
Delhi News : ਅੰਤਰਿਮ ਪੈਨਲ ਨੇ 31 ਅਗਸਤ ਤਕ ਚੋਣਾਂ ਕਰਵਾਉਣ ਦਾ ਭਰੋਸਾ ਦਿਤਾ
Delhi News in Punjabi : ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਦੀ ਪ੍ਰਧਾਨ ਪੀ.ਟੀ. ਊਸ਼ਾ ਨੇ ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਦੀਆਂ ਚੋਣਾਂ ’ਚ ਲੰਮੇ ਸਮੇਂ ਤੋਂ ਦੇਰੀ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ। ਸ਼ੁਕਰਵਾਰ ਨੂੰ ਗਠਿਤ ਤੱਥ ਖੋਜ ਕਮੇਟੀ ਨਿਰਪੱਖ ਅਤੇ ਸਮੇਂ ਸਿਰ ਚੋਣਾਂ ਨੂੰ ਯਕੀਨੀ ਬਣਾਉਣ ਲਈ ਇਕ ਰਸਤੇ ਦੀ ਸਿਫਾਰਸ਼ ਕਰੇਗੀ।
ਨਵੀਂ ਤਿੰਨ ਮੈਂਬਰੀ ਕਮੇਟੀ ਦੀ ਅਗਵਾਈ ਆਈ.ਓ.ਏ. ਦੇ ਖਜ਼ਾਨਚੀ ਸਹਿਦੇਵ ਯਾਦਵ ਕਰ ਰਹੇ ਹਨ ਜਦਕਿ ਆਈ.ਓ.ਏ. ਕਾਰਜਕਾਰੀ ਕੌਂਸਲ ਦੇ ਮੈਂਬਰ ਭੁਪਿੰਦਰ ਸਿੰਘ ਬਾਜਵਾ ਅਤੇ ਐਡਵੋਕੇਟ ਪਾਇਲ ਕਾਕੜਾ ਹੋਰ ਮੈਂਬਰ ਹਨ।
ਊਸ਼ਾ ਨੇ ਆਈ.ਓ.ਏ. ਦਫ਼ਤਰ ਦੇ 11 ਜੁਲਾਈ ਦੇ ਹੁਕਮ ’ਚ ਕਿਹਾ ਕਿ ਬੀ.ਐਫ.ਆਈ. ਦੀ ਮੌਜੂਦਾ ਕਾਰਜਕਾਰੀ ਕਮੇਟੀ ਦਾ ਕਾਰਜਕਾਲ 2 ਫ਼ਰਵਰੀ ਨੂੰ ਖਤਮ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਨਵੀਆਂ ਚੋਣਾਂ ਨਹੀਂ ਕਰਵਾਈਆਂ ਗਈਆਂ। ਕਮੇਟੀ ਨੂੰ ਇਕ ਹਫਤੇ ਦੇ ਅੰਦਰ ਅਪਣੀ ਰੀਪੋਰਟ ਸੌਂਪਣ ਲਈ ਕਿਹਾ ਗਿਆ ਹੈ ਤਾਂ ਜੋ ਵਿਸ਼ਵ ਮੁੱਕੇਬਾਜ਼ੀ ਨੂੰ ਤੱਥਾਂ ਦੀ ਸਥਿਤੀ ਪੇਸ਼ ਕੀਤੀ ਜਾ ਸਕੇ।
ਉਧਰ ਬੀ.ਐਫ.ਆਈ. ਦੇ ਕਾਰਜਕਾਰੀ ਨਿਰਦੇਸ਼ਕ ਅਰੁਣ ਮਲਿਕ, ਜੋ ਅੰਤਰਿਮ ਕਮੇਟੀ ਦੇ ਮੈਂਬਰ ਵੀ ਹਨ, ਨੇ ਐਤਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਕਮੇਟੀ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਮਲਿਕ ਨੇ ਕਿਹਾ ਕਿ ਇਸ ਦੇ ਨਾਲ ਹੀ ਇਹ ਪੁਸ਼ਟੀ ਕਰਨਾ ਵੀ ਮਹੱਤਵਪੂਰਨ ਹੈ ਕਿ ਕੌਮੀ ਫੈਡਰੇਸ਼ਨ ਦੀ ਖੁਦਮੁਖਤਿਆਰੀ ਵਿਸ਼ਵ ਸੰਸਥਾ ਵਲੋਂ ਨਿਰਧਾਰਤ ਢਾਂਚੇ ਵਲੋਂ ਨਿਯੰਤਰਿਤ ਕੀਤੀ ਜਾਂਦੀ ਹੈ।
(For more news apart from Committee formed to investigate delay in Boxing Federation elections News in Punjabi, stay tuned to Rozana Spokesman)