ਲੋਕਾਂ ਨਾਲ ਮਿਲ ਰਹੀ BJP ਮਹਿਲਾ ਵਿਧਾਇਕ ਦੇ ਸ਼ਖਸ ਨੇ ਜੜਿਆ ਥੱਪੜ
Published : Aug 13, 2019, 2:06 pm IST
Updated : Aug 13, 2019, 2:06 pm IST
SHARE ARTICLE
young man slaps bjp female mla santosh sarwan
young man slaps bjp female mla santosh sarwan

ਹਰਿਆਣਾ 'ਚ ਸੱਤਾਰੂਢ਼ ਭਾਜਪਾ ਦੀ ਇੱਕ ਮਹਿਲਾ ਵਿਧਾਇਕ ਨੂੰ ਇੱਕ ਵਿਅਕਤੀ ਨੇ ਸੋਮਵਾਰ ਨੂੰ ਥੱਪੜ ਜੜ੍ਹ ਦਿੱਤਾ।

ਹਰਿਆਣਾ : ਹਰਿਆਣਾ 'ਚ ਸੱਤਾਰੂਢ਼ ਭਾਜਪਾ ਦੀ ਇੱਕ ਮਹਿਲਾ ਵਿਧਾਇਕ ਨੂੰ ਇੱਕ ਵਿਅਕਤੀ ਨੇ ਸੋਮਵਾਰ  ਨੂੰ ਥੱਪੜ ਜੜ੍ਹ ਦਿੱਤਾ। ਜਾਣਕਾਰੀ  ਮੁਤਾਬਕ ਮਹਿਲਾ ਨੂੰ ਥੱਪੜ ਉਸ ਸਮੇਂ ਮਾਰਿਆ ਗਿਆ ਜਦੋਂ ਉਹ ਅੰਬਾਲਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਸਾਰਵਜਨਿਕ ਸਭਾ ਨੂੰ ਸੰਬੋਧਿਤ ਕਰਨ ਤੋਂ ਬਾਅਦ ਆਮ ਲੋਕਾਂ ਨਾਲ ਮਿਲ ਰਹੀਆਂ ਸਨ। ਇਸ ਦੌਰਾਨ ਇੱਕ ਸ਼ਖਸ ਵਿਧਾਇਕ ਦੇ ਕੋਲ ਆਇਆ ਅਤੇ ਆਪਣੀ ਸਮੱਸਿਆਵਾਂ ਦੇ ਹੱਲ ਦੀ ਗੱਲ ਕਹੀ। ਚਸ਼ਮਦੀਦਾਂ ਨੇ ਦੱਸਿਆ ਕਿ ਕੁਝ ਦੇਰ ਬਾਅਦ ਦੋਸ਼ੀ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਪੁਲਿਸ ਦੁਆਰਾ ਘਟਨਾ ਦੀ ਜਾਣਕਾਰੀ ਦਿੱਤੀ ਗਈ।

 young man slaps bjp female mla santosh sarwanyoung man slaps bjp female mla santosh sarwan

ਮਾਨਸਿਕ ਰੂਪ ਤੋਂ ਪ੍ਰੇਸ਼ਾਨ ਹੈ ਦੋਸ਼ੀ
ਪੁਲਿਸ ਅਨੁਸਾਰ ਮੁੱਲਾਨਾ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਸੰਤੋਸ਼ ਸਾਰਵਾਨ ਨੂੰ ਤਲਵਿੰਦਰ ਸਿੰਘ ਨਾਮਕ ਇੱਕ ਵਿਅਕਤੀ ਨੇ ਸਰਦੇਹੀ ਪਿੰਡ ਵਿੱਚ ਥੱਪੜ ਮਾਰ ਦਿੱਤਾ। ਪੁਲਿਸ ਨੇ ਉਸ ਵਿਅਕਤੀ ਦੇ ਮਾਨਸਿਕ ਰੂਪ ਤੋਂ ਪ੍ਰੇਸ਼ਾਨ ਹੋਣ ਦੀ ਗੱਲ ਤੋਂ ਇਨਕਾਰ ਨਹੀਂ ਕੀਤਾ ਹੈ। ਘਟਨਾ ਤੋਂ ਬਾਅਦ ਭਾਜਪਾ ਕਰਮਚਾਰੀਆਂ ਨੇ ਸਿੰਘ ਨੂੰ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।

young man slaps bjp female mla santosh sarwanyoung man slaps bjp female mla santosh sarwan

ਮੀਡੀਆ ਰਿਪੋਰਟਸ ਦੇ ਮੁਤਾਬਕ ਘਟਨਾ ਦੀ ਸੂਚਨਾ ਮਿਲਣ 'ਤੇ ਦੋਸ਼ੀ ਤਲਵਿੰਦਰ ਦੇ ਮਾਤਾ - ਪਿਤਾ ਵੀ ਮੌਕੇ 'ਤੇ ਪਹੁੰਚ ਗਏ। ਤਲਵਿੰਦਰ ਦੇ ਪਿਤਾ ਫੌਜ ਤੋਂ ਰਿਟਾਇਰਡ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਤਲਵਿੰਦਰ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਉਸਦਾ ਯਮੁਨਾਨਗਰ ਤੋਂ ਇਲਾਜ ਚੱਲ ਰਿਹਾ ਹੈ। ਆਪਣੀ ਗੱਲ ਨੂੰ ਸਾਬਿਤ ਕਰਨ ਲਈ ਉਨ੍ਹਾਂ ਨੇ ਡਾਕਟਰ ਦੇ ਪਰਚੇ ਵੀ ਦਿਖਾਏ। 

young man slaps bjp female mla santosh sarwanyoung man slaps bjp female mla santosh sarwan

ਦੋਸ਼ੀ ਦੇ ਖਿਲਾਫ਼ ਮਾਮਲਾ ਦਰਜ 
ਅੰਬਾਲਾ ਪੁਲਿਸ ਪ੍ਰਧਾਨ ਅਭਿਸ਼ੇਕ ਜੋਰਵਾਲ ਨੇ ਕਿਹਾ ਕਿ ਦੋਸ਼ੀ ਦੇ ਖਿਲਾਫ਼ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਭਾਜਪਾ ਨੇਤਾਵਾਂ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਇਸਦੀ ਜਾਂਚ ਦੀ ਮੰਗ ਕੀਤੀ ਹੈ। 

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement