
ਠੇਕੇਦਾਰ 'ਤੇ ਕੂੜਾ ਸੁੱਟਣ ਦੀ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ' ਤੇ ਵਿਧਾਇਕ ਦਿਲੀਪ ਲਾਂਡੇ ਦੀ ਹੋ ਰਹੀ ਸਖ਼ਤ ਆਲੋਚਨਾ
ਮੁੰਬਈ: ਮਹਾਰਾਸ਼ਟਰ( Maharashtra) 'ਚ ਸ਼ਿਵ ਸੈਨਾ ਦੇ ਵਿਧਾਇਕ( Shiv Sena MLA) ਦਿਲੀਪ ਲਾਂਡੇ( Dilip Lande) ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਨਾਲੇ ਦੀ ਸਹੀ ਢੰਗ ਨਾਲ ਸਫਾਈ ਨਾ ਹੋਣ ਕਰਕੇ ਠੇਕੇਦਾਰ ਨੂੰ ਕੂੜੇ ਦੇ ਢੇਰ ਤੇ ਬਿਠਾਉਂਦੇ ਅਤੇ ਉਸ ਦੇ ਉਪਰ ਕੂੜਾ ਸੁੱਟਦੇ ਨਜ਼ਰ ਆਏ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਭਾਜਪਾ( BJP) ਨੇ ਓਧਵ ਸਰਕਾਰ ( Uddhav Government) 'ਤੇ ਹਮਲਾ ਬੋਲਿਆ ਹੈ।
Shameful act of Shiv Sena MLA
ਜਾਣਕਾਰੀ ਅਨੁਸਾਰ ਇਹ ਘਟਨਾ ਸ਼ਨੀਵਾਰ ਸ਼ਾਮ 4 ਵਜੇ ਦੀ ਹੈ। ਵਿਧਾਇਕ ਦਿਲੀਪ ਲਾਂਡੇ ( MLA Dilip Lande) ਨੂੰ ਸ਼ਿਕਾਇਤ ਮਿਲੀ ਸੀ ਕਿ ਚਾਂਦਵਾਲੀ ਖੇਤਰ ਵਿੱਚ ਨਾਲੇ ਦੀ ਸਫਾਈ ਨਾ ਹੋਣ ਕਾਰਨ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਜਾ ਰਿਹਾ ਹੈ।
#WATCH | Mumbai: Shiv Sena MLA from Chandivali, Dilip Lande makes a contractor sit on water logged road & asks workers to dump garbage on him after a road was waterlogged due to improper drainage cleaning
— ANI (@ANI) June 13, 2021
He says, "I did this as the contractor didn't do his job properly" (12.6) pic.twitter.com/XjhACTC6PI
ਇਸ ਤੋਂ ਨਾਰਾਜ਼ ਹੋ ਕੇ ਵਿਧਾਇਕ ਆਪਣੇ ਵਰਕਰਾਂ ਨਾਲ ਉਥੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਸ਼ਿਕਾਇਤ ਸਹੀ ਹੋਣ 'ਤੇ ਉਹਨਾਂ ਨੇ ਠੇਕੇਦਾਰ ਨੂੰ ਬੁਲਾਇਆ ਅਤੇ ਉਸਨੂੰ ਕੂੜੇ ਦੇ ਢੇਰ' ਤੇ ਬੈਠਣ ਲਈ ਕਿਹਾ ਤੇ ਫਿਰ ਆਪਣੇ ਕਰਮਚਾਰੀਆਂ ਨੂੰ ਉਸ ਉਪਰ ਕੂੜਾ ਸੁੱਟਣ ਲਈ ਆਖਿਆ।
Shameful act of Shiv Sena MLA
ਇਹ ਵੀ ਪੜ੍ਹੋ: ਕੌਮੀ ਵੈਬੀਨਾਰਜ਼: ਗੁਰੂ ਤੇਗ਼ ਬਹਾਦਰ ਜੀ ਦੀ ਜੀਵਨੀ ਤੇ ਵਿਰਾਸਤ ਵਿਸ਼ੇ 'ਤੇ ਕੀਤਾ ਗਿਆ ਵਿਸ਼ੇਸ਼ ਆਯੋਜਨ
ਠੇਕੇਦਾਰ 'ਤੇ ਕੂੜਾ ਸੁੱਟਣ ਦੀ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ' ਤੇ ਵਿਧਾਇਕ ਦਿਲੀਪ ਲਾਂਡੇ ( MLA Dilip Lande) ਦੀ ਸਖਤ ਆਲੋਚਨਾ ਹੋ ਰਹੀ ਹੈ। ਇਸ ਦੇ ਨਾਲ ਹੀ ਵਿਧਾਇਕ ਵਿਧਾਇਕ ਦਿਲੀਪ ਲਾਂਡੇ ( MLA Dilip Lande) ਨੇ ਆਪਣੀ ਕਾਰਵਾਈ ਨੂੰ ਜਾਇਜ਼ ਠਹਿਰਾਉਂਦਿਆਂ ਸਪਸ਼ਟੀਕਰਨ ਦਿੰਦਿਆ ਕਿਹਾ ਕਿ 'ਠੇਕੇਦਾਰ ਨੇ ਲੋਕਾਂ ਦੇ ਦੁੱਖ ਦੂਰ ਕਰਨ ਦਾ ਕੰਮ ਨਹੀਂ ਕੀਤਾ।
Shameful act of Shiv Sena MLA
ਇਹ ਵੀ ਪੜ੍ਹੋ: ਧੀ ਦੇ ਪ੍ਰੇਮ ਸਬੰਧਾਂ ਤੋਂ ਦੁਖੀ ਪਿਉ ਨੇ ਚੁੱਕਿਆ ਖੌਫਨਾਕ ਕਦਮ, ਮਾਂ-ਧੀ ਨੂੰ ਦਿੱਤਾ ਨਹਿਰ ‘ਚ ਧੱਕਾ
ਅਜਿਹੀ ਸਥਿਤੀ ਵਿਚ ਲੋਕਾਂ ਦੀ ਤਕਲੀਫ਼ਾਂ ਨੂੰ ਦੂਰ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ। ਜਦੋਂ ਅਸੀਂ ਕੰਮ ਸ਼ੁਰੂ ਕੀਤਾ, ਤਾਂ ਠੇਕੇਦਾਰ ਆਪਣੇ ਆਪ ਆਇਆ। ਅਸੀਂ ਉਸ ਉੱਤੇ ਕੂੜਾ ਨਹੀਂ ਸੁੱਟਿਆ। ਅਸੀਂ ਉਸਨੂੰ ਬਿਠਾਇਆ ਤੇ ਕੰਮ ਕਰਨ ਲਈ ਕਿਹਾ।
Dilip Lande