ਰਿਵਾਰਡ ਪੁਆਇੰਟ ਦੀ ਵੈੱਬਸਾਈਟ ਹੈਕ ਕਰਨ ਵਾਲਾ IIIT ਗ੍ਰੈਜੂਏਟ ਕਾਬੂ; 4.16 ਕਰੋੜ ਰੁਪਏ ਦਾ ਸਾਮਾਨ ਬਰਾਮਦ
Published : Sep 13, 2023, 4:14 pm IST
Updated : Sep 13, 2023, 4:14 pm IST
SHARE ARTICLE
Andhra Pradesh IIIT graduate hacks website, siphons reward points worth over Rs 4 crore
Andhra Pradesh IIIT graduate hacks website, siphons reward points worth over Rs 4 crore

ਉਸ ਨੇ ਉਨ੍ਹਾਂ ਰਿਵਾਰਡ ਪੁਆਇੰਟਾਂ ਦੀ ਵਰਤੋਂ ਸੋਨੇ ਅਤੇ ਚਾਂਦੀ ਦੀਆਂ ਚੀਜ਼ਾਂ, ਦੋਪਹੀਆ ਵਾਹਨ, ਇਲੈਕਟ੍ਰਾਨਿਕ ਉਪਕਰਣ ਖਰੀਦਣ ਲਈ ਕੀਤੀ।

 

ਬੈਂਗਲੁਰੂ: ਗ੍ਰਾਹਕਾਂ ਨੂੰ ਦਿਤੇ ਜਾਣ ਵਾਲੇ ਰਿਵਾਰਡ ਪੁਆਇੰਟਾਂ ਨੂੰ ਹੈਕ ਕਰਕੇ ਮਹਿੰਗਾ ਸਾਮਾਨ ਖਰੀਦਣ ਵਾਲੇ 23 ਸਾਲਾ ਨੌਜਵਾਨ ਨੂੰ ਦੱਖਣ ਪੂਰਬੀ ਡਵੀਜ਼ਨ ਦੀ ਸੀ.ਈ.ਐਨ. ਥਾਣਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ਦੇ ਰਹਿਣ ਵਾਲੇ ਬੋਮਾਲੂਰ ਲਕਸ਼ਮੀਪਤੀ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 4.16 ਕਰੋੜ ਰੁਪਏ ਦਾ ਸਾਮਾਨ ਬਰਾਮਦ ਕੀਤਾ ਹੈ।

ਇਹ ਵੀ ਪੜ੍ਹੋ: ਮੱਝ ਚੋਰੀ ਮਾਮਲੇ ਵਿਚ ਪੁਲਿਸ ਨੇ 58 ਸਾਲ ਬਾਅਦ ਕੀਤੀ ਕਾਰਵਾਈ, ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

ਮੁਲਜ਼ਮ ਨੇ ਇੰਡੀਅਨ ਇੰਸਟੀਚਿਊਟ ਆਫ਼ ਇਨਫਰਮੇਸ਼ਨ ਟੈਕਨਾਲੋਜੀ (ਆਈ.ਆਈ.ਆਈ.ਟੀ.) ਤੋਂ ਪੜ੍ਹਾਈ ਕੀਤੀ ਅਤੇ ਬਾਅਦ ਵਿਚ ਦੁਬਈ ਅਤੇ ਬੈਂਗਲੁਰੂ ਵਿਚ ਕੁੱਝ ਸਮਾਂ ਪ੍ਰਾਈਵੇਟ ਕੰਪਨੀਆਂ ਵਿਚ ਕੰਮ ਕੀਤਾ। ਬਾਅਦ ਵਿਚ ਉਸ ਨੇ ਕ੍ਰਿਪਟੋ ਕਰੰਸੀ ਵਿਚ ਨਿਵੇਸ਼ ਕਰਨਾ, ਹੈਕਿੰਗ ਬਾਰੇ ਸਿੱਖਿਆ ਅਤੇ ਰਿਵਾਰਡ 360 ਕੰਪਨੀ ਦੀ ਵੈਬਸਾਈਟ ਹੈਕ ਕਰਕੇ ਰਿਵਾਰਡ ਪੁਆਇੰਟਸ ਬਾਰੇ ਜਾਣਕਾਰੀ ਹਾਸਲ ਕੀਤੀ। ਬਾਅਦ ਵਿਚ, ਉਸ ਨੇ ਉਨ੍ਹਾਂ ਰਿਵਾਰਡ ਪੁਆਇੰਟਾਂ ਦੀ ਵਰਤੋਂ ਸੋਨੇ ਅਤੇ ਚਾਂਦੀ ਦੀਆਂ ਚੀਜ਼ਾਂ, ਦੋਪਹੀਆ ਵਾਹਨ, ਇਲੈਕਟ੍ਰਾਨਿਕ ਉਪਕਰਣ ਖਰੀਦਣ ਲਈ ਕੀਤੀ।

ਇਹ ਵੀ ਪੜ੍ਹੋ: ਖਾਲਸਾ ਕਾਲਜ ਦਿੱਲੀ ਦੀ ਵਿਵਾਦਤ ਵੀਡਿਓ 'ਚ ਵੱਡੀ ਕਾਰਵਾਈ, ਵਿਦਿਆਰਥੀਆਂ ਨੂੰ ਕੀਤਾ ਸਸਪੈਂਡ 

ਇਸੇ ਤਰ੍ਹਾਂ ਪ੍ਰਾਈਵੇਟ ਬੈਂਕਾਂ ਅਤੇ ਕੰਪਨੀਆਂ ਦੇ ਗਾਹਕਾਂ ਨੂੰ ਮਿਲਣ ਵਾਲੇ ਰਿਵਾਰਡ ਪੁਆਇੰਟਾਂ ਦੀ ਵੀ ਇਸ ਮੁਲਜ਼ਮ ਵਲੋਂ ਵਰਤੋਂ ਕੀਤੀ ਜਾਂਦੀ ਸੀ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਦੱਖਣ ਪੂਰਬੀ ਡਵੀਜ਼ਨ ਦੇ ਸੀ.ਈ.ਐਨ. ਪੁਲਿਸ ਸਟੇਸ਼ਨ ਵਿਚ ਉਸ ਦੇ ਵਿਰੁਧ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਚਿਤੂਰ ਸਥਿਤ ਸਾਈਬਰ ਹੈਕਰ ਲਕਸ਼ਮੀਪਤੀ ਨੂੰ ਗ੍ਰਿਫਤਾਰ ਕਰ ਲਿਆ।
ਉਸ ਦੇ ਕੋਲੋਂ 5.269 ਕਿਲੋ ਸੋਨਾ, 27.250 ਕਿਲੋ ਚਾਂਦੀ, 11.13 ਲੱਖ ਰੁਪਏ ਨਕਦ, ਵੱਖ-ਵੱਖ ਕੰਪਨੀਆਂ ਦੇ 7 ਦੋਪਹੀਆ ਵਾਹਨ, ਫਲਿੱਪਕਾਰਟ ਵਾਲੇਟ ਤੋਂ 26 ਲੱਖ ਰੁਪਏ, ਅਮੇਜ਼ਨ ਵਾਲੇਟ ਤੋਂ 3.50 ਲੱਖ ਰੁਪਏ, 2 ਲੈਪਟਾਪ, 3 ਮੋਬਾਈਲ ਫੋਨ ਸਮੇਤ ਕੁੱਲ 4.16 ਕਰੋੜ ਰੁਪਏ ਦਾ ਸਾਮਾਨ ਬਰਾਮਦ ਕੀਤਾ ਗਿਆ।

ਇਹ ਵੀ ਪੜ੍ਹੋ: ਜੀ20 ਕਿਤਾਬਚੇ ’ਚ ਅਕਬਰ ਦੀ ਤਾਰੀਫ਼, ਸਿੱਬਲ ਨੇ ਕਸਿਆ ਸਰਕਾਰ ’ਤੇ ਵਿਅੰਗ 

ਬੈਂਗਲੁਰੂ ਸਿਟੀ ਪੁਲਿਸ ਕਮਿਸ਼ਨਰ ਬੀ ਦਯਾਨੰਦ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਰਿਵਾਰਡ ਪੁਆਇੰਟ ਗਾਹਕਾਂ ਤਕ ਨਹੀਂ ਪਹੁੰਚ ਰਹੇ ਸੀ।ਉਨ੍ਹਾਂ ਕਿਹਾ ਕਿ ਇਸ 'ਤੇ ਸ਼ੱਕ ਹੋਣ 'ਤੇ ਕੰਪਨੀ ਨੇ ਸਾਡੇ ਵਿਭਾਗ ਕੋਲ ਸ਼ਿਕਾਇਤ ਦਰਜ ਕਰਵਾਈ। ਸਟਾਫ ਨੇ ਸ਼ਿਕਾਇਤ ਦਰਜ ਕਰਕੇ ਜਾਂਚ ਕੀਤੀ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਇਨਾਮ ਪੁਆਇੰਟਾਂ ਨੂੰ ਨਕਦੀ ਵਿਚ ਬਦਲਿਆ ਜਾ ਸਕਦਾ ਹੈ। ਪੁਲਿਸ ਨੇ ਨਕਦੀ ਜ਼ਬਤ ਕਰ ਲਈ ਹੈ। ਉਸ ਦੇ ਬੈਂਕ ਵਿਚ ਕੁੱਝ ਹੋਰ ਪੈਸੇ ਜਮ੍ਹਾ ਹਨ। ਇਕ ਬੈਂਕ ਖਾਤੇ ਦੇ 26 ਲੱਖ ਰੁਪਏ ਅਤੇ ਦੂਜੇ ਬੈਂਕ ਖਾਤੇ ਦੇ 3 ਲੱਖ ਰੁਪਏ ਫਰੀਜ਼ ਕਰ ਦਿਤੇ ਗਏ ਹਨ।
 

Location: India, Karnataka, Bengaluru

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement