
ਮ੍ਰਿਤਕ ਦੀ ਪਛਾਣ ਇੱਥੋਂ ਦੇ ਪਿੰਡ ਗਾਲਿਬਪੁਰ ਵਾਸੀ ਧੀਰੇਂਦਰ ਵਜੋਂ ਹੋਈ ਹੈ
ਨਵੀਂ ਦਿੱਲੀ - ਦੱਖਣ-ਪੱਛਮੀ ਦਿੱਲੀ ਦੇ ਦਵਾਰਕਾ ਇਲਾਕੇ ਵਿਚ ਇੱਕ 38 ਸਾਲਾ ਵਿਅਕਤੀ ਦੀ ਇੱਕ ਨਿੱਜੀ ਰੰਜਿਸ਼ ਦੇ ਚੱਲਦਿਆਂ ਇੱਕ ਟੈਕਸੀ ਵਿਚ ਸਵਾਰ ਵਿਅਕਤੀ ਨੇ ਕਥਿਤ ਤੌਰ 'ਤੇ ਗੋਲੀ ਮਾਰ ਦਿਤੀ। ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ।
ਮ੍ਰਿਤਕ ਦੀ ਪਛਾਣ ਇੱਥੋਂ ਦੇ ਪਿੰਡ ਗਾਲਿਬਪੁਰ ਵਾਸੀ ਧੀਰੇਂਦਰ ਵਜੋਂ ਹੋਈ ਹੈ। ਪੁਲਿਸ ਨੇ ਦਸਿਆ ਕਿ ਉਸ ਦੇ ਖ਼ਿਲਾਫ਼ 2019 ਵਿਚ ਆਬਕਾਰੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਇਹ ਘਟਨਾ ਸੋਮਵਾਰ ਸ਼ਾਮ 7.30 ਵਜੇ ਦਵਾਰਕਾ ਦੇ ਖਹਿਰਾ ਮੋੜ ਨੇੜੇ ਵਾਪਰੀ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸ਼ੱਕੀ ਵਿਅਕਤੀ ਖਹਿਰਾ ਮੋੜ 'ਤੇ ਧੀਰੇਂਦਰ ਨੂੰ ਮਿਲਣ ਆਇਆ ਸੀ ਅਤੇ ਦੋਵੇਂ ਮ੍ਰਿਤਕ ਦੀ ਗੱਡੀ 'ਚ ਬੈਠ ਗਏ। ਇਸ ਦੌਰਾਨ ਦੋਵਾਂ ਵਿਚਾਲੇ ਝਗੜਾ ਹੋ ਗਿਆ ਅਤੇ ਫਿਰ ਸ਼ੱਕੀ ਨੇ ਧੀਰੇਂਦਰ 'ਤੇ ਗੋਲੀਆਂ ਚਲਾ ਦਿਤੀਆਂ।
ਅਧਿਕਾਰੀ ਨੇ ਕਿਹਾ, “ਸ਼ੱਕੀ ਨੂੰ ਗ੍ਰਿਫ਼ਤਾਰ ਕਰਨ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ। ਸਾਨੂੰ ਇੱਕ ਮਹੱਤਵਪੂਰਨ ਸੁਰਾਗ ਮਿਲਿਆ ਹੈ। ਪਹਿਲੀ ਨਜ਼ਰੇ ਇਸ ਘਟਨਾ ਨੂੰ ਰੰਜਿਸ਼ ਕਾਰਨ ਅੰਜਾਮ ਦਿਤਾ ਗਿਆ।