ਡੀਐਮਕੇ ਦੇ ਸਾਬਕਾ ਕੌਂਸਲਰ ਨੇ ਸੈਲੂਨ 'ਚ ਮਹਿਲਾ ਨੂੰ ਕੁਟਿਆ 

ਸਪੋਕਸਮੈਨ ਸਮਾਚਾਰ ਸੇਵਾ
Published Sep 13, 2018, 5:55 pm IST
Updated Sep 13, 2018, 5:55 pm IST
ਤਮਿਲਨਾਡੁ ਦੇ ਪੇਰੰਬਲੂਰ ਵਿਚ ਬਿਊਟੀ ਸੈਲੂਨ ਵਿਚ ਵੜ ਕੇ ਇਕ ਸਾਬਕਾ ਕੌਂਸਲਰ ਦੀ ਗੁੰਡਾਪਣ ਦੀ ਵੀਡੀਓ ਸਾਹਮਣੇ ਆਈ ਹੈ। ਦਰਵਿੜ ਮੁਨੇਤਰ ਕਸ਼ਗਮ (ਡੀਐਮਕੇ) ਦੇ ਸਾਬ...
Ex-DMK corporator kicks woman
 Ex-DMK corporator kicks woman

ਨਵੀਂ ਦਿੱਲੀ : ਤਮਿਲਨਾਡੁ ਦੇ ਪੇਰੰਬਲੂਰ ਵਿਚ ਬਿਊਟੀ ਸੈਲੂਨ ਵਿਚ ਵੜ ਕੇ ਇਕ ਸਾਬਕਾ ਕੌਂਸਲਰ ਦੀ ਗੁੰਡੇਪਣ ਦੀ ਵੀਡੀਓ ਸਾਹਮਣੇ ਆਈ ਹੈ। ਦਰਵਿੜ ਮੁਨੇਤਰ ਕਸ਼ਗਮ (ਡੀਐਮਕੇ) ਦੇ ਸਾਬਕਾ ਕੌਂਸਲਰ ਸੇਲਵਕੁਮਾਰ ਕੀ ਨੇ ਬਿਊਟੀ ਸੈਲੂਨ ਵਿਚ ਸਾਰੇ ਦੇ ਸਾਹਮਣੇ ਮਹਿਲਾ 'ਤੇ ਲੱਤਾਂ ਮਾਰੀਆਂ। ਹਰਕਤ ਕੈਮਰੇ ਵਿਚ ਕੈਦ ਹੋਈ ਹੈ। ਵੀਡੀਓ ਵਿਚ ਉਹ ਬਿਊਟੀ ਸੈਲੂਨ ਵਿਚ ਇਕ ਮਹਿਲਾ ਨੂੰ ਮਾਰਦੇ - ਕੁੱਟਦੇ ਦਿਖ ਰਹੇ ਹਨ। ਘਟਨਾ 25 ਮਈ 2018 ਦੀ ਹੈ ਅਤੇ ਪੁਲਿਸ ਨੇ ਸੇਲਵਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Ex-DMK corporator kicks womanEx-DMK corporator kicks woman

Advertisement

ਸੇਲਵਕੁਮਾਰ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਸੈਲੂਨ ਵਿਚ ਕਈ ਹੋਰ ਔਰਤਾਂ ਵੀ ਮੌਜੂਦ ਸਨ। ਔਰਤਾਂ ਨੇ ਸੇਲਵਾਕੁਮਾਰ ਵਲੋਂ ਕੁੱਟ ਰਹੀ ਮਹਿਲਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਬੇਰਹਿਮੀ ਨਾਲ ਕੌਂਸਲਰ ਲੱਤਾਂ ਮਾਰਦਾ ਰਿਹਾ। ਇਹ ਘਟਨਾ 25 ਮਈ ਦੀ ਦੱਸੀ ਜਾ ਰਹੀ ਹੈ।

Ex-DMK corporator kicks womanEx-DMK corporator kicks woman

ਪੁਲਿਸ ਨੇ ਸਾਬਕਾ ਸੇਵਾਦਾਰ ਸੇਲਵਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵੀਡੀਓ ਵਿਚ ਮਹਿਲਾ ਜਦੋਂ ਬਚਣ ਦੇ ਲਈ ਦੂਜੇ ਪਾਸੇ ਭੱਜਦੀ ਨਜ਼ਰ ਆ ਰਹੀ ਹੈ ਤਾਂ ਆਰੋਪੀ ਕੌਂਸਲਰ ਵੀ ਉਥੇ ਜਾ ਕੇ ਫਿਰ ਤੋਂ ਉਸ ਨੂੰ ਲੱਤਾਂ ਮਾਰਨਾ ਸ਼ੁਰੂ ਕਰ ਦਿੰਦਾ ਹੈ।


Ex-DMK corporator kicks womanEx-DMK corporator kicks woman

ਇਹ ਮਾਮਲਾ 25 ਮਈ ਦਾ ਦੱਸਿਆ ਜਾ ਰਿਹਾ ਹੈ ਪਰ ਵੀਡੀਓ ਹੁਣੇ ਸਾਹਮਣੇ ਆਈ ਹੈ। ਵੀਡਿਆ ਦੇ ਸਾਹਮਣੇ ਆਉਣ ਤੋਂ ਬਾਅਦ ਡੀਐਮਕੇ ਪਾਰਟੀ ਨੇ ਆਰੋਪੀ ਕੌਂਸਲਰ ਦੀ ਮੁਢਲੀ ਮੈਂਬਰਸ਼ਿਪ ਵੀ ਰੱਦ ਕਰ ਦਿਤੀ ਹੈ। ਪੁਲਿਸ ਨੇ ਵੀਡੀਓ ਦੇ ਅਧਾਰ 'ਤੇ ਸੇਲਵਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ

Advertisement

 

Advertisement
Advertisement