Earthquake News: ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਡਰੇ ਲੋਕ ਘਰਾਂ ਵਿਚੋਂ ਭੱਜੇ ਬਾਹਰ
Published : Oct 13, 2024, 11:39 am IST
Updated : Oct 13, 2024, 11:48 am IST
SHARE ARTICLE
Assam Earthquake News in punjabi
Assam Earthquake News in punjabi

Earthquake News: ਸਵੇਰੇ 07:47:33 'ਤੇ ਆਏ ਭੂਚਾਲ ਦੀ ਰਿਕਟਰ ਸਕੇਲ 'ਤੇ ਤੀਬਰਤਾ 4.2 ਮਾਪੀ ਗਈ।

Assam Earthquake News in punjabi: ਦੇਸ਼ ਦੀ ਧਰਤੀ ਅੱਜ ਸਵੇਰੇ ਮੁੜ ਭੂਚਾਲ ਨਾਲ ਹਿੱਲੀ। ਅੱਜ ਸਵੇਰੇ 6.15 ਵਜੇ ਜੰਮੂ-ਕਸ਼ਮੀਰ ਦੇ ਡੋਡਾ, ਚਿਨਾਬ ਘਾਟੀ ਅਤੇ ਆਸਾਮ ਦੇ ਕੁਝ ਜ਼ਿਲ੍ਹਿਆਂ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ।

ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਡੋਡਾ ਜ਼ਿਲ੍ਹੇ 'ਚ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4 ਸੀ। ਚਿਨਾਬ ਘਾਟੀ 'ਚ 4.3 ਤੀਬਰਤਾ ਵਾਲੇ ਭੂਚਾਲ ਦਾ ਕੇਂਦਰ ਡੋਡਾ ਜ਼ਿਲੇ ਦੇ ਗੁੰਦੋਹ ਖੇਤਰ 'ਚ ਸੀ।

ਅਸਾਮ ਦੇ ਗੁਹਾਟੀ ਜ਼ਿਲ੍ਹੇ ਵਿੱਚ 4.6 ਤੀਬਰਤਾ ਦਾ ਭੂਚਾਲ ਆਇਆ। ਹਾਲਾਂਕਿ ਦੋਵਾਂ ਰਾਜਾਂ 'ਚ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਪਰ ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਲੋਕ ਦਹਿਸ਼ਤ 'ਚ ਹਨ। ਭੂਚਾਲ ਦਾ ਕੇਂਦਰ ਧਰਤੀ ਦੇ ਹੇਠਾਂ 15 ਕਿਲੋਮੀਟਰ ਦੀ ਡੂੰਘਾਈ 'ਤੇ, 32.95 ਡਿਗਰੀ ਉੱਤਰ ਅਤੇ 75.83 ਡਿਗਰੀ ਪੂਰਬ ਵੱਲ ਅਕਸ਼ਾਂਸ਼ 'ਤੇ ਪਾਇਆ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਭੂਚਾਲ ਦੇ ਦੌਰਾਨ ਅਜਿਹਾ ਕਰਨ ਤੋਂ ਬਚੋ 

  • ਭੂਚਾਲ ਦੇ ਦੌਰਾਨ ਲਿਫਟ ਦੀ ਵਰਤੋਂ ਨਾ ਕਰੋ।
  • ਬਾਹਰ ਜਾਣ ਲਈ ਲਿਫਟ ਦੀ ਬਜਾਏ ਪੌੜੀਆਂ ਦੀ ਵਰਤੋਂ ਕਰੋ।
  • ਜੇਕਰ ਤੁਸੀਂ ਕਿਤੇ ਫਸ ਗਏ ਹੋ, ਤਾਂ ਭੱਜੋ ਨਾ।
  • ਜੇਕਰ ਤੁਸੀਂ ਕੋਈ ਵਾਹਨ ਚਲਾ ਰਹੇ ਹੋ ਤਾਂ ਉਸ ਨੂੰ ਤੁਰੰਤ ਰੋਕ ਦਿਓ।
  • ਜੇਕਰ ਤੁਸੀਂ ਗੱਡੀ ਚਲਾ ਰਹੇ ਹੋ ਤਾਂ ਪੁਲ ਤੋਂ ਦੂਰ ਸੜਕ ਦੇ ਕਿਨਾਰੇ ਕਾਰ ਨੂੰ ਰੋਕੋ।
  • ਭੂਚਾਲ ਆਉਣ ਦੀ ਸੂਰਤ ਵਿੱਚ ਤੁਰੰਤ ਕਿਸੇ ਸੁਰੱਖਿਅਤ ਅਤੇ ਖੁੱਲ੍ਹੇ ਮੈਦਾਨ ਵਿੱਚ ਜਾਓ।
  • ਭੂਚਾਲ ਦੀ ਸਥਿਤੀ ਵਿੱਚ, ਖਿੜਕੀਆਂ, ਅਲਮਾਰੀਆਂ, ਪੱਖੇ ਆਦਿ ਦੇ ਉੱਪਰ ਰੱਖੀ ਭਾਰੀ ਵਸਤੂਆਂ ਤੋਂ ਦੂਰ ਚਲੇ ਜਾਓ।

ਭੂਚਾਲ ਦੀ ਤੀਬਰਤਾ ਕਿਵੇਂ ਮਾਪੀ ਜਾਂਦੀ ਹੈ?
ਰਿਕਟਰ ਸਕੇਲ ਦੀ ਵਰਤੋਂ ਭੂਚਾਲ ਦੀ ਤੀਬਰਤਾ ਨੂੰ ਮਾਪਣ ਲਈ ਕੀਤੀ ਜਾਂਦੀ ਹੈ। ਇਸ ਨੂੰ ਰਿਕਟਰ ਮੈਗਨੀਟਿਊਡ ਟੈਸਟ ਸਕੇਲ ਕਿਹਾ ਜਾਂਦਾ ਹੈ। ਭੂਚਾਲਾਂ ਨੂੰ ਰਿਕਟਰ ਪੈਮਾਨੇ ’ਤੇ 1 ਤੋਂ 9 ਦੇ ਪੈਮਾਨੇ ’ਤੇ ਮਾਪਿਆ ਜਾਂਦਾ ਹੈ। ਭੂਚਾਲ ਨੂੰ ਇਸ ਦੇ ਕੇਂਦਰ ਤੋਂ ਮਾਪਿਆ ਜਾਂਦਾ ਹੈ।

​(For more Punjabi news apart from Assam Earthquake News in punjabi, stay tuned to Rozana Spokesman)

Location: India, Assam

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement