Crime News: ਨਾਬਾਲਗ ਲੜਕੀ ਨੇ ਸਾਊਦੀ ਅਰਬ ਤੋਂ ਮਿਲਣ ਆਏ ਬੁਆਏਫ੍ਰੈਂਡ ਦੇ ਕੀਤੇ 17 ਟੁਕੜੇ
Published : Jul 13, 2024, 11:16 am IST
Updated : Jul 13, 2024, 11:20 am IST
SHARE ARTICLE
A minor girl cut 17 pieces of her boyfriend who came to visit her from Saudi Arabia
A minor girl cut 17 pieces of her boyfriend who came to visit her from Saudi Arabia

Crime News: ਲਿਵ-ਇਨ ਪਾਰਟਨਰ ਨਾਲ ਮਿਲ ਕੇ ਦਿੱਤਾ ਵਾਰਦਾਤ ਨੂੰ ਅੰਜਾਮ

 

Crime News: ਛੱਤੀਸਗੜ੍ਹ ਦੇ ਕੋਰਬਾ 'ਚ 16 ਸਾਲਾ ਲੜਕੀ ਨੇ ਆਪਣੇ ਪ੍ਰੇਮੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਦੇ 17 ਟੁਕੜੇ ਕਰ ਕੇ ਸਕੂਲ ਬੈਗ 'ਚ ਭਰ ਕੇ ਬੰਨ੍ਹ 'ਚ ਸੁੱਟ ਦਿੱਤਾ ਗਿਆ। ਇਸ ਦੇ ਲਈ ਲੜਕੀ ਨੇ ਆਪਣੇ ਲਿਵ-ਇਨ ਪਾਰਟਨਰ ਦੀ ਮਦਦ ਲਈ। ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਉੜੀਸਾ ਤੋਂ ਗ੍ਰਿਫਤਾਰ ਕੀਤਾ ਹੈ।

ਪੜ੍ਹੋ ਇਹ ਖ਼ਬਰ :  Banga News: ਵਿਆਹ ਵਾਲੇ ਦਿਨ ਲਾੜੇ ਦੀ ਹੋਈ ਮੌਤ, ਅਮਰੀਕਾ ਤੋਂ PR ਹੋ ਕੇ ਵਿਆਹ ਕਰਵਾਉਣ ਲਈ ਆਇਆ ਸੀ ਪੰਜਾਬ

ਹੈਰਾਨੀ ਦੀ ਗੱਲ ਇਹ ਹੈ ਕਿ ਲੜਕੀ ਨੇ ਪੈਸਿਆਂ ਦੇ ਲਾਲਚ 'ਚ ਇਹ ਸਾਜ਼ਿਸ਼ ਰਚੀ। ਇਸ ਦੇ ਲਈ ਉਸ ਨੇ ਸਾਊਦੀ ਅਰਬ ਤੋਂ ਆਪਣੇ ਬੁਆਏਫ੍ਰੈਂਡ ਨੂੰ ਮਿਲਣ ਲਈ ਬੁਲਾਇਆ ਸੀ। ਪੁਲਿਸ ਨੇ ਦੋਵਾਂ ਮੁਲਜ਼ਮਾਂ ਕੋਲੋਂ ਚੋਰੀ ਦੀ ਸੋਨੇ ਦੀ ਚੇਨ, ਮੋਬਾਈਲ ਅਤੇ ਨਕਦੀ ਬਰਾਮਦ ਕਰ ਲਈ ਹੈ।

ਜਾਣਕਾਰੀ ਮੁਤਾਬਕ ਪਾਲੀ ਖੇਤਰ ਦੇ ਚੈਤਮਾ ਨਿਵਾਸੀ 16 ਸਾਲਾ ਲੜਕੀ ਅਤੇ ਵਸੀਮ ਅੰਸਾਰੀ (26 ਸਾਲ) ਵਾਸੀ ਰਾਂਚੀ, ਝਾਰਖੰਡ ਦੀ ਸੋਸ਼ਲ ਮੀਡੀਆ 'ਤੇ ਜਾਣ-ਪਛਾਣ ਹੋਈ। ਦੋਵਾਂ ਵਿਚਾਲੇ ਗੱਲਬਾਤ ਸ਼ੁਰੂ ਹੋ ਗਈ। ਪਹਿਲਾਂ ਉਨ੍ਹਾਂ ਦੀ ਦੋਸਤੀ ਹੋਈ ਅਤੇ ਫਿਰ ਪਿਆਰ ਹੋ ਗਿਆ। ਦੋਵੇਂ ਇੱਕ ਦੂਜੇ ਨੂੰ ਕਰੀਬ ਸਾਢੇ 3 ਸਾਲਾਂ ਤੋਂ ਜਾਣਦੇ ਸਨ।

ਪੜ੍ਹੋ ਇਹ ਖ਼ਬਰ :  Food Recipes: ਔਰਤਾਂ ਫਟੇ ਹੋਏ ਦੁੱਧ ਨੂੰ ਸੁੱਟਣ ਦੀ ਬਜਾਏ ਇੰਜ ਕਰਨ ਇਸਤੇਮਾਲ

ਵਸੀਮ ਕਰੀਬ ਢਾਈ ਸਾਲ ਪਹਿਲਾਂ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਨ ਲਈ ਸਾਊਦੀ ਅਰਬ ਗਿਆ ਸੀ। ਇਸ ਦੌਰਾਨ ਲੜਕੀ ਅਤੇ ਵਸੀਮ ਆਪਸ ਵਿਚ ਗੱਲਾਂ ਕਰਦੇ ਸਨ। ਲੜਕੀ ਨੇ ਵਸੀਮ ਨੂੰ ਮਿਲਣ ਲਈ ਬੁਲਾਇਆ। ਉਨ੍ਹਾਂ ਦੇ ਕਹਿਣ 'ਤੇ ਵਸੀਮ ਪਹਿਲਾਂ ਦਿੱਲੀ ਅਤੇ ਫਿਰ ਝਾਰਖੰਡ ਗਿਆ। ਹਾਲਾਂਕਿ ਉਹ ਆਪਣੇ ਘਰ ਨਹੀਂ ਗਿਆ ਅਤੇ ਬਿਲਾਸਪੁਰ ਪਹੁੰਚ ਗਿਆ।

 ਲੜਕੀ ਵਸੀਮ ਨੂੰ ਆਪਣੇ ਘਰ ਲੈ ਆਈ ਅਤੇ ਉਸ ਨੂੰ ਉੱਥੇ ਹੀ ਰਹਿਣ ਦਿੱਤਾ। ਦੋਸ਼ ਹੈ ਕਿ ਇਕ ਸਾਜ਼ਿਸ਼ ਦੇ ਤਹਿਤ ਰਜ਼ਾ ਖਾਨ 9 ਜੁਲਾਈ ਦੀ ਰਾਤ ਨੂੰ ਪਿਛਲੇ ਦਰਵਾਜ਼ੇ ਤੋਂ ਲੜਕੀ ਦੇ ਘਰ ਦਾਖਲ ਹੋਇਆ। ਉਸ ਨੇ ਕੁੱਕੜ ਕੱਟਣ ਵਾਲੇ ਚਾਕੂ ਨਾਲ ਵਸੀਮ ਦੀ ਗਰਦਨ 'ਤੇ ਵਾਰ ਕੀਤਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਹਮਲਾ ਹੁੰਦੇ ਹੀ ਵਸੀਮ ਨੇ ਚੀਕਣਾ ਸ਼ੁਰੂ ਕਰ ਦਿੱਤਾ। ਦੋਸ਼ ਹੈ ਕਿ ਇਸ 'ਤੇ ਲੜਕੀ ਅਤੇ ਰਜ਼ਾ ਖਾਨ ਨੇ ਉਸ ਨੂੰ ਫੜ ਲਿਆ ਅਤੇ ਉਸੇ ਚਾਕੂ ਨਾਲ ਉਸ ਦਾ ਗਲਾ ਵੱਢ ਦਿੱਤਾ। ਇਸ ਤੋਂ ਬਾਅਦ ਉਸ ਦੀ ਲਾਸ਼ ਦੇ ਟੁਕੜੇ-ਟੁਕੜੇ ਕਰ ਕੇ ਬੋਰੀ 'ਚ ਪਾ ਕੇ ਸਕੂਟਰ 'ਤੇ ਲਿਜਾ ਕੇ ਗੋਪਾਲਪੁਰ ਡੈਮ 'ਚ ਸੁੱਟ ਦਿੱਤਾ ਗਿਆ।

ਕੋਰਬਾ ਦੇ ਐਸਪੀ ਸਿਧਾਰਥ ਤਿਵਾਰੀ ਨੇ ਦੱਸਿਆ ਕਿ ਕਤਲ ਕਰਨ ਤੋਂ ਬਾਅਦ ਦੋਸ਼ੀ ਵਸੀਮ ਦੀ ਚੇਨ, ਮੋਬਾਈਲ ਅਤੇ ਫ਼ੋਨ-ਪੇਅ ਤੋਂ 3 ਲੱਖ ਰੁਪਏ ਲੈ ਕੇ ਉੜੀਸਾ ਭੱਜ ਗਏ। ਤਕਨੀਕੀ ਜਾਂਚ ਦੇ ਆਧਾਰ 'ਤੇ ਪੁਲਿਸ ਨੇ ਦੋਸ਼ੀਆਂ ਤੱਕ ਪਹੁੰਚ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ 'ਚ ਲੜਕੀ ਨੂੰ ਲੱਗਾ ਕਿ ਵਸੀਮ ਨੇ ਸਾਊਦੀ ਅਰਬ 'ਚ ਕੰਮ ਕਰਦੇ ਹੋਏ ਕਾਫੀ ਪੈਸਾ ਕਮਾਇਆ ਹੋਵੇਗਾ। ਇਸ ਲਾਲਚ ਕਾਰਨ ਉਸ ਨੇ ਰਜ਼ਾ ਖਾਨ ਨਾਲ ਸਾਜ਼ਿਸ਼ ਰਚੀ।

 

ਐਸਪੀ ਤਿਵਾੜੀ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਲੜਕੀ ਅਤੇ ਮੁਲਜ਼ਮ ਰਜ਼ਾ ਖਾਨ ਦੋਵੇਂ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿੰਦੇ ਸਨ। ਅਪਰਾਧ ਨੂੰ ਅੰਜਾਮ ਦੇਣ ਲਈ ਦੋਸ਼ੀ ਨੇ ਆਨਲਾਈਨ ਈ-ਕਾਮਰਸ ਸਾਈਟ ਫਲਿੱਪਕਾਰਟ ਤੋਂ ਚਿਕਨ ਕੱਟਣ ਵਾਲਾ ਚਾਕੂ ਮੰਗਵਾਇਆ ਸੀ। ਉਸ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ।

ਪੜ੍ਹੋ ਇਹ ਖ਼ਬਰ :  Punjab News: ਨਸ਼ੇ ਦੀ ਭੇਂਟ ਚੜ੍ਹਿਆ ਇੱਕ ਹੋਰ ਨੌਜਵਾਨ, ਓਵਰਡੋਜ਼ ਕਾਰਨ ਹੋਈ ਮੌਤ

ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ 10 ਜੁਲਾਈ ਬੁੱਧਵਾਰ ਨੂੰ ਪਾਲੀ ਥਾਣੇ ਅਧੀਨ ਪੈਂਦੇ ਗੋਪਾਲਪੁਰ ਡੈਮ 'ਚ ਨੌਜਵਾਨ ਦੀ ਲਾਸ਼ ਸਕੂਲ ਦੇ ਬੈਗ ਅਤੇ ਬੋਰੀ 'ਚ ਵੱਖ-ਵੱਖ ਟੁਕੜਿਆਂ 'ਚ ਮਿਲੀ ਸੀ। ਡੈਮ ਵਿਚ ਕੁਝ ਹਿੱਸਾ ਪਾਇਆ ਗਿਆ ਸੀ ਅਤੇ ਸਿਰ ਗਾਇਬ ਸੀ। ਐਸਪੀ ਸਿਧਾਰਥ ਤਿਵਾਰੀ ਨੇ ਦੱਸਿਆ ਕਿ (ਰਾਜਾ ਖਾਨ, 20) ਅਤੇ ਲੜਕੀ ਨੇ ਵਸੀਮ ਖਾਨ ਦਾ ਕਤਲ ਕਰਕੇ ਲਾਸ਼ ਨੂੰ ਡੈਮ ਵਿੱਚ ਸੁੱਟ ਦਿੱਤਾ ਸੀ। ਬਦਬੂ ਬਾਰੇ ਪਿੰਡ ਵਾਸੀਆਂ ਨੂੰ ਪਤਾ ਲੱਗਾ।

ਸੂਚਨਾ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਝਾੜੀਆਂ 'ਚੋਂ ਬੋਰੀਆਂ ਅਤੇ ਸਕੂਲੀ ਬੈਗ ਬਾਹਰ ਕੱਢੇ। ਅੱਧੀ ਲੱਤ ਬੋਰੀ ਵਿੱਚੋਂ ਅਤੇ ਅੱਧੀ ਲੱਤ ਸਕੂਲ ਬੈਗ ਵਿੱਚੋਂ ਮਿਲੀ। ਹਾਲਾਂਕਿ ਗਰਦਨ ਦਾ ਉਪਰਲਾ ਹਿੱਸਾ ਨਹੀਂ ਮਿਲਿਆ। ਇਸ ਤੋਂ ਇਲਾਵਾ ਸਕੂਲ ਬੈਗ 'ਚੋਂ ਕੁਝ ਟੀ-ਸ਼ਰਟਾਂ ਅਤੇ ਵਾਲ ਵੀ ਮਿਲੇ ਹਨ।

​(For more Punjabi news apart from  A minor girl cut 17 pieces of her boyfriend who came to visit her from Saudi Arabia, stay tuned to Rozana Spokesman)

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement