
ਦੇਸ਼ 'ਚ ਬੀਤੇ 24 ਘੰਟਿਆਂ 'ਚ ਕੋਰੋਨਾ ਵਾਇਰਸ ਸੰਕ੍ਰਮਣ ਦੇ 55,342 ਮਾਇਸ ਦੌਰਾਨ 706 ਲੋਕਾਂ ਦੀ ਮੌਤ ਹੋਈ ਹੈ।
ਨਵੀਂ ਦਿੱਲੀ- ਭਾਰਤ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਜਿਸ ਦੇ ਚਲਦੇ ਬੀਤੇ ਦਿਨ ਕੋਰੋਨਾ ਵਾਇਰਸ ਸੰਕ੍ਰਮਣ ਦੇ ਮਾਮਲਿਆਂ 'ਚ ਵੱਡੀ ਗਿਰਾਵਟ ਦਰਜ ਕੀਤੀ ਗਈ। ਸਿਹਤ ਮੰਤਰਾਲੇ ਮੁਤਾਬਕ ਦੇਸ਼ 'ਚ ਬੀਤੇ 24 ਘੰਟਿਆਂ 'ਚ ਕੋਰੋਨਾ ਵਾਇਰਸ ਸੰਕ੍ਰਮਣ ਦੇ 55,342 ਮਾਮਲੇ ਦਰਜ ਕੀਤੇ ਗਏ ਹਨ। ਇਸ ਦੌਰਾਨ 706 ਲੋਕਾਂ ਦੀ ਮੌਤ ਹੋਈ ਹੈ। ਇਸ ਨਾਲ ਕੋਰੋਨਾ ਮਾਮਲਿਆਂ 'ਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ।
corona cases in Ludhianaਦੇਸ਼ ਦੀ ਗੱਲ ਕਰੀਏ ਜੇਕਰ ਕੋਰੋਨਾ ਦੇ ਕੁੱਲ ਮਾਮਲੇ 71,75,881 ਪਹੁੰਚ ਗਏ ਹਨ ਜਿਨ੍ਹਾਂ 'ਚ ਸਰਗਰਮ ਮਾਮਲੇ ਸਿਰਫ਼ 8,38,729 ਹਨ। ਭਾਰਤ 'ਚ ਜਾਨਲੇਵਾ ਕੋਰੋਨਾ ਵਾਇਰਸ ਨੂੰ 62,27,296 ਲੋਕ ਮਾਤ ਦੇ ਚੁੱਕੇ ਹਨ। ਹਾਲਾਂਕਿ ਹੁਣ ਤਕ ਕੋਰੋਨਾ ਵਾਇਰਸ ਸੰਕ੍ਰਮਣ ਦੀ ਲਪੇਟ 'ਚ 1,09,856 ਲੋਕਾਂ ਦੀ ਮੌਤ ਹੋ ਚੁੱਕੀ ਹੈ।
Coronavirusਪੰਜਾਬ ਵਿੱਚ ਲੰਘੇ 24 ਘੰਟੇ ਦੌਰਾਨ ਕੋਰੋਨਾ ਕਾਰਨ 27 ਮੌਤਾਂ ਦੇ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਹੁਣ ਸੂਬੇ ਵਿੱਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 3,860 ਹੋ ਗਈ ਹੈ ਅਤੇ 581 ਨਵੇਂ ਮਾਮਲੇ ਆਏ ਹਨ। ਸ਼ਹਿਰਾਂ ਵਿੱਚ ਨਵੇਂ ਕੋਰੋਨਾ ਕੇਸ ਆਏ ਹਨ ਉਨ੍ਹਾਂ ਵਿੱਚ ਜਲੰਧਰ (82 ਮਾਮਲੇ), ਲੁਧਿਆਣਾ (62 ਮਾਮਲੇ), ਮੋਹਾਲੀ (58 ਮਾਮਲੇ) ਅਤੇ ਬਠਿੰਡਾ (54 ਮਾਮਲੇ) ਸ਼ਾਮਲ ਹੈ।