
ਸੂਬਾ ਸਰਕਾਰ ਨੇ ਤੁਰਤ ਕਾਰਵਾਈ ਕਰਦਿਆਂ ਪ੍ਰਿੰਸੀਪਲ ਦਿਲੀਪ ਕੁਮਾਰ ਘੋਸ਼ ਅਤੇ ਮੁਲਜ਼ਮ ਪ੍ਰੋਫੈਸਰ ਦੋਹਾਂ ਨੂੰ ਕੀਤਾ ਮੁਅੱਤਲ
Student sets herself on fire after being sexually harassed: ਓਡੀਸ਼ਾ ਦੇ ਬਾਲਾਸੋਰ ਵਿੱਚ, ਇੱਕ ਬੀ.ਐੱਡ. ਦੂਜੇ ਸਾਲ ਦੀ ਵਿਦਿਆਰਥਣ ਨੇ ਕਾਲਜ ਕੈਂਪਸ ਵਿੱਚ ਆਪਣੇ ਆਪ 'ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਲਈ। ਇਹ ਘਟਨਾ ਸ਼ਨੀਵਾਰ ਦੁਪਹਿਰ 1 ਵਜੇ ਦੇ ਕਰੀਬ ਵਾਪਰੀ। ਵਿਦਿਆਰਥਣ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਇੱਕ ਵਿਦਿਆਰਥੀ ਵੀ ਝੁਲਸ ਗਿਆ। ਲੜਕਾ ਅਤੇ ਵਿਦਿਆਰਥਣ ਦੋਵਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਵਿਦਿਆਰਥਣ ਦੀ ਹਾਲਤ ਗੰਭੀਰ ਹੈ।
ਇਹ ਸਾਰੀ ਘਟਨਾ ਫਕੀਰ ਮੋਹਨ ਕਾਲਜ ਕੈਂਪਸ ਵਿੱਚ ਲੱਗੇ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ ਹੈ। ਬੀ.ਐੱਡ. ਵਿਭਾਗ ਦੇ ਐਚਓਡੀ ਸਮੀਰ ਕੁਮਾਰ ਸਾਹੂ 'ਤੇ ਪੀੜਤਾ ਦੇ ਨਾਲ-ਨਾਲ ਹੋਰ ਵਿਦਿਆਰਥੀਆਂ ਦੇ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਹੈ। ਸਾਹੂ ਵਿਰੁੱਧ ਕਾਲਜ ਪ੍ਰਸ਼ਾਸਨ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਰ ਜਦੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਤਾਂ ਵਿਦਿਆਰਥਣ ਨੇ ਆਪਣੇ ਆਪ ਨੂੰ ਅੱਗ ਲਗਾ ਲਈ।
ਸੂਬਾ ਸਰਕਾਰ ਨੇ ਤੁਰਤ ਕਾਰਵਾਈ ਕਰਦਿਆਂ ਪ੍ਰਿੰਸੀਪਲ ਦਿਲੀਪ ਕੁਮਾਰ ਘੋਸ਼ ਅਤੇ ਮੁਲਜ਼ਮ ਪ੍ਰੋਫੈਸਰ ਦੋਹਾਂ ਨੂੰ ਮੁਅੱਤਲ ਕਰ ਦਿੱਤਾ, ਜਦਕਿ ਪੁਲਿਸ ਨੇ ਸਾਹੂ ਨੂੰ ਗ੍ਰਿਫਤਾਰ ਕਰ ਲਿਆ ਅਤੇ ਫੋਰੈਂਸਿਕ ਜਾਂਚ ਸ਼ੁਰੂ ਕਰ ਦਿਤੀ।
(For more news apart from “Mumbai during the 26/11 attacks Tahawwur Rana reveals secrets latest news in punjabi, ” stay tuned to Rozana Spokesman.)