
ਇਹ ਵੀਡੀਓ 8 ਅਕਤੂਬਰ ਦੀ ਹੈ
ਨਵੀਂ ਦਿੱਲੀ - ਸੋਸ਼ਲ ਮੀਡੀਆ ਇਕ ਅਜਿਹੀ ਚੀਜ਼ ਹੈ ਜਿਸ 'ਤੇ ਇਕ ਵੀਡੀਓ ਪਾਉਣ ਦੀ ਦੇਰ ਹੀ ਹੁੰਦੀ ਹੈ ਉਹ ਮਿੰਟਾਂ ਸਕਿੰਟਾਂ 'ਚ ਹੀ ਵਾਇਰਲ ਹੋ ਜਾਂਦੀ ਹੈ। ਤੇ ਹੁਣ ਇਕ ਛੋਟੇ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਇਹ ਬੱਚਾ ਆਈਟੀਬੀਪੀ ਦੇ ਜਵਾਨਾਂ ਨੂੰ ਸਲਿਊਟ ਕਰਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਤੋਂ ਪਤਾ ਲੱਗਦਾ ਹੈ ਕਿ ਦੇਸ਼ਭਗਤੀ ਕਿਸੇ ਉਮਰ ਦੀ ਮੁਹਤਾਜ਼ ਨਹੀਂ ਹੁੰਦੀ।
Kid learns to salute from ITBP soldier in Ladakh
ਇਹ ਵੀਡੀਓ ਲੱਦਾਖ ਦੇ ਚੁਸ਼ੂਲ ਇਲਾਕੇ ਦਾ ਹੈ। ਬੱਚੇ ਨੂੰ ਸਲਿਊਟ ਕਰਦਾ ਦੇਖ ਕੇ ਮੌਜੂਦਾਂ ਜਵਾਨਾਂ ਨੇ ਬੱਚੇ ਨੂੰ ਸਹੀ ਤਰ੍ਹਾਂ ਸਲਿਊਟ ਕਰਨਾ ਸਿਖਾਇਆ। ਜਦੋਂ ਜਵਾਨਾਂ ਨੇ ਬੱਚੇ ਨੂੰ ਸਲਿਊਟ ਕਰਨਾ ਸਿਖਾਇਆ ਤਾਂ ਉਸ ਤੋਂ ਬਾਅਦ ਬੱਚੇ ਨੇ ਚੰਗੀ ਤਰ੍ਹਾਂ ਜਵਾਨਾਂ ਨੂੰ ਸਲਿਊਟ ਕੀਤਾ। ਦਰਅਸਲ ਇਹ ਵੀਡੀਓ 8 ਅਕਤੂਬਰ ਦੀ ਹੈ।
Salute!
— ITBP (@ITBP_official) October 11, 2020
Namgyal, a local kid in Chushul, Ladakh saluting the ITBP troops passing by.
The enthusiastic kid saluting with high josh was randomly clicked by an ITBP Officer on 8 October morning. pic.twitter.com/dak8vV8qCJ
ਵੀਡੀਓ ਵਿਚ ਬੱਚੇ ਨੂੰ ਕਿਹਾ ਜਾ ਰਹੇ ਹੈ ਕਿ ਉਹ ਆਪਣੀਆਂ ਲੱਤਾਂ ਖੋਲ੍ਹ ਕੇ ਨਹੀਂ ਲੱਤਾਂ ਜੋੜ ਕੇ ਸਲਾਮ ਕਰੇ। ਜਵਾਨਾਂ ਦੇ ਕਹਿਣ 'ਤੇ ਬੱਚਾ ਸਾਵਧਾਨ ਵਿਸ਼ਰਾਮ ਕਰਦਾ ਹੈ ਤੇ ਦੁਬਾਰਾ ਜਵਾਨਾਂ ਨੂੰ ਸਲਿਊਟ ਕਰਦਾ ਹੈ। ਜਦੋਂ ਤੋਂ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਹੈ, ਇਹ ਜ਼ਬਰਦਸਤ ਵਾਇਰਲ ਹੋ ਗਈ ਹੈ। ਇਸ ਵੀਡੀਓ ਨੂੰ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਟਵਿੱਟਰ ਉੱਤੇ ਡੇਢ ਲੱਖ ਤੋਂ ਵੱਧ ਲੋਕਾਂ ਨੇ ਵੇਖਿਆ ਹੈ।
ਇਕ ਯੂਜ਼ਰ ਨੇ ਲਿਖਿਆ ਕਿ ਲੱਦਾਖ ਵਰਗੀ ਜਗ੍ਹਾ ਵਿਚ ਰਹਿਣ ਤੋਂ ਬਾਅਦ ਵੀ ਬੱਚੇ ਵਿਚ ਦੇਸ਼ ਭਗਤੀ ਦੀ ਭਾਵਨਾ ਕੁੱਟ-ਕੁੱਟ ਕੇ ਭਰੀ ਹੋਈ ਹੈ। ਲੋਕਾਂ ਨੇ ਕਿਹਾ ਕਿ ਦੇਸ਼ ਨੂੰ ਸੈਨਿਕਾਂ ਦਾ ਸਨਮਾਨ ਕਰਨ ਵਾਲੇ ਨਾਗਰਿਕਾਂ ਦੀ ਜ਼ਰੂਰਤ ਹੈ।