ਮਾਮੂਲੀ ਝਗੜੇ ਦੇ ਚਲਦਿਆਂ BSc ਦੇ ਵਿਦਿਆਰਥੀ ਦੀ ਕੁੱਟਮਾਰ, ਹਸਪਤਾਲ 'ਚ ਇਲਾਜ ਦੌਰਾਨ ਤੋੜਿਆ ਦਮ
Published : Oct 13, 2021, 1:11 pm IST
Updated : Oct 13, 2021, 2:00 pm IST
SHARE ARTICLE
Haryana Mob Lynching
Haryana Mob Lynching

ਮਹਿੰਦਰਗੜ੍ਹ ਪੁਲਿਸ ਨੇ 6 ਤੋਂ ਵੱਧ ਲੋਕਾਂ ਦੇ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ।

 

ਰੇਵਾੜੀ: ਹਰਿਆਣਾ ਦੇ ਮਹਿੰਦਰਗੜ੍ਹ ਵਿਚ ਇੱਕ ਪਛੜੀ ਜਾਤੀ ਦੇ ਵਿਦਿਆਰਥੀ ਉੱਤੇ ਬੇਰਹਿਮੀ ਨਾਲ ਲਾਠੀਆਂ ਨਾਲ ਵਾਰ ਕਰਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਹਮਲੇ ਵਿਚ ਜ਼ਖਮੀ ਵਿਦਿਆਰਥੀ ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ। ਵਾਇਰਲ ਵੀਡੀਓ ਵਿਚ, ਬਦਮਾਸ਼ਾਂ 'ਤੇ ਹਮਲਾ ਕਰਨ ਦੇ ਨਾਲ-ਨਾਲ ਉਹ ਵਿਦਿਆਰਥੀ ਨੂੰ ਪਾਣੀ ਵੀ ਦਿੰਦੇ ਹੋਏ ਨਜ਼ਰ ਆਏ।

ਹੋਰ ਪੜ੍ਹੋ: PM ਮੋਦੀ ਨੇ ਪ੍ਰਧਾਨ ਮੰਤਰੀ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਕੀਤਾ ਲਾਂਚ

PHOTOPHOTO

ਦਰਅਸਲ, ਘਟਨਾ 9 ਅਕਤੂਬਰ ਦੀ ਹੈ, ਪਰ ਇਸ ਦਾ ਵੀਡੀਓ ਹੁਣ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਮਹਿੰਦਰਗੜ੍ਹ ਪੁਲਿਸ ਨੇ 6 ਤੋਂ ਵੱਧ ਲੋਕਾਂ ਦੇ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ। ਇਕ ਦੋਸ਼ੀ ਵਿੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਦਾਲਤ ਨੇ ਉਸ ਨੂੰ ਦੋ ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਪੋਸਟਮਾਰਟਮ ਰਿਪੋਰਟ ਵਿਚ ਇਹ ਵੀ ਸਾਹਮਣੇ ਆਇਆ ਕਿ ਗੌਰਵ ਦੀ ਮੌਤ ਦਾ ਕਾਰਨ ਬੇਰਹਿਮੀ ਨਾਲ ਕੁੱਟਣਾ ਸੀ।

ਹੋਰ ਪੜ੍ਹੋ: ਔਰਤ ਨਾਲ ਇਤਰਾਜ਼ਯੋਗ ਗੱਲਬਾਤ ਕਰਨ 'ਤੇ ਤਿੰਨ ਪੁਲਿਸ ਮੁਲਾਜ਼ਮ ਮੁਅੱਤਲ

PHOTOPHOTO

18 ਸਾਲਾ ਵਿਦਿਆਰਥੀ ਗੌਰਵ ਯਾਦਵ, ਜੋ ਮਹਿੰਦਰਗੜ੍ਹ ਜ਼ਿਲ੍ਹੇ ਦੇ ਪਿੰਡ ਬਵਾਨਾ ਦਾ ਰਹਿਣ ਵਾਲਾ ਸੀ, 9 ਅਕਤੂਬਰ ਨੂੰ ਮਹੇਂਦਰਗੜ੍ਹ ਤੋਂ ਸਾਈਕਲ 'ਤੇ ਘਰ ਪਰਤ ਰਿਹਾ ਸੀ। ਉਸ ਨੂੰ ਰਸਤੇ ਵਿਚ ਪਿੰਡ ਮਾਲੜਾ ਵਿਚ ਨਹਿਰ ਦੇ ਕੋਲ ਰਵੀ, ਕਪਤਾਨ, ਅਜੇ ਅਤੇ ਮੋਹਨ ਸਮੇਤ 10 ਤੋਂ ਵੱਧ ਲੋਕਾਂ ਨੇ ਰੋਕਿਆ। ਇਸ ਤੋਂ ਪਹਿਲਾਂ ਕਿ ਗੌਰਵ ਕੁਝ ਸਮਝਦਾ, ਬਦਮਾਸ਼ਾਂ ਨੇ ਉਸ ਨੂੰ ਚਾਰੇ ਪਾਸਿਓਂ ਘੇਰ ਲਿਆ। ਇੱਕ ਮੁਲਜ਼ਮ ਘਟਨਾ ਦਾ ਵੀਡੀਓ ਬਣਾ ਰਿਹਾ ਸੀ ਅਤੇ ਹੋਰਾਂ ਨੇ ਗੌਰਵ 'ਤੇ ਲਾਠੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇੱਕ ਵਿਅਕਤੀ ਉਸ ਨੂੰ ਬਚਾਉਣ ਲਈ ਵੀ ਆਉਂਦਾ ਹੈ, ਪਰ ਦੋਸ਼ੀ ਉਸ ਨੂੰ ਉਥੋਂ ਹਟਾ ਦਿੰਦੇ ਹਨ।

ਹੋਰ ਪੜ੍ਹੋ: ਮਾਨਾਂ ਤਲਵੰਡੀ ਪਹੁੰਚੀ ਸ਼ਹੀਦ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਦੀ ਦੇਹ

PHOTOPHOTO

ਗੌਰਵ ਉਨ੍ਹਾਂ ਸਾਹਮਣੇ ਹੱਥ ਜੋੜਦਾ ਰਿਹਾ, ਪਰ ਦੋਸ਼ੀ ਉਸ 'ਤੇ ਹਮਲਾ ਕਰਦੇ ਰਹੇ। ਕੁਝ ਦੇਰ ਰੁਕਣ ਤੋਂ ਬਾਅਦ ਦੋਸ਼ੀ ਗੌਰਵ ਨੂੰ ਪਾਣੀ ਪਿਲਾਉਂਦੇ ਅਤੇ ਫਿਰ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੰਦੇ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਬਦਮਾਸ਼ ਉਸ ਨੂੰ ਇੱਕ ਹੋਟਲ ਦੇ ਪਿੱਛੇ ਲੈ ਗਏ ਅਤੇ ਉੱਥੇ ਵੀ ਗੌਰਵ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਕੁਝ ਦੇਰ ਬਾਅਦ ਦੋਸ਼ੀ ਉਸ ਨੂੰ ਬੇਹੋਸ਼ ਛੱਡ ਕੇ ਭੱਜ ਗਏ। ਗੌਰਵ ਦੇ ਰਿਸ਼ਤੇਦਾਰ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਉਸੇ ਦਿਨ ਉਸ ਦੀ ਮੌਤ ਹੋ ਗਈ। ਸੂਤਰਾਂ ਅਨੁਸਾਰ 15 ਸਤੰਬਰ ਨੂੰ ਇਲਾਕੇ ਵਿਚ ਦੇਵੀ ਜਾਗਰਣ ਦੌਰਾਨ ਗੌਰਵ ਅਤੇ ਰਵੀ ਦੇ ਵਿਚ ਕਿਸੇ ਮੁੱਦੇ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਕਾਰਨ ਗੌਰਵ ਦੀ ਕੁੱਟਮਾਰ ਕੀਤੀ ਗਈ। ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ 3 ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਹੈ।

Location: India, Haryana

SHARE ARTICLE

ਏਜੰਸੀ

Advertisement

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM
Advertisement