
ਜੈ ਰਾਮ ਠਾਕੁਰ ਕੁਝ ਦਿਨ ਪਹਿਲਾਂ ਅਟਲ ਟਨਲ ਦੇ ਉਦਘਾਟਨ ਸਮੇਂ ਬੰਜਾਰ ਦੇ ਵਿਧਾਇਕ ਸੁਰੇਂਦਰ ਸ਼ੌਰੀ ਦੇ ਸੰਪਰਕ ਵਿੱਚ ਆਏ ਸੀ।
ਸ਼ਿਮਲਾ- ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਦੱਸ ਦੇਈਏ ਕਿ ਜੈ ਰਾਮ ਠਾਕੁਰ ਕੁਝ ਦਿਨ ਪਹਿਲਾਂ ਅਟਲ ਟਨਲ ਦੇ ਉਦਘਾਟਨ ਸਮੇਂ ਬੰਜਾਰ ਦੇ ਵਿਧਾਇਕ ਸੁਰੇਂਦਰ ਸ਼ੌਰੀ ਦੇ ਸੰਪਰਕ ਵਿੱਚ ਆਏ ਸੀ। ਇਸ ਪ੍ਰੋਗਰਾਮ 'ਚ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਸ਼ਾਮਲ ਹੋਏ ਸੀ। ਉਨ੍ਹਾਂ ਵੱਲੋਂ ਅਟਲ ਰੋਹਤਾਂਗ ਟਨਲ ਦਾ ਉਦਘਾਟਨ ਕੀਤਾ ਗਿਆ ਸੀ।
CM ਗੌਰਤਲਬ ਹੈ ਕਿ ਮੁੱਖ ਮੰਤਰੀ ਨੇ ਖ਼ੁਦ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਉਹ 5 ਅਕਤੂਬਰ ਤੋਂ ਆਪਣੇ ਸਰਕਾਰੀ ਘਰ 'ਚ ਸਨ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੇ ਕੋਰੋਨਾ ਦੇ ਹਲਕੇ ਲੱਛਣ ਹਨ ਉਨ੍ਹਾਂ ਨੂੰ ਹਸਪਤਾਲ ਜਾਣ ਦੀ ਜ਼ਰੂਰਤ ਨਹੀਂ ਹੈ।