
ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਵਿੱਚ ਫੋਨ 'ਤੇ ਇੱਕ ਔਰਤ ਨਾਲ ਇਤਰਾਜ਼ਯੋਗ ਗੱਲਬਾਤ ਕਰਨ ਦੇ ਮਾਮਲੇ 'ਚ ਇੱਕ ਸਬ ਇੰਸਪੈਕਟਰ ਸਣੇ 3 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ.
ਬੈਤੂਲ : ਮੱਧ ਪ੍ਰਦੇਸ਼ ਦੇ ਬੈਤੂਲ (Betul Madhya Pradesh) ਜ਼ਿਲ੍ਹੇ ਵਿੱਚ ਫੋਨ 'ਤੇ ਇੱਕ ਔਰਤ ਨਾਲ ਇਤਰਾਜ਼ਯੋਗ ਢੰਗ ਨਾਲ ਗੱਲਬਾਤ ਕਰਨ ਦੇ ਮਾਮਲੇ ਵਿੱਚ ਇੱਕ ਸਬ ਇੰਸਪੈਕਟਰ ਸਣੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
Madhya pradesh police
ਹੋਰ ਪੜ੍ਹੋ: ਗੁਜਰਾਤ ਦੀ ਤਰ੍ਹਾਂ ਭਾਜਪਾ ਸਰਕਾਰ ਵਲੋਂ ਹੁਣ ਮੇਘਾਲਿਆ ’ਚੋਂ ਸਿੱਖਾਂ ਨੂੰ ਉਜਾੜਨ ਦੀ ਤਿਆਰੀ
ਪੁਲਿਸ ਅਧਿਕਾਰੀ ਨਮਰਤਾ ਸੌਂਧਿਯਾ ਨੇ ਦੱਸਿਆ ਕਿ ਔਰਤ ਦੇ ਪਤੀ ਨੇ ਬੈਤੂਲ (Betul Madhya Pradesh) ਦੀ ਜ਼ਿਲ੍ਹਾ ਪੁਲਿਸ ਕਮਿਸ਼ਨਰ ਸਿਮਾਲਾ ਪ੍ਰਸਾਦ ਨੂੰ ਸ਼ਿਕਾਇਤ ਕੀਤੀ ਕਿ ਤਿੰਨ ਪੁਲਿਸ ਮੁਲਾਜ਼ਮਾਂ ਨੇ ਫੋਨ 'ਤੇ ਉਸਦੀ ਪਤਨੀ ਨਾਲ ਲੰਮੀ ਅਤੇ ਇਤਰਾਜ਼ਯੋਗ ਗੱਲਬਾਤ ਕੀਤੀ। ਅਧਿਕਾਰੀ ਨੇ ਦੱਸਿਆ ਕਿ ਇਸ ਕਾਰਨ ਸ਼ਿਕਾਇਤਕਰਤਾ ਅਤੇ ਉਸ ਦੀ ਪਤਨੀ ਵਿਚਕਾਰ ਝਗੜਾ ਹੋਣ ਲਗਾ ।
ਹੋਰ ਪੜ੍ਹੋ: ਸੰਪਾਦਕੀ: ਚੀਨ ‘ਸੁਪਰ ਪਾਵਰ’ ਬਣਨ ਦੇ ਚੱਕਰ ਵਿਚ ਭਾਰਤ ਨਾਲ ਪੰਗਾ ਲੈਣ ਲਈ ਅੜ ਬੈਠਾ!
ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਵਲੋਂ ਸ਼ਿਕਾਇਤ ਦੀ ਜਾਂਚ ਅਤੇ ਤੱਥਾਂ ਦਾ ਸੱਚ ਜਾਨਣ ਤੋਂ ਬਾਅਦ ਪੁਲਿਸ ਕਮਿਸ਼ਨਰ ਸਿਮਾਲਾ ਪ੍ਰਸਾਦ ਨੇ ਜ਼ਿਲ੍ਹੇ ਦੇ ਆਮਲਾ ਪੁਲਿਸ ਥਾਣੇ ਵਿੱਚ ਤੈਨਾਤ ਸਬ ਇੰਸਪੈਕਟਰ ਅਮਿਤ ਪੰਵਾਰ, ਹੈੱਡ ਕਾਂਸਟੇਬਲ ਬਲਰਾਮ ਸਰਯਾਮ ਅਤੇ ਕਾਂਸਟੇਬਲ ਆਦਿਤਿਅ ਬੇਲੇ ਨੂੰ ਮੁਅੱਤਲ ਕਰ ਦਿੱਤਾ।