Jaipur News : ਵੋਟਰ ਸੂਚੀ ’ਚ ਕਥਿਤ ਗੜਬੜੀਆਂ ਦੇ ਵਿਰੋਧ ’ਚ ਕਾਂਗਰਸ ਨੇ ਜੈਪੁਰ ’ਚ ਕੀਤਾ ਪ੍ਰਦਰਸ਼ਨ 
Published : Aug 13, 2025, 7:37 pm IST
Updated : Aug 13, 2025, 7:37 pm IST
SHARE ARTICLE
 ਵੋਟਰ ਸੂਚੀ ’ਚ ਕਥਿਤ ਗੜਬੜੀਆਂ ਦੇ ਵਿਰੋਧ ’ਚ ਕਾਂਗਰਸ ਨੇ ਜੈਪੁਰ ’ਚ ਕੀਤਾ ਪ੍ਰਦਰਸ਼ਨ 
ਵੋਟਰ ਸੂਚੀ ’ਚ ਕਥਿਤ ਗੜਬੜੀਆਂ ਦੇ ਵਿਰੋਧ ’ਚ ਕਾਂਗਰਸ ਨੇ ਜੈਪੁਰ ’ਚ ਕੀਤਾ ਪ੍ਰਦਰਸ਼ਨ 

Jaipur News : ‘ਵੋਟ ਚੋਰੀ, ਗੱਦੀ ਛੋੜ’ ਦੇ ਲਾਏ ਨਾਅਰੇ

Jaipur News in Punjabi : ਕਾਂਗਰਸ ਦੀ ਰਾਜਸਥਾਨ ਇਕਾਈ ਨੇ ਪਾਰਟੀ ਨੇਤਾ ਰਾਹੁਲ ਗਾਂਧੀ ਵਲੋਂ ਵੋਟਰ ਸੂਚੀ ’ਚ ਕਥਿਤ ਤੌਰ ਉਤੇ ਗੜਬੜੀ ਦੇ ਵਿਰੋਧ ’ਚ ਬੁਧਵਾਰ ਨੂੰ ਮਾਰਚ ਕਢਿਆ। ਸੂਬਾ ਕਾਂਗਰਸ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਦੀ ਅਗਵਾਈ ’ਚ ਪ੍ਰਦਰਸ਼ਨਕਾਰੀਆਂ ਨੇ ਪਾਰਟੀ ਹੈੱਡਕੁਆਰਟਰ ਤੋਂ ਸ਼ਹੀਦ ਸਮਾਰਕ ਤਕ ਮਾਰਚ ਕੀਤਾ ਅਤੇ ਰਸਤੇ ’ਚ ‘ਵੋਟ ਚੋਰ, ਗੱਦੀ ਛੋੜ’ ਵਰਗੇ ਨਾਅਰੇ ਲਗਾਏ। 

ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਡੋਟਾਸਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਚੋਰੀ ਕੀਤੀਆਂ ਵੋਟਾਂ ਰਾਹੀਂ ਸੱਤਾ ਹਾਸਲ ਕਰਨ ਦਾ ਦੋਸ਼ ਲਾਇਆ। 

ਉਨ੍ਹਾਂ ਕਿਹਾ, ‘‘ਐਸ.ਆਈ.ਆਰ. (ਵਿਸ਼ੇਸ਼ ਤੀਬਰ ਜਾਂਚ) ਦੇ ਨਾਂ ਉਤੇ ਵੋਟਾਂ ਕੱਟੀਆਂ ਜਾ ਰਹੀਆਂ ਹਨ, ਜਦਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਫਾਇਦਾ ਪਹੁੰਚਾਉਣ ਲਈ ਜਾਅਲੀ ਵੋਟਾਂ ਜੋੜੀਆਂ ਜਾ ਰਹੀਆਂ ਹਨ। ਰਾਹੁਲ ਗਾਂਧੀ ਨੇ ਇਹ ਸਾਬਤ ਕਰ ਦਿਤਾ ਹੈ, ਜੋ ਸੰਵਿਧਾਨ ਉਤੇ ਹਮਲੇ ਤੋਂ ਘੱਟ ਨਹੀਂ ਹੈ।’’

ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਭਾਰਤ ਦੇ ਚੋਣ ਕਮਿਸ਼ਨ ਉਤੇ ਵੋਟਰ ਸੂਚੀ ਵਿਚ ਕਥਿਤ ਗਲਤੀਆਂ ਨੂੰ ਸੁਧਾਰਨ ਲਈ ਕਾਰਵਾਈ ਕਰਨ ਵਿਚ ਅਸਫਲ ਰਹਿਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਵੋਟਰ ਸੂਚੀ ’ਚ ਗੜਬੜੀ ਹੈ ਪਰ ਚੋਣ ਕਮਿਸ਼ਨ ਕੋਈ ਜਵਾਬ ਨਹੀਂ ਦੇ ਰਿਹਾ। ਗਹਿਲੋਤ ਨੇ ਕਿਹਾ ਕਿ ਇਤਿਹਾਸ ’ਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ। 

ਬਿਹਾਰ ਦੀ ਸਥਿਤੀ ਨੂੰ ਚਿੰਤਾਜਨਕ ਦਸਦੇ ਹੋਏ ਗਹਿਲੋਤ ਨੇ ਦਾਅਵਾ ਕੀਤਾ ਕਿ ਚੋਣਾਂ ਵਾਲੇ ਰਾਜ ਵਿਚ ਲਗਭਗ 60 ਲੱਖ ਵੋਟਾਂ ਬਿਨਾਂ ਕਿਸੇ ਸਪੱਸ਼ਟੀਕਰਨ ਦੇ ਸੂਚੀ ਤੋਂ ਹਟਾ ਦਿਤੀਆਂ ਗਈਆਂ। ਉਨ੍ਹਾਂ ਦੋਸ਼ ਲਾਇਆ, ‘‘ਬਿਹਾਰ ’ਚ 60 ਲੱਖ ਵੋਟਾਂ ਸੂਚੀ ਵਿਚੋਂ ਹਟਾ ਦਿਤੀਆਂ ਗਈਆਂ ਹਨ। ਕੋਈ ਨਹੀਂ ਜਾਣਦਾ ਕਿ ਕਿਸ ਦੀਆਂ ਵੋਟਾਂ ਹਟਾਈਆਂ ਗਈਆਂ ਅਤੇ ਕਿੰਨੀਆਂ ਨਵੀਆਂ ਵੋਟਾਂ ਸ਼ਾਮਲ ਕੀਤੀਆਂ ਗਈਆਂ।’’

ਉਨ੍ਹਾਂ ਕਿਹਾ, ‘‘ਇਹ ਪਹਿਲੀ ਵਾਰ ਹੈ ਜਦੋਂ ਚੋਣ ਕਮਿਸ਼ਨ ਅਜਿਹੀ ਸਥਿਤੀ ਪੈਦਾ ਕਰ ਰਿਹਾ ਹੈ। ਇਹ ਸਿਰਫ ਇਕ ਸਥਾਨਕ ਮੁੱਦਾ ਨਹੀਂ ਹੈ ਬਲਕਿ ਇਕ ਰਾਸ਼ਟਰਵਿਆਪੀ ਚਿੰਤਾ ਹੈ। ਪੂਰੇ ਦੇਸ਼ ਨੂੰ ਇਸ ਬਾਰੇ ਚਿੰਤਤ ਹੋਣਾ ਚਾਹੀਦਾ ਹੈ।’’ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਵੀ ਚੋਣ ਕਮਿਸ਼ਨ ਤੋਂ ਸ਼ੰਕੇ ਦੂਰ ਕਰਨ ਲਈ ਤੁਰਤ ਕਦਮ ਚੁੱਕਣ ਦੀ ਮੰਗ ਕੀਤੀ। 

 (For more news apart from Congress protests in Jaipur against alleged irregularities in voter list News in Punjabi, stay tuned to Rozana Spokesman)

Location: India, Rajasthan, Jaipur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement