
ਮੁਕੁਲ ਰਾਇ 2017 ਵਿਚ ਟੀਐਮਸੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸਨ।
ਨਵੀਂ ਦਿੱਲੀ: ਕਰਨਾਟਕ ਅਤੇ ਗੋਆ ਤੋਂ ਬਾਅਦ ਹੁਣ ਪੱਛਮ ਬੰਗਾਲ ਦੀ ਰਾਜਨੀਤਿਕ ਵਿਚ ਵੱਡਾ ਭੂਚਾਲ ਆਉਣ ਵਾਲਾ ਹੈ। ਸ਼ਨੀਵਾਰ ਨੂੰ ਬੰਗਾਲ ਭਾਜਪਾ ਆਗੂ ਮੁਕੁਲ ਰਾਇ ਨੇ ਦਾਅਵਾ ਕੀਤਾ ਕਿ ਪੱਛਮ ਬੰਗਾਲ ਦੇ 107 ਵਿਧਾਇਕ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਹਨ। ਇਹਨਾਂ ਵਿਚੋਂ ਕਾਂਗਰਸ, ਤ੍ਰਣਮੂਲ ਅਤੇ ਸੀਪੀਐਸ ਦੇ ਵਿਧਾਇਕ ਸ਼ਾਮਲ ਹਨ। ਦਸ ਦਈਏ ਕਿ ਖੁਦ ਮੁਕੁਲ ਰਾਇ 2017 ਵਿਚ ਟੀਐਮਸੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸਨ।
ਦੋ ਹਫ਼ਤੇ ਪਹਿਲਾਂ ਹੀ ਮੁਕੁਲ ਰਾਇ ਨੇ ਉਹਨਾਂ ਖ਼ਬਰਾਂ ਨੂੰ ਨਕਾਰਿਆ ਸੀ ਜਿਹਨਾਂ ਵਿਚ ਭਾਜਪਾ ਦੁਆਰਾ ਰਾਜ ਸਰਕਾਰ ਨੂੰ ਅਸਥਿਰ ਕਰਨ ਦੀ ਗੱਲ ਕਹੀ ਜਾ ਰਹੀ ਸੀ। ਉਹਨਾਂ ਨੇ ਕਿਹਾ ਸੀ ਕਿ ਭਾਜਪਾ 2021 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜ ਸਰਕਾਰ ਨੂੰ ਨਹੀਂ ਹਟਾਵੇਗੀ। ਪਰ ਇਸ ਤੋਂ ਬਾਅਦ ਬੰਗਾਲ ਦੀਆਂ ਰਾਜਨੀਤਿਕ ਪਰਿਸਿਥਤੀਆਂ ਕਾਫ਼ੀ ਬਦਲ ਚੁੱਕੀਆਂ ਹਨ। 2019 ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਨੇ ਰਾਜ ਦੀਆਂ 42 ਵਿਚੋਂ 18 ਸੀਟਾਂ ਤੇ ਜਿੱਤ ਹਾਸਲ ਕੀਤੀ ਹੈ।
ਟੀਐਮਸੀ ਨੂੰ 23 ਸੀਟਾਂ ਮਿਲੀਆਂ ਸਨ। ਗੋਆ ਦੇ 15 ਕਾਂਗਰਸ ਵਿਧਾਇਕਾਂ ਵਿਚੋਂ 10 ਭਾਜਪਾ ਵਿਚ ਸ਼ਾਮਲ ਹੋ ਚੁੱਕੇ ਹਨ। ਹੁਣ 40 ਮੈਂਬਰ ਵਾਲੀ ਗੋਆ ਵਿਧਾਨ ਸਭਾ ਵਿਚ ਭਾਜਪਾ ਵਿਧਾਇਕਾਂ ਦੀ ਗਿਣਤੀ ਵਧ ਕੇ 27 ਹੋ ਗਈ ਹੈ। ਨਵੇਂ ਮੰਤਰੀਆਂ ਦੀ ਜਗ੍ਹਾ ਬਣਾਉਣ ਲਈ ਭਾਜਪਾ ਨੇ ਸਹਿਯੋਗੀ ਪਾਰਟੀ ਗੋਆ ਫਾਰਵਰਡ ਪਾਰਟੀ ਦੇ ਤਿੰਨ ਅਤੇ ਇਕ ਆਜ਼ਾਦ ਮੈਂਬਰ ਨੂੰ ਆਹੁਦੇ ਤੋਂ ਹਟਾਇਆ ਹੈ।