਰ ਸਾਬ੍ਹ ਪੰਜਾਬ ਦੇ ਵਿਰਸੇ ਦੇ ਆਖ਼ਰੀ

13 May 2024 2:56 PM

Surjit Patar ਦੇ ਸ਼ੇਅਰ ਸੁਣਾ ਕੇ ਭਾਵੁਕ ਹੋ ਗਏ CM MANN, ਯਾਦ 'ਚ ਬਣਾਵਾਂਗੇ ਯਾਦਗਾਰ" | LIVE

13 May 2024 1:33 PM

Congress Leader Raja Warring Wife Amrita Warring Interview | Lok Sabha Election 2024

13 May 2024 1:28 PM

AAP ਉਮੀਦਵਾਰ Pawan Tinu ਨੂੰ ਅੱਜ ਵੀ ਲੱਗਦਾ ਹੈ Akali Dal ਚੰਗਾ ! 'ਚਰਨਜੀਤ ਚੰਨੀ ਨੇ ਡੇਰਾ ਬੱਲਾਂ ਨੂੰ ਨਕਲੀ ਚੈੱਕ

13 May 2024 9:15 AM

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM
Advertisement