
ਮੀ ਟੂ ਮੂਮੈਂਟ’ ਤੂਫ਼ਾਨ ਦਾ ਰੂਪ ਲੈ ਚੁੱਕਾ ਹੈ। ਅਮਰੀਕਾ ਅਤੇ ਭਾਰਤ ਤੱਕ ਦੀਆਂ ਔਰਤਾਂ ਦੇ ਜਿਣਸੀ ਸ਼ੋਸ਼ਣ ਜਾਂ ਮਾਨਸਿਕ ਸ਼ੋਸ਼ਣ ਦੀਆਂ....
ਨਵੀਂ ਦਿੱਲੀ (ਭਾਸ਼ਾ) : ‘ਮੀ ਟੂ ਮੂਮੈਂਟ’ ਤੂਫ਼ਾਨ ਦਾ ਰੂਪ ਲੈ ਚੁੱਕਾ ਹੈ। ਅਮਰੀਕਾ ਅਤੇ ਭਾਰਤ ਤੱਕ ਦੀਆਂ ਔਰਤਾਂ ਦੇ ਜਿਣਸੀ ਸ਼ੋਸ਼ਣ ਜਾਂ ਮਾਨਸਿਕ ਸ਼ੋਸ਼ਣ ਦੀਆਂ ਆਪ ਨਾਲ ਬੀਤੀਆਂ ਕਹਾਣੀਆਂ ਦੱਸ ਰਹੀਆਂ ਸਨ। ‘ਮੀ ਟੂ’ ਦੀ ਭਾਰੀ ਮਿਹਨਤ ‘ਚ ਨਾਨਾ ਪਾਟੇਕਰ-ਆਲੋਕ ਨਾਥ ਵਰਗੇ ਕਲਾਕਾਰ, ਐਮ ਜੇ ਅਕਬਰ ਵਰਗੇ ਰਾਜਨੇਤਾ ਅਤੇ ਨੌਕਰਸ਼ਾਹ ਤੋਂ ਇਲਾਵਾ ਅਰਜੁਨ ਰਣਤੁੰਗਾ-ਲਸਿਥ ਮਲਿੰਗਾ ਵਰਗੇ ਕ੍ਰਿਕਟਰਾਂ ਦੇ ਨਾਮ ਸਾਹਮਣੇ ਆ ਚੁੱਕੇ ਹਨ।
Rahul Johri
ਉਸ ਮੁਮੈਂਟ ‘ਚ ਸ਼ਾਮਲ ਹੋਣ ਵਾਲੇ ਨਵੇਂ ਨਾਮ ਬੀਸੀਸੀਆਈ (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਦੇ ਸੀਈਓ ਰਾਹੁਲ ਜੌਹਰੀ ਦਾ ਹੈ। ਇਕ ਮਹਿਲਾ ਪੱਤਰਕਾਰ ਨੇ ਜੌਹਰੀ ‘ਤੇ ਅਣਉਚਿਤ ਵਰਤਾਓ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਉਸ ਮਹਿਲਾ ਪੱਤਰਕਾਰ ਨੇ ਅਪਣੀ ਪਹਿਚਾਣ ਨਹੀਂ ਦੱਸੀ। ਜੌਹਰੀ 2016 ਤੋਂ ਹੀ ਬੀਸੀਸੀਆਈ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਹੁਦੇ ਉਤੇ ਤਾਇਨਾਤ ਹਨ। ਮਾਈਕ੍ਰੋ ਬਲਾਗਿੰਗ ਸਾਈਟ ਟਵੀਟਰ ਉਤੇ “@PedestrianPoet” ਨਾਮ ਦੇ ਹੈਂਡਲ ਤੋਂ ਈਮੇਲ ਦੀ ਸਕਰੀਨ ਸ਼ਾਟ ਸ਼ੇਅਰ ਕਰਦੇ ਹੋਏ।
Rahul Johri
ਔਰਤ ਵੱਲੋਂ ਬੀਸੀਸੀਆਈ ਸੀਈਓ ਰਾਹੁਲ ਜੌਹਰੀ ‘ਤੇ ਉਸ ਦਾ ਸੈਕਸੂਅਲ ਹਰਾਸ਼ਮੈਂਟ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਸ ਟਵੀਟਰ ਅਕਾਉਂਟ ‘ਤੇ ਜਿਸ ਈਮੇਲ ਦਾ ਸਕਰੀਨ ਸ਼ਾਟ ਸ਼ੇਅਰ ਕੀਤਾ ਗਿਆ ਹੈ। ਉਸ ਨੂੰ ਰਾਹੁਲ ਜੌਹਰੀ ਵੱਲੋਂ ਮਹਿਲਾ ਪੱਤਰਕਾਰ ਨੂੰ ਭੇਜਿਆ ਦੱਸਿਆ ਗਿਆ ਹੈ। ਔਰਤ ਨੇ ਜੌਹਰੀ ‘ਤੇ ਦੋਸ਼ ਲਗਾਇਆ ਹੈ, ਮੇਰੀ ਰਾਹੁਲ ਜੌਹਰੀ ਨਾਲ ਇਕ ਜਾਬ ਆਪ੍ਰਚਿਉਨਟੀ ਦੇ ਸਿਲਸਿਲੇ ‘ਚ ਮੁਲਾਕਾਤ ਹੋਈ ਸੀ। ਅਸੀਂ ਦੋਨੋਂ ਇਕ ਕੋਫ਼ੀ ਦੀ ਦੁਕਾਨ ‘ਤੇ ਮਿਲੇ ਸੀ, ਉਦੋਂ ਰਾਹੁਲ ਜੌਹਰੀ ਨੌਕਰੀ ਦੇ ਬਦਲੇ ਮੈਥੋਂ ਕੁਝ ਚਾਹੁੰਦੇ ਸੀ।