
ਪੰਜਾਬ ਪੁਲਿਸ ਨੇ ਜੰਮੂ ’ਚ ਕੌਮਾਂਤਰੀ ਸਰਹੱਦ ’ਤੇ ਤਾਇਨਾਤ ਸੀਮਾ ਸੁਰੱਖਿਆ ਫ਼ੋਰਸ (ਬੀ.ਐਸ.ਐਫ਼.) ਦੇ ਇਕ ਜਵਾਨ ਨੂੰ ਨਸ਼ੀਲੇ ਪਦਾਰਥਾਂ ਦੀ
ਜੰਮੂ, 12 ਜੁਲਾਈ : ਪੰਜਾਬ ਪੁਲਿਸ ਨੇ ਜੰਮੂ ’ਚ ਕੌਮਾਂਤਰੀ ਸਰਹੱਦ ’ਤੇ ਤਾਇਨਾਤ ਸੀਮਾ ਸੁਰੱਖਿਆ ਫ਼ੋਰਸ (ਬੀ.ਐਸ.ਐਫ਼.) ਦੇ ਇਕ ਜਵਾਨ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਸੂਤਰਾਂ ਨੇ ਦਸਿਆ ਕਿ ਜਵਾਨ ਦੇ ਨਾਂ ਦਾ ਅਜੇ ਖ਼ੁਲਾਸਾ ਨਹੀਂ ਹੋਇਆ ਹੈ। ਉਹ ਜੰਮੂ-ਕਸ਼ਮੀਰ ਦੇ ਸਾਂਬਾ ਸੈਕਟਰ ਵਿਚ ਬੀ.ਐਸ.ਐਫ਼. ਦੀ ਇਕ ਇਕਾਈ ਵਿਚ ਤਾਇਨਾਤ ਸੀ। ਅਧਿਕਾਰੀਆਂ ਮੁਤਾਬਕ ਫੜਿਆ ਗਿਆ ਜਵਾਨ ਪੰਜਾਬ ਦੇ ਗੁਰਦਾਸਪੁਰ ਦਾ ਵਾਸੀ ਹੈ। ਉਸ ਕੋਲੋਂ ਇਕ ਪਿਸਤੌਲ, 9 ਐਮ. ਐੱਮ. ਦੇ 80 ਕਾਰਤੂਸ, 3 ਸੈੱਲ ਫ਼ੋਨ, ਦੋ ਮੈਗਜ਼ੀਨ ਅਤੇ 12 ਬੋਰ ਦੇ ਦੋ ਕਾਰਤੂਸ ਬਰਾਮਦ ਕੀਤੇ ਗਏ ਹਨ। ਬੀ.ਐਸ.ਐਫ਼. ਦੇ ਇਕ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਜਵਾਨ ਪੰਜਾਬ ਪੁਲਿਸ ਵਲੋਂ ਕੱੁਝ ਮਾਮਲਿਆਂ ’ਚ ਵੀ ਲੋੜੀਂਦਾ ਸੀ। (ਏਜੰਸੀ)