ਖੇਤੀ ਸੁਧਾਰਾਂ ਨਾਲ ਕਿਸਾਨਾਂ ਨੂੰ ਉੱਦਮੀ ਬਣਨ 'ਚ ਮਿਲੇਗੀ ਮਦਦ- ਪੀਐਮ ਮੋਦੀ
Published : Oct 13, 2020, 4:29 pm IST
Updated : Oct 13, 2020, 4:29 pm IST
SHARE ARTICLE
Farm reforms will help turn farmers into entrepreneurs: PM Modi
Farm reforms will help turn farmers into entrepreneurs: PM Modi

ਪੀਐਮ ਮੋਦੀ ਨੇ ਜਾਰੀ ਕੀਤੀ ਸਾਬਕਾ ਕੇਂਦਰੀ ਮੰਤਰੀ ਬਾਲਾ ਸਾਹਿਬ ਵਿਖੇ ਪਾਟਿਲ ਦੀ ਆਤਮਕਥਾ 

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸਾਬਕਾ ਕੇਂਦਰੀ ਮੰਤਰੀ ਬਾਲਾ ਸਾਹਿਬ ਵਿਖੇ ਪਾਟਿਲ ਦੀ ਆਤਮਕਥਾ ਜਾਰੀ ਕੀਤੀ। ਉਹਨਾਂ ਨੇ ਖੇਤੀਬਾੜੀ ਅਤੇ ਸਹਿਕਾਰਤਾ ਦੇ ਖੇਤਰ ਵਿਚ ਉਹਨਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਮੋਦੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਕਿਸਾਨਾਂ ਨੂੰ ਅੰਨਦਾਤਾ ਦੀ ਭੂਮਿਕਾ ਤੋਂ ਅੱਗੇ ਉਦਮੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।

PM MODIPM MODI

ਵੀਡੀਓ ਕਾਨਫਰੰਸ ਜ਼ਰੀਏ ਅਯੋਜਿਤ ਇਸ ਸਮਾਰੋਹ ਵਿਚ ਪ੍ਰਧਾਨ ਮੰਤਰੀ ਨੇ 'ਪ੍ਰਵਰ ਰੂਰਲ ਐਜੁਕੇਸ਼ਨ ਸੁਸਾਇਟੀ' ਦਾ ਨਾਂਅ ਬਦਲ ਕੇ 'ਲੋਕਨੇਤੇ ਡਾਕਟਰ ਬਾਲਾ ਸਾਹਿਬ ਵਿਖੇ ਪਾਟਿਲ ਪ੍ਰਵਰ ਰੂਰਲ ਐਜੁਕੇਸ਼ਨ ਸੁਸਾਇਟੀ' ਵੀ ਰੱਖਿਆ। ਇਸ ਸਮਾਰੋਹ ਵਿਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਅਤੇ ਸਾਬਕਾ ਮੁੱਖ ਮੰਤਰੀ ਦਵਿੰਦਰ ਫੜਣਵੀਸ ਸਮੇਤ ਵਿਖੇ ਪਾਟਿਲ ਪਰਿਵਾਰ ਦੇ ਮੈਂਬਰ ਵੀ ਸ਼ਾਮਲ ਹੋਏ।

FarmerFarmer

ਇਸ ਮੌਕੇ ਮੋਦੀ ਨੇ ਕਿਹਾ ਕਿ ਪਿੰਡ, ਗਰੀਬ, ਕਿਸਾਨਾਂ ਦਾ ਜੀਵਨ ਅਸਾਨ ਬਣਾਉਣਾ, ਉਹਨਾਂ ਦੇ ਦੁੱਖਾਂ ਨੂੰ ਘੱਟ ਕਰਨਾ ਵਿਖੇ ਪਾਟਿਲ ਦੇ ਜੀਵਨ ਦਾ ਮੁੱਖ ਮਕਸਦ ਰਿਹਾ। ਪਿਛਲੀਆਂ ਸਰਕਾਰਾਂ 'ਤੇ ਹਮਲਾ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਇਕ ਅਜਿਹਾ ਦੌਰ ਵੀ ਆਇਆ ਜਦੋਂ ਦੇਸ਼ ਕੋਲ ਢਿੱਡ ਭਰਨ ਲਈ ਲੋੜੀਂਦਾ ਅਨਾਜ ਨਹੀਂ ਸੀ।

FARMERFARMER

ਉਸ ਦੌਰ ਵਿਚ ਸਰਕਾਰਾਂ ਦਾ ਪੂਰਾ ਜ਼ੋਰ ਉਤਪਾਦਨ ਵਧਾਉਣ 'ਤੇ ਰਿਹਾ। ਉਹਨਾਂ ਨੇ ਕਿਹਾ, 'ਉਤਪਾਦਕਤਾ ਦੀ ਚਿੰਤਾ ਵਿਚ ਸਰਕਾਰਾਂ ਦਾ ਧਿਆਨ ਕਿਸਾਨਾਂ ਦੇ ਫਾਇਦੇ ਵੱਲ ਗਿਆ ਹੀ ਨਹੀਂ। ਉਸ ਦੀ ਆਮਦਨੀ ਲੋਕ ਭੁੱਲ ਹੀ ਗਏ ਪਰ ਪਹਿਲੀ ਵਾਰ ਇਸ ਸੋਚ ਨੂੰ ਬਦਲਿਆ ਗਿਆ। ਦੇਸ਼ ਨੇ ਪਹਿਲੀ ਵਾਰ ਕਿਸਾਨਾਂ ਦੀ ਆਮਦਨ ਦੀ ਚਿੰਤਾ ਕੀਤੀ ਹੈ।'

MSPMSP

ਉਹਨਾਂ ਨੇ ਕਿਹਾ ਚਾਹੇ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਨੂੰ ਲਾਗੂ ਕਰਨ ਦੀ ਗੱਲ ਹੋ ਜਾਂ ਉਸ ਨੂੰ ਵਧਾਉਣ ਦਾ ਫੈਸਲਾ ਜਾਂ ਬਿਹਤਰ ਫਸਲ ਬੀਮਾ, ਸਰਕਾਰਾਂ ਨੇ ਹਰ ਛੋਟੀ ਤੋਂ ਛੋਟੀ ਪਰੇਸ਼ਾਨੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement