ਧੀ ਦੇ ਪ੍ਰੇਮ ਸਬੰਧਾਂ ਤੋਂ ਦੁਖੀ ਪਿਉ ਨੇ ਚੁੱਕਿਆ ਖੌਫਨਾਕ ਕਦਮ, ਮਾਂ-ਧੀ ਨੂੰ ਦਿੱਤਾ ਨਹਿਰ ‘ਚ ਧੱਕਾ
Published : Jun 13, 2021, 2:20 pm IST
Updated : Jun 13, 2021, 2:29 pm IST
SHARE ARTICLE
Sad father takes horrific step from minor daughter's love affair
Sad father takes horrific step from minor daughter's love affair

ਮਾਂ ਦੀ ਲਾਸ਼ ਹੋ ਬਰਾਮਦ, ਬੇਟੀ ਦੀ ਲਾਸ਼ ਬਰਾਮਦ ਕਰਨ ਲਈ ਨਹਿਰ ਵਿਚ ਭੇਜੇ ਗਏ ਗੋਤਾਖੌਰ

ਅੰਮ੍ਰਿਤਸਰ ( ਰਾਜੇਸ਼ ਕੁਮਾਰ ਸੰਧੂ) ਮਾਮਲਾ ਅੰਮ੍ਰਿਤਸਰ ( Amritsar) ਦੇ ਬੋਹੜੂ ਨਹਿਰ ਦਾ ਹੈ ਜਿਥੇ ਬੀਤੀ ਰਾਤ ਅਸ਼ੋਕ ਕੁਮਾਰ ਨਾਮ ਦੇ ਵਿਅਕਤੀ ਨੇ ਆਪਣੀ ਹੀ 16 ਸਾਲਾ ਧੀ ਪਾਇਲ ਦੇ ਪ੍ਰੇਮ ਸਬੰਧਾਂ ਤੋਂ ਤੰਗ ਆ ਕੇ ਉਸਨੂੰ ਅਤੇ ਆਪਣੀ ਪਤਨੀ ਮਨਜੀਤ ਕੌਰ ਨੂੰ ਵਗਦੀ ਨਹਿਰ ਵਿਚ ਧੱਕਾ ਦੇ ਦਿੱਤਾ।

PHOTOSad father takes horrific step from minor daughter's love affair

ਇਸਦੇ ਚੱਲਦੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਅਸ਼ੋਕ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸਦੀ ਪਤਨੀ ( wife) ਦੀ ਲਾਸ਼ ਵੀ ਨਹਿਰ ਵਿਚੋਂ ਬਰਾਮਦ ਕਰ ਲਈ ਗਈ ਹੈ ਪਰ ਉਸਦੀ 16 ਸਾਲਾ ਦੀ ਲੜਕੀ ਪਾਇਲ ਦੀ ਲਾਸ਼ ਨੂੰ ਲੱਭਣ ਵਾਸਤੇ ਪੁਲਿਸ ਵੱਲੋਂ ਗੋਤਾਖੋਰਾ ਦੀ ਮਦਦ ਲਈ ਜਾ ਰਹੀ ਹੈ।

PHOTOSad father takes horrific step from minor daughter's love affair

 ਇਹ ਵੀ ਪੜ੍ਹੋ:  ਸੀਰੀਆ : ਹਸਪਤਾਲ 'ਤੇ ਮਿਜ਼ਾਈਲ ਹਮਲਾ, 13 ਦੀ ਮੌਤ ਤੇ ਕਈ ਜ਼ਖਮੀ

 

ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਅੰਮ੍ਰਿਤਸਰ ( Amritsar) ਦਿਹਾਤੀ ਦੀ ਸਬ ਇੰਸਪੈਕਟਰ ਹਰਜਿੰਦਰ ਕੌਰ( Harjinder Kaur)  ਨੇ ਦੱਸਿਆ ਕਿ ਅਸ਼ੋਕ ਕੁਮਾਰ ਅੰਮ੍ਰਿਤਸਰ ( Amritsar) ਦੇ ਸੁਲਤਾਨਵਿੰਡ ਰੋਡ ਦਾ ਰਹਿਣ ਵਾਲਾ ਹੈ ਜੋ ਆਪਣੀ 16 ਸਾਲਾ ਲੜਕੀ ਦੇ ਪ੍ਰੇਮ ਸਬੰਧਾਂ ਤੋਂ ਦੁੱਖੀ ਸੀ। ਜਦੋਂ ਉਹ ਆਪਣੀ ਪਤਨੀ ਅਤੇ ਲੜਕੀ ਨੂੰ ਪਿੰਡ ਸੁਰਸਿੰਘ ਲਿਜਾਣ ਲਈ ਘਰੋਂ ਤੁਰਿਆ ਤਾਂ ਰਸਤੇ ਵਿਚ ਆਉਂਦੀ ਬੋਹੜੂ ਨਹਿਰ ਵਿਚ ਦੋਵਾਂ ਨੂੰ ਧੱਕਾ ਦੇ ਦਿੱਤਾ।

Harjinder KaurHarjinder Kaur

 ਇਹ ਵੀ ਪੜ੍ਹੋ: ਦਿੱਲੀ ਸਰਕਾਰ ਨੇ ਲੱਗੀਆਂ ਪਾਬੰਦੀਆਂ 'ਚ ਦਿੱਤੀ ਢਿੱਲ, ਕੱਲ੍ਹ ਤੋਂ ਖੁੱਲ੍ਹਣਗੇ ਦੁਕਾਨਾਂ ਤੇ ਮਾਲ

 

ਜਿਸਨੂੰ ਉਸਦੇ ਘਰਦਿਆਂ ਵੱਲੋਂ ਥਾਣਾ ਬੀ ਡਵੀਜਨ ਵਿਚ ਫੜਾ ਦਿੱਤਾ ਗਿਆ ਸੀ ਜਿਸਨੂੰ ਅਸੀਂ ਉਥੋਂ ਗਿਰਫਤਾਰ ਕਰਕੇ ਪੁਛ ਗਿੱਛ ਕੀਤੀ ਤੇ ਉਸਦੀ ਪਤਨੀ ਮਨਜੀਤ ਕੌਰ ਦੀ ਲਾਸ਼ ਬਰਾਮਦ ਕਰ ਲਈ ਅਤੇ ਉਸਦੀ 16 ਸਾਲ ਦੀ ਬੇਟੀ ਦੀ ਲਾਸ਼ ਬਰਾਮਦ ਕਰਨ ਲਈ ਨਹਿਰ ਵਿਚ ਗੋਤਾਖੌਰ ਭੇਜੇ ਜਾ ਰਹੇ ਹਨ। ਪਾਣੀ ਦੇ ਤੇਜ ਬਚਾਅ ਦੇ ਕਾਰਨ ਲੜਕੀ ਦੀ ਲਾਸ਼ ਲੱਭਣ ਵਿਚ ਮੁਸ਼ਕਿਲ ਆ ਰਹੀ ਹੈ ਜਲਦ ਉਸਦੀ ਭਾਲ ਕਰ ਲਈ ਜਾਵੇਗੀ।

PHOTOSad father takes horrific step from minor daughter's love affair

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement