
ਕੈਲੀਫ਼ੋਰਨੀਆ ਦੇ ਸੈਨ ਜੋਆਕੁਇਨ ਕਾਉਂਟੀ ਵਿਚ ਇਕ ਛਾਪੇਮਾਰੀ ਦੌਰਾਨ ਮੁਲਜ਼ਮਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ
8 Indians arrested in America FBI News: ਅਮਰੀਕੀ ਜਾਂਚ ਏਜੰਸੀ ਐਫ਼ਬੀਆਈ ਨੇ ਭਾਰਤ ਤੋਂ ਭੱਜ ਕੇ ਅਮਰੀਕਾ ਵਿੱਚ ਲੁਕੇ ਹੋਏ ਗੈਂਗਸਟਰਾਂ ਅਤੇ ਗਰਮਖਿਆਲੀ ਅਤਿਵਾਦੀਆਂ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਐਫ਼ਬੀਆਈ ਅਤੇ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਕੈਲੀਫ਼ੋਰਨੀਆ ਦੇ ਸੈਨ ਜੋਆਕੁਇਨ ਕਾਉਂਟੀ ਵਿੱਚ ਇੱਕ ਛਾਪੇਮਾਰੀ ਦੌਰਾਨ ਅੱਠ ਭਾਰਤੀ ਮੂਲ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
11 ਜੁਲਾਈ ਨੂੰ, ਸੈਨ ਜੋਆਕੁਇਨ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਦੇ ਏਜੰਟ ਯੂਨਿਟਾਂ ਨੇ, ਸਟਾਕਟਨ ਪੁਲਿਸ, ਮੈਂਟੇਕਾ ਪੁਲਿਸ, ਸਟੈਨਿਸਲਾਸ ਕਾਉਂਟੀ ਸ਼ੈਰਿਫ਼, ਅਤੇ ਐਫਬੀਆਈ ਦੀ ਸਵੈਟ ਟੀਮ ਦੇ ਨਾਲ, ਸੈਨ ਜੋਆਕੁਇਨ ਕਾਉਂਟੀ ਵਿੱਚ ਪੰਜ ਵੱਖ-ਵੱਖ ਥਾਵਾਂ 'ਤੇ ਇੱਕੋ ਸਮੇਂ ਛਾਪੇ ਮਾਰੇ। ਇਹ ਕਾਰਵਾਈ ਇੱਕ ਗਿਰੋਹ ਨਾਲ ਜੁੜੇ ਇਕ ਅਗਵਾ ਅਤੇ ਤਸ਼ੱਦਦ ਦੇ ਮਾਮਲੇ ਦੇ ਸਬੰਧ ਵਿੱਚ ਕੀਤੀ ਗਈ ਸੀ। ਇਸ ਕਾਰਵਾਈ ਦੌਰਾਨ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਗੈਂਗਸਟਰ ਦਿਲਪ੍ਰੀਤ ਸਿੰਘ, ਅਰਸ਼ਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਵਿਸ਼ਾਲ, ਪਵਿੱਤਰ ਸਿੰਘ ਉਰਫ਼ ਪਵਿੱਤਰ ਬਟਾਲਾ, ਗੁਰਤਾਜ ਸਿੰਘ, ਮਨਪ੍ਰੀਤ ਰੰਧਾਵਾ ਅਤੇ ਸਰਬਜੀਤ ਸਿੰਘ ਸ਼ਾਮਲ ਹਨ। ਉਨ੍ਹਾਂ ਖ਼ਿਲਾਫ਼ ਵੱਖਰਾ ਕੇਸ ਵੀ ਦਰਜ ਕੀਤਾ ਗਿਆ ਹੈ।
ਇਨ੍ਹਾਂ ਸਾਰਿਆਂ ਵਿਰੁੱਧ ਅਗਵਾ, ਤਸ਼ੱਦਦ, ਗ਼ੈਰ-ਕਾਨੂੰਨੀ ਕੈਦ, ਅਪਰਾਧਿਕ ਸਾਜ਼ਿਸ਼, ਗਵਾਹਾਂ ਨੂੰ ਡਰਾਉਣ, ਅਰਧ-ਆਟੋਮੈਟਿਕ ਹਥਿਆਰ ਨਾਲ ਹਮਲਾ, ਦਹਿਸ਼ਤ ਫੈਲਾਉਣ ਦੀ ਧਮਕੀ, ਵੱਡੀ ਮਾਤਰਾ ਵਿੱਚ ਗੈਰ-ਕਾਨੂੰਨੀ ਹਥਿਆਰ ਰੱਖਣ, ਮਸ਼ੀਨ ਗਨ ਅਤੇ ਅਸਾਲਟ ਰਾਈਫਲਾਂ ਰੱਖਣ, ਸ਼ਾਰਟ-ਬੈਰਲ ਰਾਈਫਲਾਂ ਬਣਾਉਣ ਅਤੇ ਗੈਰ-ਕਾਨੂੰਨੀ ਮੈਗਜ਼ੀਨ ਵੇਚਣ ਵਰਗੇ ਗੰਭੀਰ ਦੋਸ਼ ਦਰਜ ਕੀਤੇ ਗਏ ਹਨ। ਸਾਰੇ ਦੋਸ਼ੀਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ, ਉਨ੍ਹਾਂ ਨੂੰ ਅਮਰੀਕਾ ਦੀ ਇੱਕ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਇਸ ਐਫਬੀਆਈ ਕਾਰਵਾਈ ਦੌਰਾਨ, ਮੁਲਜ਼ਮਾਂ ਤੋਂ 5 ਪਿਸਤੌਲ (ਆਟੋਮੈਟਿਕ ਗਲਾਕ), ਇੱਕ ਅਸਾਲਟ ਰਾਈਫਲ, ਸੈਂਕੜੇ ਗੋਲੀਆਂ, ਉੱਚ-ਸਮਰੱਥਾ ਵਾਲੇ ਮੈਗਜ਼ੀਨ ਅਤੇ $15,000 ਨਕਦ ਜ਼ਬਤ ਕੀਤੇ ਗਏ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਨਾਮ ਪਵਿੱਤਰ ਸਿੰਘ ਉਰਫ ਪਵਿੱਤਰ ਬਟਾਲਾ ਦਾ ਹੈ, ਜੋ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜਿਆ ਹੋਇਆ ਹੈ ਅਤੇ ਭਾਰਤ ਦੀ ਐਨਆਈਏ ਅਤੇ ਪੰਜਾਬ ਪੁਲਿਸ ਨੂੰ ਮੋਸਟ ਵਾਂਟੇਡ ਹੈ।
ਉਹ ਗਰਮਖਿਆਲੀ ਅਤਿਵਾਦੀ ਲਖਬੀਰ ਸਿੰਘ ਰੋਡੇ ਨਾਲ ਮਿਲ ਕੇ ਅਤਿਵਾਦੀ ਗਤੀਵਿਧੀਆਂ ਚਲਾ ਰਿਹਾ ਸੀ। ਉਸ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਗਈ ਹੈ ਅਤੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ।
(For more news apart from “8 Indians arrested in America FBI News, ” stay tuned to Rozana Spokesman.)