
ਕੇਂਦਰ ਨੇ ਦਿੱਤਾ ਅਧਿਕਾਰ
ਚੰਡੀਗੜ੍ਹ : ਕੇਂਦਰ ਸਰਕਾਰ ਨੇ ਪੰਜਾਬ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਦਰਅਸਲ, ਗ੍ਰਹਿ ਮੰਤਰਾਲੇ ਨੇ ਪੰਜਾਬ, ਪੱਛਮੀ ਬੰਗਾਲ ਅਤੇ ਅਸਾਮ ਵਿੱਚ ਬੀਐਸਐਫ ਦੇ ਅਧਿਕਾਰ ਖੇਤਰ ਨੂੰ ਵਧਾਉਣ ਦਾ ਐਲਾਨ ਕੀਤਾ ਹੈ।
BSF
ਇਸ ਆਦੇਸ਼ ਦੇ ਤਹਿਤ ਬੀ.ਐੱਸ.ਐਫ. ਨੂੰ ਤਲਾਸ਼ੀ ਤੋਂ ਲੈ ਕੇ ਗ੍ਰਿਫ਼ਤਾਰੀ ਤੱਕ ਦੇ ਅਧਿਕਾਰ ਦਿੱਤੇ ਗਏ ਹਨ | ਬੀ.ਐੱਸ.ਐਫ. ਦੇ ਅਧਿਕਾਰ 'ਚ ਇਜ਼ਾਫਾ ਕਰਦੇ ਹੋਏ ਹੁਣ 15 ਦੀ ਥਾਂ 50 ਕਿੱਲੋਮੀਟਰ ਤੱਕ ਤਲਾਸ਼ੀ ਦਾ ਦਾਇਰਾ ਵਧਾ ਦਿੱਤਾ ਗਿਆ ਹੈ