
11 ਸੀਟਾਂ 'ਚੋਂ 10 ਸੀਟਾਂ ਉਤਰ ਪ੍ਰਦੇਸ਼ 'ਚੋਂ ਤੇ ਇਕ ਸੀਟ ਉਤਰਾਖੰਡ ਤੋਂ ਹੈ। ਇਨ੍ਹਾਂ ਸੀਟਾਂ ਤੋਂ ਮੈਂਬਰਾਂ ਦਾ ਕਾਰਜਕਾਲ 25 ਨਵੰਬਰ ਨੂੰ ਖ਼ਤਮ ਹੋਣ ਵਾਲਾ ਹੈ।
ਨਵੀਂ ਦਿੱਲੀ - ਭਾਰਤੀ ਚੋਣ ਕਮਿਸ਼ਨ ਵਲੋਂ ਨਵੰਬਰ ਨੂੰ ਹੋਣ ਜਾ ਰਹੀਆਂ ਰਾਜ ਸਭਾ ਦੀਆਂ 11 ਸੀਟਾਂ ਲਈ ਚੋਣਾਂ ਦੀਆਂ ਤਕੀਕਾਂ ਦਾ ਐਲਾਨ ਕਰ ਦਿੱਤਾ ਹੈ। ਇਹ ਚੋਣਾਂ 9 ਨਵੰਬਰ ਨੂੰ ਕਰਵਾਈਆਂ ਜਾਣਗੀਆਂ। ਇਸ ਦਿਨ ਹੀ ਯਾਨੀ ਕਿ 9 ਨਵੰਬਰ ਨੂੰ ਹੀ ਨਤੀਜਾ ਜਾਰੀ ਕੀਤਾ ਜਾਵੇਗਾ।
ਸੀਟਾਂ ਦੀ ਵੰਡ
ਦੱਸ ਦੇਈਏ ਕਿ 11 ਸੀਟਾਂ 'ਚੋਂ 10 ਸੀਟਾਂ ਉਤਰ ਪ੍ਰਦੇਸ਼ 'ਚੋਂ ਤੇ ਇਕ ਸੀਟ ਉਤਰਾਖੰਡ ਤੋਂ ਹੈ। ਇਨ੍ਹਾਂ ਸੀਟਾਂ ਤੋਂ ਮੈਂਬਰਾਂ ਦਾ ਕਾਰਜਕਾਲ 25 ਨਵੰਬਰ ਨੂੰ ਖ਼ਤਮ ਹੋਣ ਵਾਲਾ ਹੈ। 11 ਨਵੰਬਰ ਤੋਂ ਪਹਿਲਾਂ ਚੋਣਾਂ ਨੂੰ ਪੂਰਾ ਕੀਤਾ ਜਾਣਾ ਹੈ। ਗੌਰਤਲਬ ਹੈ ਕਿ ਚੋਣ ਕਮਿਸ਼ਨ ਵੱਲੋਂ 20 ਅਕਤੂਬਰ ਨੂੰ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ।
ecਦੇਖੋ ਤਾਰੀਕਾਂ
ਨਾਮਜ਼ਦਗੀਆਂ ਦਾਖ਼ਲ ਕਰਨ ਦੀ ਆਖ਼ਰੀ ਤਰੀਕ- 27 ਅਕਤੂਬਰ
ਨਾਮਜ਼ਦਗੀਆਂ ਵਾਪਸ ਲਈ - 2 ਅਕਤੂਬਰ
ਵੋਟਾਂ ਦਾ ਸਮਾਂ
ਇਹ ਚੋਣਾਂ ਲਈ ਵੋਟਾਂ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤਕ ਪੈਣਗੀਆਂ।