Sex racket busted in Kawardha : ਛੱਤੀਸਗੜ੍ਹ ਦੇ ਕਵਰਧਾ 'ਚ ਸੈਕਸ ਰੈਕੇਟ ਦਾ ਪਰਦਾਫਾਸ਼, 8 ਲੜਕੀਆਂ ਸਮੇਤ 2 ਨੌਜਵਾਨ ਕਾਬੂ
Published : Sep 13, 2024, 7:14 pm IST
Updated : Sep 13, 2024, 7:14 pm IST
SHARE ARTICLE
Sex Racket busted in Kawardha
Sex Racket busted in Kawardha

ਪੁਲਸ ਨੇ ਇਨ੍ਹਾਂ ਸਾਰਿਆਂ ਨੂੰ ਰਾਜਨੰਦਗਾਓਂ ਬਾਈਪਾਸ ਰੋਡ ਸਥਿਤ ਇਕ ਘਰ ਤੋਂ ਗ੍ਰਿਫਤਾਰ ਕੀਤਾ

Sex racket busted in Kawardha :  ਛੱਤੀਸਗੜ੍ਹ ਦੇ ਕਵਰਧਾ ਦੇ ਥਾਣਾ ਕੋਤਵਾਲੀ ਪੁਲਸ ਨੇ ਵੱਡੀ ਕਾਰਵਾਈ ਕਰਦੇ ਹੋਏ ਇਕ ਘਰ 'ਚ ਚੱਲ ਰਹੇ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਮੌਕੇ ਤੋਂ 8 ਲੜਕੀਆਂ ਸਮੇਤ 2 ਨੌਜਵਾਨਾਂ ਨੂੰ ਇਤਰਾਜ਼ਯੋਗ ਹਾਲਤ 'ਚ ਕਾਬੂ ਕੀਤਾ ਗਿਆ ਹੈ। ਪੁਲਸ ਨੇ ਇਨ੍ਹਾਂ ਸਾਰਿਆਂ ਨੂੰ ਰਾਜਨੰਦਗਾਓਂ ਬਾਈਪਾਸ ਰੋਡ ਸਥਿਤ ਇਕ ਘਰ ਤੋਂ ਗ੍ਰਿਫਤਾਰ ਕੀਤਾ ਹੈ।

ਬੀਤੇ ਦਿਨੀਂ ਵੀ ਦੁਰਗ ਵਿੱਚ ਸੈਕਸ ਰੈਕੇਟ ਦਾ ਪਰਦਾਫਾਸ਼ ਹੋਇਆ ਸੀ। ਫੜੀਆਂ ਗਈਆਂ ਕੁਝ ਕੁੜੀਆਂ ਤੋਂ ਐਸਪੀ ਅਭਿਸ਼ੇਕ ਪੱਲਵ ਨੇ ਅਨੋਖੇ ਤਰੀਕੇ ਨਾਲ ਪੁੱਛਗਿੱਛ ਕੀਤੀ। ਆਪਣੀ ਪੁੱਛਗਿੱਛ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿਣ ਵਾਲੇ ਜ਼ਿਲੇ ਦੇ ਐੱਸਪੀ ਅਭਿਸ਼ੇਕ ਪੱਲਵ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। 

ਇਹ ਵਾਇਰਲ ਵੀਡੀਓ ਪੁਰਾਣੀ ਹੈ। ਫੜੇ ਗਏ ਲੜਕੇ-ਲੜਕੀਆਂ ਤੋਂ ਮੀਡੀਆ ਦੇ ਸਾਹਮਣੇ ਪੁੱਛਗਿੱਛ ਕਰਦੇ ਹੋਏ ਐੱਸਪੀ ਡਾਕਟਰ ਅਭਿਸ਼ੇਕ ਪੱਲਵ। ਇਸ ਦੌਰਾਨ ਲੜਕੇ-ਲੜਕੀਆਂ ਨੇ ਕਈ ਖੁਲਾਸੇ ਕੀਤੇ। ਅਭਿਸ਼ੇਕ ਪੱਲਵ ਨੇ ਅਪਰਾਧੀਆਂ ਤੋਂ ਪੁੱਛਗਿੱਛ ਕਰਦੇ ਹੋਏ ਵੀਡੀਓ ਰਿਕਾਰਡਿੰਗ ਕੀਤੀ ,ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀ ਹੈ।

ਪੁਲਿਸ ਨੇ ਮਸਾਜ ਸੈਂਟਰ 'ਤੇ ਛਾਪਾ ਮਾਰਿਆ

ਵਾਇਰਲ ਵੀਡੀਓ ਦੁਰਗ ਜ਼ਿਲ੍ਹੇ ਦੇ ਭਿਲਾਈ ਦੀ ਹੈ। ਅਭਿਸ਼ੇਕ ਪੱਲਵ ਕਾਵਰਧਾ ਤੋਂ ਪਹਿਲਾਂ ਦੁਰਗ ਜ਼ਿਲ੍ਹੇ ਵਿੱਚ ਤਾਇਨਾਤ ਸਨ। ਪੁਲਿਸ ਨੇ ਇੱਕ ਮਾਲ 'ਚ ਚੱਲ ਰਹੇ ਮਸਾਜ ਸੈਂਟਰ 'ਤੇ ਛਾਪਾ ਮਾਰਿਆ ਸੀ। ਪੁਲਿਸ ਨੂੰ ਲੰਬੇ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ। ਜਿਸ ਤੋਂ ਬਾਅਦ ਪੁਲਿਸ ਨੇ ਜਾਲ ਵਿਛਾਉਣ ਲਈ ਆਪਣੀ ਟੀਮ ਦੇ ਇੱਕ ਮੈਂਬਰ ਨੂੰ ਮਸਾਜ ਸੈਂਟਰ ਭੇਜਿਆ। ਸੌਦਾ ਹੋਣ ਤੋਂ ਬਾਅਦ ਜਦੋਂ ਟੀਮ ਮੈਂਬਰ ਨੇ ਇਸ਼ਾਰਾ ਕੀਤਾ ਤਾਂ ਪੁਲਸ ਨੇ ਛਾਪਾ ਮਾਰਿਆ, ਜਿਸ ਤੋਂ ਬਾਅਦ ਪੁਲਸ ਨੇ ਕਈ ਲੜਕੇ-ਲੜਕੀਆਂ ਨੂੰ ਇਤਰਾਜ਼ਯੋਗ ਹਾਲਤ 'ਚ ਗ੍ਰਿਫਤਾਰ ਕਰ ਲਿਆ।

Location: India, Chhatisgarh

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement