
ਨਾਗਰਿਕਾਂ ਨੂੰ ਸਮਰੱਥ ਬਣਾਉਣ ਅਤੇ ਜਨਤਕ ਸੁਰੱਖਿਆ ਲਈ ਮਿਲ ਕੇ ਕਰਨਗੇ ਕੰਮ
ਨਵੀਂ ਦਿੱਲੀ : ਡੇਲੀਹੰਟ ਅਤੇ ਵਨ ਇੰਡੀਆ ਨੇ ਦਿੱਲੀ ਪੁਲਿਸ ਨਾਲ ਰਣਨੀਤਕ ਸਾਂਝੇਦਾਰੀ ਦਾ ਐਲਾਨ ਕੀਤਾ ਹੈ। ਡੇਲੀਹੰਟ ਭਾਰਤ ਦਾ ਨੰਬਰ ਇਕ ਸਥਾਨਕ ਭਾਸ਼ਾ ਸਮੱਗਰੀ ਖੋਜ ਪਲੇਟਫਾਰਮ ਹੈ, ਜਦੋਂ ਕਿ ਵਨਇੰਡੀਆ ਦੇਸ਼ ਦਾ ਨੰਬਰ ਇਕ ਖੇਤਰੀ ਭਾਸ਼ਾ ਸਮੱਗਰੀ ਪੋਰਟਲ ਹੈ।
ਡੇਲੀਹੰਟ ਅਤੇ ਵਨਇੰਡੀਆ ਦੋ ਸਾਲਾਂ ਦੇ ਸਹਿਯੋਗ ਦੌਰਾਨ ਦਿੱਲੀ ਪੁਲਿਸ ਨੂੰ ਸਾਈਬਰ ਸੁਰੱਖਿਆ, ਔਰਤਾਂ ਦੀ ਸੁਰੱਖਿਆ, ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਅਜਿਹੇ ਹੋਰ ਸਮਾਜਿਕ ਮੁੱਦਿਆਂ ਦੇ ਵਿਰੁਧ ਜਾਗਰੂਕਤਾ ਪੈਦਾ ਕਰਨ ਦੇ ਆਪਣੇ ਯਤਨਾਂ ਵਿਚ ਦਿੱਲੀ ਪੁਲਿਸ ਨੂੰ ਅਪਣੇ ਪਲੇਟਫਾਰਮ ਦੇ ਵਿਸ਼ਾਲ ਪਾਠਕ/ਦਰਸ਼ਕ ਅਧਾਰ ਦਾ ਲਾਭ ਉਠਾਉਣ ਦੇ ਯੋਗ ਬਣਾਉਣ ਲਈ ਸਹਿਯੋਗ ਕਰਨਗੇ।
ਇਹ ਵੀ ਪੜ੍ਹੋ: ਮੁੰਬਈ-ਪੁਣੇ ਐਕਸਪ੍ਰੈਸਵੇਅ 'ਤੇ ਵਾਪਰਿਆ ਹਾਦਸਾ, ਕੈਮੀਕਲ ਵਾਲੇ ਟੈਂਕਰ ਨੂੰ ਲੱਗੀ ਅੱਗ
ਭਾਈਵਾਲੀ ਦਾ ਉਦੇਸ਼ ਨਾਗਰਿਕਾਂ ਦੀ ਸੁਰੱਖਿਆ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਤਕ ਨਿਰਵਿਘਨ ਪਹੁੰਚ ਪ੍ਰਾਪਤ ਕਰਨ ਲਈ ਨਾਗਰਿਕਾਂ ਨੂੰ ਸ਼ਕਤੀ ਪ੍ਰਦਾਨ ਕਰਨਾ ਹੈ। ਡੇਲੀਹੰਟ ਅਪਣੇ ਪਲੇਟਫਾਰਮ 'ਤੇ ਦਿੱਲੀ ਪੁਲਿਸ ਦੇ ਪ੍ਰੋਫਾਈਲਾਂ ਨੂੰ ਲਾਂਚ ਕਰੇਗਾ ਅਤੇ ਨਾਲ ਹੀ ਵਿਡੀਓਜ਼, ਸ਼ੇਅਰ ਕਾਰਡ, ਸੂਚੀਆਂ, ਲਾਈਵ ਸਟ੍ਰੀਮ ਵਰਗੇ ਨਵੀਨਤਾਕਾਰੀ ਫਾਰਮੈਟਾਂ ਦਾ ਲਾਭ ਉਠਾਏਗਾ ਤਾਂ ਜੋ ਪਾਠਕਾਂ/ਦਰਸ਼ਕਾਂ, ਖਾਸ ਕਰ ਕੇ ਨੌਜਵਾਨਾਂ ਦੀ ਇਕ ਵਿਸ਼ਾਲ ਸ਼੍ਰੇਣੀ ਨੂੰ ਸਰਗਰਮੀ ਨਾਲ ਸ਼ਾਮਲ ਕੀਤਾ ਜਾ ਸਕੇ।
ਸਬੰਧਿਤ ਵਿਸ਼ਿਆਂ 'ਤੇ ਲੇਖ, ਇਨਫੋਗ੍ਰਾਫਿਕਸ ਅਤੇ ਵੀਡੀਓਜ਼ ਨੂੰ ਵਨਇੰਡੀਆ 'ਤੇ ਵੱਖ-ਵੱਖ ਖੇਤਰੀ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਕੀਤਾ ਜਾਵੇਗਾ। ਇਹ ਖੇਤਰੀ ਪਾਠਕਾਂ/ਦਰਸ਼ਕਾਂ ਵਿਚ ਵੱਧ ਤੋਂ ਵੱਧ ਪ੍ਰਭਾਵ ਅਤੇ ਪਹੁੰਚ ਨੂੰ ਯਕੀਨੀ ਬਣਾਏਗਾ। ਇਸ ਸਹਿਯੋਗੀ ਯਤਨਾਂ ਰਾਹੀਂ, ਦਿੱਲੀ ਪੁਲਿਸ ਸਮਾਜ ਦੇ ਨਾਲ ਸੰਵਾਦ ਨੂੰ ਵਧਾਏਗੀ, ਜਾਗਰੂਕਤਾ ਪੈਦਾ ਕਰੇਗੀ ਅਤੇ ਵੱਖ-ਵੱਖ ਪਾਠਕਾਂ/ਦਰਸ਼ਕ ਵਰਗਾਂ ਵਿਚਕਾਰ ਮਹੱਤਵਪੂਰਨ ਵਿਸ਼ਿਆਂ 'ਤੇ ਸਾਰਥਕ ਚਰਚਾ ਦੀ ਸਹੂਲਤ ਦੇਵੇਗੀ।