ਟਰੈਫ਼ਿਕ ’ਚ ਫਸਿਆ ਸੀ ਡਾਕਟਰ, ਹਸਪਤਾਲ ’ਚ ਤੜਫ਼ ਰਿਹਾ ਸੀ ਮਰੀਜ਼, ਜਾਣੋ ਡਾਕਟਰ ਨੇ ਕਿਵੇਂ ਬਚਾਈ ਜਾਨ
Published : Sep 13, 2022, 12:45 pm IST
Updated : Sep 13, 2022, 12:46 pm IST
SHARE ARTICLE
The doctor was stuck in the traffi
The doctor was stuck in the traffi

ਮਰੀਜ਼ ਦੀ ਜਾਨ ਬਚਾਉਣ ਲਈ 45 ਮਿੰਟ ਤੱਕ ਦੌੜ ਕੇ ਹਸਪਤਾਲ ਪਹੁੰਚਿਆ ਡਾਕਟਰ

 

ਬੰਗਲੁਰੂ: ਮਰੀਜ਼ ਲਈ ਡਾਕਟਰ ਨੂੰ ਰੱਬ ਵੀ ਕਿਹਾ ਜਾਂਦਾ ਹੈ। ਪਰ ਜਦੋਂ ਡਾਕਟਰ ਆਪਣੀ ਜਿੰਮੇਵਾਰੀ ਨਿਭਾਉਣ ਲਈ ਅਜਿਹਾ ਕੁਝ ਕਰ ਜਾਂਦਾ ਹੈ ਕਿ ਉਹ ਇੱਕ ਮਿਸਾਲ ਬਣ ਜਾਂਦਾ ਹੈ। ਬੰਗਲੁਰੂ ਦੇ ਡਾਕਟਰ ਗੋਵਿੰਦ ਨੰਦਕੁਮਾਰ ਨੇ ਅਜਿਹਾ ਹੀ ਕੁਝ ਕੀਤਾ ਹੈ। ਦਰਅਸਲ ਸਰਜਰੀ ਲਈ ਜਾ ਰਹੇ ਡਾਕਟਰ ਦੀ ਕਾਰ ਭਾਰੀ ਟਰੈਫ਼ਿਕ 'ਚ ਫਸ ਗਈ। 30 ਅਗਸਤ ਨੂੰ, ਮਨੀਪਾਲ ਹਸਪਤਾਲ ਦੇ ਗੈਸਟ੍ਰੋਐਂਟਰੌਲੋਜੀ ਸਰਜਨ, ਡਾਕਟਰ ਗੋਵਿੰਦ ਨੰਦਕੁਮਾਰ ਆਵਾਜਾਈ ਦੇ ਵਿਚਕਾਰ ਇੱਕ ਕਾਰ ਵਿਚ ਫਸ ਗਏ ਸਨ। ਇਸ ਸਮੇਂ ਦੌਰਾਨ ਉਹ ਮਰੀਜ਼ ਦੇ ਪਿੱਤੇ ਦੀ ਥੈਲੀ ਦੀ ਸਰਜਰੀ ਕਰਨ ਜਾ ਰਿਹਾ ਸੀ।

ਟਰੈਫ਼ਿਕ ’ਚ ਫਸੇ ਡਾਕਟਰ ਨੇ ਬਿਨ੍ਹਾਂ ਪਰਵਾਹ ਕੀਤੇ ਟਰੈਫ਼ਿਕ ਦੇ ਵਿਚਕਾਰ ਪੈਦਲ ਹੀ ਦੌੜ ਗਿਆ। 3 ਕਿਲੋਮੀਟਰ ਦੂਰ ਹਸਪਤਾਲ ਚ 45 ਮਿੰਟ ਧੁੱਪ ’ਚ ਦੌੜ ਕੇ ਪਹੁੰਚ ਗਿਆ। ਡਾਕਟਰ ਗੋਵਿੰਦ ਨੰਦਕੁਮਾਰ ਨੇ ਕਾਰ ਛੱਡ ਦਿੱਤੀ ਅਤੇ ਇਹ ਧਿਆਨ ਵਿਚ ਰੱਖ ਕੇ ਦੌੜਨ ਲੱਗੇ ਕਿ ਉਨ੍ਹਾਂ ਦਾ ਮਰੀਜ਼ ਸਰਜਰੀ ਲਈ ਪਹਿਲਾਂ ਹੀ ਤਿਆਰ ਸੀ। ਇਸ ਦੇ ਨਾਲ ਹੀ ਕੁਝ ਹੋਰ ਮਰੀਜ਼ ਵੀ ਸਨ ਜੋ ਸਰਜਰੀ ਤੋਂ ਬਾਅਦ ਉਸ ਦਾ ਇੰਤਜ਼ਾਰ ਕਰ ਰਹੇ ਸਨ। 

ਬੰਗਲੁਰੂ ਦੀ ਟਰੈਫ਼ਿਕ ਸਮੱਸਿਆ ਨੂੰ ਦੁਹਰਾਉਂਦੇ ਹੋਏ, ਨੰਦਕੁਮਾਰ ਨੇ ਦੱਸਿਆ ਕਿ “ਮੈਨੂੰ ਕਨਿੰਘਮ ਰੋਡ ਤੋਂ ਸਰਜਾਪੁਰ ਦੇ ਮਨੀਪਾਲ ਹਸਪਤਾਲ ਪਹੁੰਚਣਾ ਸੀ। ਭਾਰੀ ਮੀਂਹ ਅਤੇ ਪਾਣੀ ਭਰ ਜਾਣ ਕਾਰਨ ਹਸਪਤਾਲ ਤੋਂ ਕੁਝ ਕਿਲੋਮੀਟਰ ਅੱਗੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਉੱਥੇ ਆਵਾਜਾਈ ਖੁੱਲ੍ਹਣ ਦੀ ਕੋਈ ਉਮੀਦ ਨਾ ਮਿਲਣ ਤੋਂ ਬਾਅਦ ਮੈਂ ਆਪਣੀ ਕਾਰ ਤੋਂ ਬਾਹਰ ਨਿਕਲ ਕੇ ਲਗਭਗ 45 ਮਿੰਟ ਤੱਕ ਦੌੜਦਾ ਰਿਹਾ ਜਦੋਂ ਤੱਕ ਉਹ ਆਪਣੇ ਮਰੀਜ਼ ਨੂੰ ਦੇਖਣ ਲਈ ਹਸਪਤਾਲ ਨਹੀਂ ਪਹੁੰਚਿਆ। " ਮੈਂ ਟਰੈਫ਼ਿਕ ਖ਼ਤਮ ਹੋਣ ਦੀ ਉਡੀਕ ਵਿਚ ਹੋਰ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ ਸੀ, ਕਿਉਂਕਿ ਮੇਰੇ ਮਰੀਜ਼ਾਂ ਨੂੰ ਓਪਰੇਸ਼ਨ ਖ਼ਤਮ ਹੋਣ ਤੱਕ ਖਾਣ ਦੀ ਆਗਿਆ ਨਹੀਂ ਹੈ," ਉਸ ਨੇ ਕਿਹਾ। ਮੈਂ ਉਨ੍ਹਾਂ ਨੂੰ ਜ਼ਿਆਦਾ ਦੇਰ ਤੱਕ ਇੰਤਜ਼ਾਰ ਨਹੀਂ ਕਰਵਾਉਣਾ ਚਾਹੁੰਦਾ ਸੀ।"

ਡਾ. ਗੋਵਿੰਦ ਨੰਦਕੁਮਾਰ, ਮਨੀਪਾਲ ਹਸਪਤਾਲ ਦੇ ਗੈਸਟ੍ਰੋਐਂਟਰੌਲੋਜੀ ਸਰਜਨ ਪਿਛਲੇ 18 ਸਾਲਾਂ ਤੋਂ ਗੰਭੀਰ ਸਰਜਰੀਆਂ ਕਰ ਰਹੇ ਹਨ ਅਤੇ ਹੁਣ ਤੱਕ 1,000 ਤੋਂ ਵੱਧ ਸਫ਼ਲ ਆਪ੍ਰੇਸ਼ਨ ਕਰ ਚੁੱਕੇ ਹਨ। ਉਹ ਪਾਚਨ ਪ੍ਰਣਾਲੀ ਦੀਆਂ ਸਰਜੀਕਲ ਸਮੱਸਿਆਵਾਂ ਨਾਲ ਨਜਿੱਠਣ ਵਿਚ ਮਾਹਰ ਹਨ। ਉਹ ਗੈਸਟਰੋਇੰਟੇਸਟਾਈਨਲ ਟ੍ਰੈਕਟ ’ਚੋਂ ਟਿਊਮਰ ਅਤੇ ਖ਼ਰਾਬ ਹਿੱਸਿਆਂ ਨੂੰ ਹਟਾਉਣ ਦੀਆਂ ਸਰਜਰੀਆਂ ਕਰਨ ਵਿਚ ਮਾਹਰ ਹੈ।
 

SHARE ARTICLE

ਏਜੰਸੀ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement