
70ਵਾਂ ਜਨਮਦਿਨ ਮਨਾਉਣ ਤੋਂ ਬਾਅਦ ਮੈਂ ਕਾਨੂੰਨ ਦਾ ਪੇਸ਼ਾ ਛੱਡਣ ਦਾ ਫੈਸਲਾ ਕੀਤਾ ਹੈ।
Senior advocate Dushyant Dave resigns from legal profession : ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਵਕੀਲ ਦੁਸ਼ਯੰਤ ਦਵੇ ਨੇ ਚਾਰ ਦਹਾਕਿਆਂ ਤੋਂ ਵੱਧ ਸਮੇਂ ਤਕ ਕਾਨੂੰਨ ਦੀ ਪ੍ਰੈਕਟਿਸ ਕਰਨ ਤੋਂ ਬਾਅਦ ਪੇਸ਼ੇ ਨੂੰ ਛੱਡਣ ਦਾ ਫੈਸਲਾ ਕੀਤਾ ਹੈ।
ਦਵੇ ਨੇ ਵਟਸਐਪ ਸੰਦੇਸ਼ ’ਚ ਕਿਹਾ, ‘‘ਬਾਰ ’ਚ 48 ਸਾਲ ਬਿਤਾਉਣ ਅਤੇ ਹਾਲ ਹੀ ’ਚ 70ਵਾਂ ਜਨਮਦਿਨ ਮਨਾਉਣ ਤੋਂ ਬਾਅਦ ਮੈਂ ਕਾਨੂੰਨ ਦਾ ਪੇਸ਼ਾ ਛੱਡਣ ਦਾ ਫੈਸਲਾ ਕੀਤਾ ਹੈ।’’
ਦਵੇ ਦਾ ਜਨਮ 27 ਅਕਤੂਬਰ 1954 ਨੂੰ ਹੋਇਆ ਸੀ। 1978 ’ਚ, ਉਨ੍ਹਾਂ ਨੇ ਗੁਜਰਾਤ ਵਿਚ ਅਪਣੀ ਕਾਨੂੰਨੀ ਪ੍ਰੈਕਟਿਸ ਸ਼ੁਰੂ ਕੀਤੀ, ਅਤੇ ਬਾਅਦ ਵਿਚ 80 ਦੇ ਦਹਾਕੇ ਦੇ ਮੱਧ ਵਿਚ ਸੁਪਰੀਮ ਕੋਰਟ ਵਿਚ ਇਕ ਚੋਟੀ ਦੇ ਵਕੀਲ ਬਣਨ ਲਈ ਦਿੱਲੀ ਚਲੇ ਗਏ। ਉਸ ਨੂੰ 1998 ਵਿਚ ਸੁਪਰੀਮ ਕੋਰਟ ਵਲੋਂ ਇਕ ਸੀਨੀਅਰ ਵਕੀਲ ਨਿਯੁਕਤ ਕੀਤਾ ਗਿਆ ਸੀ। ਦਵੇ ਦੇ ਪਿਤਾ ਜਸਟਿਸ ਅਰਵਿੰਦ ਦਵੇ ਗੁਜਰਾਤ ਹਾਈ ਕੋਰਟ ’ਚ ਜੱਜ ਸਨ।