
ਡੀਐਮਕੇ ਦੇ ਪ੍ਰਧਾਨ ਐਮ ਕੇ ਸਟਾਲਿਨ ਨੇ ਦੇਸ਼ ਦੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਅਤੇ ਤਾਮਿਲਨਾਡੂ ਦੇ ਉਪ ਮੁੱਖ ਮੰਤਰੀ ਓ ਪਨੀਰਸੇਲਵਮ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ।...
ਨਵੀਂ ਦਿੱਲੀ : ਡੀਐਮਕੇ ਦੇ ਪ੍ਰਧਾਨ ਐਮ ਕੇ ਸਟਾਲਿਨ ਨੇ ਦੇਸ਼ ਦੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਅਤੇ ਤਾਮਿਲਨਾਡੂ ਦੇ ਉਪ ਮੁੱਖ ਮੰਤਰੀ ਓ ਪਨੀਰਸੇਲਵਮ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ। ਡੀਐਮਕੇ ਮੁਖੀ ਨੇ ਅਸਤੀਫ਼ੇ ਦੀ ਮੰਗ ਫ਼ੌਜ ਦੇ ਹੈਲੀਕਾਪਟਰ ਦਾ ਪਨੀਰਸੇਲਵਮ ਦੇ ਬਿਮਾਰ ਭਰਾ ਨੂੰ ਏਅਰ ਲਿਫਟ ਕੀਤੇ ਜਾਣ ਦੇ ਵਿਵਾਦ ਨੂੰ ਲੈ ਕੇ ਕੀਤੀ ਹੈ।
Defence Minister Nirmala Sitaramanਇਕ ਦਿਨ ਪਹਿਲਾਂ ਹੀ ਪਨੀਰਸੇਲਵਮ ਨੇ ਕਿਹਾ ਸੀ ਕਿ ਉਨ੍ਹਾਂ ਦੇ ਨਵੀਂ ਦਿੱਲੀ ਦੇ ਦੌਰੇ ਦਾ ਮਕਸਦ ਰੱਖਿਆ ਮੰਤਰੀ ਦਾ ਧੰਨਵਾਦ ਕਰਨਾ ਸੀ ਕਿ ਉਨ੍ਹਾਂ ਨੇ ਉਪ ਮੁੱਖ ਮੰਤਰੀ ਦੇ ਭਰਾ ਦੇ ਲਈ ਫ਼ੌਜ ਦੀ ਏਅਰ ਐਂਬੂਲੈਂਸ ਦਾ ਪ੍ਰਬੰਧ ਕੀਤਾ, ਜਿਸ ਦੇ ਦੁਆਰਾ ਉਨ੍ਹਾਂ ਦੇ ਭਰਾ ਨੂੰ ਮਦੁਰਈ ਨੂੰ ਚੇਨੱਈ ਪਹੁੰਚਾਇਆ ਗਿਆ।
MK Stalin
ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸਟਾਲਿਨ ਦਾ ਕਹਿਣਾ ਸੀ ਕਿ ਕਿਵੇਂ ਫ਼ੌਜ ਦੇ ਹੈਲੀਕਾਪਟਰ ਦੀ ਵਰਤੋਂ ਵਿਅਕਤੀਗਤ ਤੌਰ 'ਤੇ ਕਿਸੇ ਵਿਅਕਤੀ ਵਿਸ਼ੇਸ਼ ਲਈ ਕੀਤੀ ਜਾ ਸਕਦੀ ਹੈ? ਡੀਐਮਕੇ ਨੇਤਾ ਨੇ ਕਿਹਾ ਕਿ ਪਨੀਰਸੇਲਵਮ ਨੇ ਜਨਤਕ ਤੌਰ 'ਤੇ ਮੰਨਿਆ ਹੈ ਕਿ ਉਹ ਦਿੱਲੀ ਰੱਖਿਆ ਮੰਤਰੀ ਵਲੋਂ ਮਦਦ ਕੀਤੇ ਜਾਣ 'ਤੇ ਉਨ੍ਹਾਂ ਦਾ ਧੰਨਵਾਦ ਕਰਨ ਗਏ ਸਨ। ਸਟਾਲਿਨ ਨੇ ਮੀਡੀਆ ਨੂੰ ਕਿਹਾ ਕਿ ਫ਼ੌਜ ਦੇ ਹੈਲੀਕਾਪਟਰ ਦੀ ਵਰਤੋਂ ਕਿਸੇ ਵਿਅਕਤੀ ਵਿਸ਼ੇਸ਼ ਦੇ ਲਈ ਕੀਤੀ ਗਈ ਅਤੇ ਇਸ ਦੀ ਖ਼ਬਰ ਕਿਸੇ ਨੂੰ ਵੀ ਨਹੀਂ ਹੋਈ ਪਰ ਬਾਅਦ ਵਿਚ ਖ਼ੁਦ ਪਨੀਰਸੇਲਵਮ ਨੇ ਹੀ ਇਸ ਸਬੰਧੀ ਜਾਣਕਾਰੀ ਦਿਤੀ।
O Paneeselvamਸਟਾਲਿਨ ਨੇ ਇਹ ਬਿਆਨ ਉਨ੍ਹਾਂ ਸਵਾਲਾਂ ਦੇ ਜਵਾਬ ਵਿਚ ਦਿਤਾ ਦਿਤਾ ਕਿ ਅਜਿਹੀਆਂ ਖ਼ਬਰਾਂ ਹਨ ਕਿ ਰੱਖਿਆ ਮੰਤਰੀ ਨੇ ਪਨੀਰਸੇਲਵਮ ਨੂੰ ਮਿਲਣ ਤੋਂ ਇਨਕਾਰ ਕਰ ਦਿਤਾ ਹੈ ਕਿਉਂਕਿ ਉਹ ਉਪ ਮੁੱਖ ਮੰਤਰੀ ਦੇ ਇਸ ਬਾਰੇ ਵਿਚ ਜਨਤਕ ਤੌਰ 'ਤੇ ਗੱਲ ਕਰਨ ਤੋਂ ਨਰਾਜ਼ ਹਨ। ਇਸ 'ਤੇ ਸਟਾਲਿਨ ਨੇ ਮੰਗ ਕੀਤੀ ਕਿ ਰੱਖਿਆ ਮੰਤਰੀ ਜਿਨ੍ਹਾਂ ਨੇ ਹੈਲੀਕਾਪਟਰ ਉਪਲਬਧ ਕਰਵਾਇਆ ਅਤੇ ਪਨੀਰਸੇਲਵਮ ਜਿਨ੍ਹਾਂ ਵਲੋਂ ਇਸ ਦੀ ਵਰਤੋਂ ਕੀਤੀ ਗਈ।
Defence Minister Nirmala Sitaraman and MK Stalinਦੋਵਾਂ ਨੂੰ ਅਪਣੇ-ਅਪਣੇ ਅਹੁਦਿਆਂ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਫ਼ੌਜ ਦੇ ਹੈਲੀਕਾਪਟਰ ਦੀ ਨਿੱਜੀ ਵਰਤੋਂ ਨਹੀਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਰੱਖਿਆ ਮੰਤਰੀ ਅਤੇ ਪਨੀਰਸੇਲਵਮ ਨੇ ਕਾਨੂੰਨ ਨੂੰ ਛਿੱਕੇ ਟੰਗ ਕੇ ਇਹ ਕੰਮ ਕੀਤਾ ਹੈ।