ਰਾਹੁਲ ਗਾਂਧੀ ਦੇ ਸਮਰਥਨ ਵਿਚ ਪ੍ਰਦਰਸ਼ਨ ਦੌਰਾਨ ਪੀ ਚਿਦੰਬਰਮ ਦੀ ਖੱਬੀ ਪਸਲੀ ਟੁੱਟੀ 
Published : Jun 13, 2022, 9:19 pm IST
Updated : Jun 13, 2022, 9:19 pm IST
SHARE ARTICLE
P Chidambaram breaks left rib during demonstration in support of Rahul Gandhi
P Chidambaram breaks left rib during demonstration in support of Rahul Gandhi

ਕਾਂਗਰਸ ਨੇ ਕੀਤਾ ਦਾਅਵਾ - ਪੁਲਿਸ ਨੇ ਦਿੱਤਾ ਧੱਕਾ

ਨਵੀਂ ਦਿੱਲੀ - ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸ ਨੇਤਾ ਪੀ ਚਿਦੰਬਰਮ ਨੂੰ ਅੱਜ ਦਿੱਲੀ ਵਿਚ ਪਾਰਟੀ ਦੇ ਪ੍ਰਦਰਸ਼ਨ ਦੌਰਾਨ ਪੁਲਿਸ ਨੇ ਧੱਕਾ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਖੱਬੀ ਪਸਲੀ ਵਿਚ ਫਰੈਕਚਰ ਹੋ ਗਿਆ।

file photo 

ਇਸ ਸਬੰਧੀ ਖ਼ੁਦ ਪੀ ਚਿਦੰਬਰਮ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ, “ਸਾਰਾ ਦਿਨ ਕਾਂਗਰਸੀ ਆਗੂਆਂ ‘ਤੇ ਜਾਨਲੇਵਾ ਹਮਲਾ ਕੀਤਾ ਗਿਆ। ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ 'ਤੇ ਜਾਨਲੇਵਾ ਹਮਲਾ ਹੋਇਆ ਹੈ। ਸਾਂਸਦ ਸ਼ਕਤੀ ਸਿੰਘ ਗੋਹਿਲ 'ਤੇ ਹਮਲਾ ਕੀਤਾ ਗਿਆ। ਕਾਂਗਰਸੀ ਵਰਕਰਾਂ ਦੀ ਕੁੱਟਮਾਰ ਕੀਤੀ ਗਈ। 

file photo 

ਸੁਰਜੇਵਾਲਾ ਨੇ ਇਹ ਵੀ ਦਾਅਵਾ ਕੀਤਾ, ''ਮੋਦੀ ਸਰਕਾਰ ਨੇ ਬਰਬਰਤਾ ਦੀ ਹਰ ਹੱਦ ਪਾਰ ਕਰ ਦਿੱਤੀ ਹੈ। ਸਾਬਕਾ ਗ੍ਰਹਿ ਮੰਤਰੀ ਪੀ.ਚਿਦੰਬਰਮ ਨੂੰ ਪੁਲਿਸ ਨੇ ਮਾਰਿਆ, ਐਨਕਾਂ ਜ਼ਮੀਨ 'ਤੇ ਸੁੱਟੀਆਂ, ਉਨ੍ਹਾਂ ਦੀ ਖੱਬੀ ਪਸਲੀ ਵਿਚ ਫਰੈਕਚਰ ਹੋ ਗਿਆ। ਸੰਸਦ ਮੈਂਬਰ ਪ੍ਰਮੋਦ ਤਿਵਾਰੀ ਨੂੰ ਸੜਕ 'ਤੇ ਸੁੱਟ ਦਿੱਤਾ ਗਿਆ। ਸਿਰ 'ਤੇ ਸੱਟ ਲੱਗੀ ਹੈ ਅਤੇ ਪਸਲੀ ਫ੍ਰੈਕਚਰ ਹੈ।'' ਸੁਰਜੇਵਾਲਾ ਨੇ ਪੁੱਛਿਆ, ''ਕੀ ਇਹ ਲੋਕਤੰਤਰ ਹੈ? ਕੀ ਵਿਰੋਧ ਕਰਨਾ ਅਪਰਾਧ ਹੈ? 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement