ਹਿਮਾਚਲ ਦੇ ਕਿਨੌਰ 'ਚ HRTC ਦੀ ਬੱਸ ਹਾਦਸਾਗ੍ਰਸਤ, 19 ਯਾਤਰੀ ਜ਼ਖਮੀ
Published : Jun 13, 2023, 2:15 pm IST
Updated : Jun 13, 2023, 2:15 pm IST
SHARE ARTICLE
 HRTC bus accident in Himachal's Kinnaur, 19 passengers injured
HRTC bus accident in Himachal's Kinnaur, 19 passengers injured

ਦੋ ਹਫ਼ਤੇ ਪਹਿਲਾਂ ਮੰਡੀ ਦੇ ਕਾਰਸੋਗ ਵਿਖੇ ਐਚਆਰਟੀਸੀ ਦੀ ਬੱਸ ਖੱਡ ਵਿਚ ਡਿੱਗ ਗਈ ਸੀ

ਸ਼ਿਮਲਾ - ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਵਿਚ ਇੱਕ ਬੱਸ ਹਾਦਸਾ ਵਾਪਰਿਆ। ਇੱਥੇ ਇੱਕ ਸਰਕਾਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਘਟਨਾ 'ਚ 19 ਸਵਾਰੀਆਂ ਜ਼ਖਮੀ ਹੋ ਗਈਆਂ। ਸੜਕ 'ਤੇ ਚੱਲਦੇ ਸਮੇਂ ਬੱਸ ਸਾਈਡ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਘਟਨਾ ਮੰਗਲਵਾਰ ਸਵੇਰੇ ਕਰੀਬ 9.30 ਵਜੇ ਵਾਪਰੀ। 

ਇਹ ਘਟਨਾ ਕਿਨੌਰ ਦੀ ਨਿਕੜ ਤਹਿਸੀਲ ਦੇ ਬਾੜਾ ਕਾਂਬਾ 'ਚ ਸਾਹਮਣੇ ਆਈ ਹੈ। HRTC ਦੀ ਬੱਸ ਸੜਕ ਕਿਨਾਰੇ ਚੱਟਾਨ ਨਾਲ ਟਕਰਾ ਗਈ। ਬੱਸ 'ਚ ਕੁੱਲ 24 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 19 ਜ਼ਖਮੀ ਹੋ ਗਏ, ਜਿਨ੍ਹਾਂ ਦਾ ਪੀ.ਐੱਚ.ਸੀ. ਭਬਾਨਗਰ ਵਿਖੇ ਇਲਾਜ ਚੱਲ ਰਿਹਾ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਪਿਛਲੇ ਤਿੰਨ ਹਫ਼ਤਿਆਂ ਵਿਚ, ਹਿਮਾਚਲ ਵਿਚ ਤਿੰਨ HRTC ਬੱਸਾਂ ਹਾਦਸੇ ਦਾ ਸ਼ਿਕਾਰ ਹੋਈਆਂ ਹਨ।

ਦੋ ਹਫ਼ਤੇ ਪਹਿਲਾਂ ਮੰਡੀ ਦੇ ਕਾਰਸੋਗ ਵਿਖੇ ਐਚਆਰਟੀਸੀ ਦੀ ਬੱਸ ਖੱਡ ਵਿਚ ਡਿੱਗ ਗਈ ਸੀ, ਜਿਸ ਵਿਚ 44 ਲੋਕ ਜ਼ਖ਼ਮੀ ਹੋ ਗਏ ਸਨ। ਇਸ ਤੋਂ ਬਾਅਦ ਸ਼ਿਮਲਾ ਦੇ ਰੋਹੜੂ 'ਚ HRTC ਦੀ ਬੱਸ ਸੜਕ ਕਿਨਾਰੇ ਜਾ ਟਕਰਾਈ। ਇਸ ਘਟਨਾ 'ਚ 40 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ। ਐਚਆਰਟੀਸੀ ਦੀਆਂ ਖਟਾਰਾ ਬੱਸਾਂ ਸੂਬੇ ਵਿੱਚ ਲਗਾਤਾਰ ਹਾਦਸਿਆਂ ਦਾ ਸ਼ਿਕਾਰ ਹੋ ਰਹੀਆਂ ਹਨ।

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement